ਮੈਡੀਕਲ ਸਟੋਰਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਜ਼ਮੀ ਕੀਤੇ ਜਾਣ ਦਾ ਸੰਗਰੂਰ ਦੇ ਕੈਮਿਸਟਾਂ ਵਲੋਂ ਵਿਰੋਧ
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ)- ਸਾਰੇ ਰਿਟੇਲ ਮੈਡੀਕਲ ਸਟੋਰਾਂ ’ਤੇ ਸੀ. ਸੀ.
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ)- ਸਾਰੇ ਰਿਟੇਲ ਮੈਡੀਕਲ ਸਟੋਰਾਂ ’ਤੇ ਸੀ.ਸੀ.ਟੀ.ਵੀ. ਲਾਜ਼ਮੀ ਕੀਤੇ ਜਾਣ ਦਾ ਸੰਗਰੂਰ ਦੇ ਕੈਮਿਸਟਾਂ ਨੇ ਤਿੱਖਾ ਵਿਰੋਧ ਕੀਤਾ ਹੈ । ਇਸ ਸਬੰਧੀ “ਅਜੀਤ” ਨਾਲ਼ ਗੱਲਬਾਤ ਕਰਦਿਆਂ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਜੈਨ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਲਵਿੰਦਰ ਸਿੰਘ ਬਬਲਾ ਨੇ ਇਨ੍ਹਾਂ ਹੁਕਮਾਂ ਨੂੰ ਛੋਟੇ ਅਤੇ ਦਰਮਿਆਨੇ ਕੈਮਿਸਟਾਂ ’ਤੇ ਆਰਥਿਕ ਬੋਝ ਦੱਸਦਿਆਂ ਹੋਇਆ ਕਿਹਾ ਨਵੇਂ ਹੁਕਮਾਂ ’ਚ ਹਰ ਕੈਮਿਸਟ ਨੂੰ ਆਪਣੀ ਦੁਕਾਨ ’ਤੇ 06 ਤੋਂ 08 ਸੀ.ਸੀ.ਟੀ.ਵੀ. ਕੈਮਰੇ ਲਗਵਾਉਣੇ ਪੈਣਗੇ, ਜਿਸ ਦੇ ਨਾਲ਼ ਹੀ ਡਿਜੀਟਲ ਵੀਡੀਓ ਰਿਕਾਰਡਰ ਵੀ ਲਗਵਾਉਣਾ ਪਵੇਗਾ। ਇਸ ਫਿਟਿੰਗ ਆਦਿ ਵਿਵਸਥਾ ਸਥਾਪਿਤ ਕਰਨ ’ਤੇ 50 ਹਜ਼ਾਰ ਤੋਂ 1 ਲੱਖ ਰੁਪਏ ਜਾਂ ਇਸ ਤੋਂ ਵੀ ਵੱਧ ਰਕਮ ਖਰਚ ਵੀ ਆਵੇਗੀ। ਛੋਟੇ ਕੈਮਿਸ਼ਟਾਂ ਲਈ ਇਹ ਖਰਚ ਝੱਲਣਾ ਬੇਹੱਦ ਮੁਸ਼ਕਿਲ ਹੈ । ਪੇਂਡੂ ਤੇ ਦੂਰ ਦੁਰਾਡੇ ਇਲਾਕਿਆਂ ’ਚ ਬਿਜਲੀ ਦੇ ਕੱਟ ਵੱਡੀ ਸਮੱਸਿਆ ਹੈ, 24- 24 ਘੰਟੇ ਰਿਕਾਰਡਿੰਗ ਕਰਨਾ ਅਸੰਭਵ ਹੈ। ਕੈਮਿਸਟ ਆਗੂਆਂ ਨੇ ਕਿਹਾ ਕਿ ਜੇਕਰ ਸੀ.ਸੀ.ਟੀ.ਵੀ. ਕੈਮਰੇ ਲਗਵਾਉਣੇ ਜ਼ਰੂਰੀ ਹੀ ਹਨ ਤਾਂ ਸਰਕਾਰ ਖੁਦ ਇਸ ਵਿਵਸਥਾ ਦਾ ਪ੍ਰਬੰਧ ਕਰੇ ਅਤੇ ਕੈਮਿਸਟਰਾਂ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਵੇ। ਇਸ ਮੌਕੇ ਸੰਗਰੂਰ ਦੇ ਵੱਡੀ ਗਿਣਤੀ ਕੈਮਿਸਟਾਂ ਨੇ ਉਪਰੋਕਤ ਵਿਚਾਰਾਂ ਦੀ ਪ੍ਰੌੜਤਾ ਕੀਤੀ ਹੈ।