ਮਾਤਾ-ਪਿਤਾ ਨੂੰ ਸਮਰਪਿਤ ਖੂਨਦਾਨ ਕੈਂਪ ਦੌਰਾਨ 76 ਯੂਨਿਟ ਦਾਨ
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵੀ ਸੰਸਥਾ ਕੇਅਰਿੰਗ ਪੀਪਲਜ਼ ਸੰਗਰੂਰ ਦੇ ਪ੍ਰਧਾਨ ਸਮਾਜ ਸੇਵੀ ਪ੍ਰੀਤ ਅਮਨ ਸ਼ਰਮਾ ਵਲੋਂ ਆਪਣੇ ਸਵਰਗੀ ਪਿਤਾ ਸੁਖਦੇਵ ਸ਼ਰਮਾ ਤੇ ਮਾਤਾ ਕਾਂਤਾ ਦੇਵੀ ਦੀ ਮਿੱਠੀ ਯਾਦ ਤੇ ਆਪਣੇ ਜਨਮ ਦਿਨ ਦੀ ਖੁਸ਼ੀ ’ਚ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਕ੍ਰਿਸ਼ਨਾ ਇਕਲੇਵ ਬਾੜਾ ਸੰਗਰੂਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਕੈਂਪ ’ਚ 76 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ।
ਖ
ਖੂਨਦਾਨ ਕੈਂਪ ਦੀ ਵੱਖ-ਵੱਖ ਝਲਕੀਆਂ। ਤਸਵੀਰ – ਮੁਕੇਸ ਕੁਮਾਰ
24-09-2026
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵੀ ਸੰਸਥਾ ਕੇਅਰਿੰਗ ਪੀਪਲਜ਼ ਸੰਗਰੂਰ ਦੇ ਪ੍ਰਧਾਨ ਸਮਾਜ ਸੇਵੀ ਪ੍ਰੀਤ ਅਮਨ ਸ਼ਰਮਾ ਵਲੋਂ ਆਪਣੇ ਸਵਰਗੀ ਪਿਤਾ ਸੁਖਦੇਵ ਸ਼ਰਮਾ ਤੇ ਮਾਤਾ ਕਾਂਤਾ ਦੇਵੀ ਦੀ ਮਿੱਠੀ ਯਾਦ ਤੇ ਆਪਣੇ ਜਨਮ ਦਿਨ ਦੀ ਖੁਸ਼ੀ ’ਚ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਕ੍ਰਿਸ਼ਨਾ ਇਕਲੇਵ ਬਾੜਾ ਸੰਗਰੂਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਕੈਂਪ ’ਚ 76 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਲੀ ਦਲ ਦੇ ਹਲਕਾ ਇੰਚਾਰਜ ਆਗੂ ਅਰਵਿੰਦ ਖੰਨਾ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਵਲੋਂ ਕੀਤੀ ਗਈ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਤਿੰਦਰ ਸਿੰਘ ਬਲਾਕ ਪ੍ਰਧਾਨ, ਇਕਬਾਲਜੀਤ ਸਿੰਘ ਪੂਨੀਆ ਅਕਾਲੀ ਆਗੂ, ਰਮਨਦੀਪ ਸਿੰਘ ਢਿੱਲੋਂ, ਧਰਮਿੰਦਰ ਸਿੰਘ ਦੁੱਲਟ, ਗੁਰਿੰਦਰ ਪਾਲ ਸਿੰਘ ਬਿੱਟੂ ਬੀਰਕਲਾਂ, ਬਲਵਿੰਦਰ ਸਿੰਘ, ਨਾਹਰ ਸਿੰਘ ਔਲਖ, ਬਿੱਟੂ ਸਿੰਘ ਮਾਨ, ਜੈ ਵਰਧਨ ਸ਼ਰਮਾ, ਦਲੀਪ ਮਿਸ਼ਰਾ, ਖੁਸ਼ਪਾਲ ਸਿੰਘ ਬੀਰਕਲਾਂ, ਨਰੇਸ਼ ਪ੍ਰਿੰਸੀਪਲ, ਵਿਜੈ ਕੁਮਾਰ ਸਿੰਗਲਾ, ਜੇ.ਪੀ. ਗੋਇਲ, ਗੋਬਿੰਦਰ ਸ਼ਰਮਾ, ਗੁਰਵੰਤ ਸਿੰਘ, ਰਾਮ ਸ਼ੰਕਰ ਰਾਜੂ, ਰਾਜਪਾਲ ਸਿੰਘ, ਹਰਭਗਵਾਨ ਸੁਨਾਮ, ਸੁਧੀਰ ਮਿੱਤਲ,ਵਿਸ਼ਾਲ ਗਰਗ ਆਦਿ ਮੌਜ਼ੂਦ ਸਨ।