ਬਾਬਾ ਫ਼ਰੀਦ ਸੰਸਥਾ ਦੇਵੇਗੀ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਕੋਚਿੰਗ
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ) - ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 10ਵੀਂ ਜਮਾਤ ਦੀਆਂ ਲੜਕੀਆਂ ਦੀ ਉਚੇਰੀ ਵਿੱਦਿਆ ਅਤੇ ਉੱਜਵਲ ਭਵਿੱਖ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੋਰ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਵਿਦਿਆਰਥਣਾਂ ਪੜ੍ਹਦੀਆਂ ਹਨ।
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ) - ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 10ਵੀਂ ਜਮਾਤ ਦੀਆਂ ਲੜਕੀਆਂ ਦੀ ਉਚੇਰੀ ਵਿੱਦਿਆ ਅਤੇ ਉੱਜਵਲ ਭਵਿੱਖ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੋਰ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਵਿਦਿਆਰਥਣਾਂ ਪੜ੍ਹਦੀਆਂ ਹਨ। ਇਸ ਲਈ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ 10ਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਲਈ ਸੁਸਾਇਟੀ ਵੱਲੋਂ ਆਹਲਾ ਦਰਜ਼ੇ ਦੀ ਕੋਚਿੰਗ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸੰਸਥਾ ਵਲੋਂ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਮੰਨੇ ਜਾਂਦੇ ਚੋਟੀ ਦੇ ਅਦਾਰੇ ‘ਸਿੱਧੂ ਕਰੀਅਰ’ ਦੀ ਪ੍ਰਬੰਧਕ ਕਿਰਨਜੀਤ ਕੌਰ ਸਿੱਧੂ ਨਾਲ ਵਿਸ਼ੇਸ਼ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਲੜਕੀਆਂ ਦੀ ਪੂਰੀ ਫ਼ੀਸ ਦਾ ਭੁਗਤਾਨ ਬਾਬਾ ਫ਼ਰੀਦ ਮੈਮੋਰੀਅਲ ਸੁਸਾਇਟੀ ਵੱਲੋਂ ਕੀਤਾ ਜਾਵੇਗਾ, ਤਾਂ ਜੋ ਆਰਥਿਕ ਤੰਗੀ ਕਾਰਨ ਕੋਈ ਵੀ ਧੀ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਸਹੀ ਮਾਰਗਦਰਸ਼ਨ ਤੋਂ ਵਾਂਝੀ ਨਾ ਰਹੇ। ਇਸ ਮੌਕੇ ਡਾ. ਮਨੋਜ ਕੁਮਾਰ, ਡਾ. ਗੁਲਸ਼ਨ ਜਾਵਾ, ਅਨਿਲ ਸ਼ਰਮਾ, ਨਗਰ ਕੌਂਸਲ ਦੇ ਜੂਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਕਾਲਾ, ਐੱਮ.ਸੀ. ਬਲਵੰਤ ਸਿੰਘ ਬੀਟਾ, ਸਤਨਾਮ ਸਿੰਘ, ਨਿਰਪਾਲ ਸਿੰਘ, ਮਾ. ਜਗਦੇਵ ਸਿੰਘ, ਕਿਰਨਜੀਤ ਸਿੰਘ ਸਿੱਧੂ, ਰੁਪਿੰਦਰ ਸਿੰਘ, ਗੋਲਾ ਮਿਸਤਰੀ, ਤਰਸੇਮ ਸਿੰਘ ਜੇ.ਈ., ਲਾਡੀ, ਇੰਜ. ਪ੍ਰਮੋਦ ਕੁਮਾਰ, ਰਾਮਦੀਪ ਸਿੰਘ, ਇੰਜ. ਹਰਦੀਪ ਸਿੰਘ ਸਿੱਪੀ ਅਤੇ ਸੀਟੂ ਮਿਸਤਰੀ ਨੇ ਵਿਚਾਰ ਸਾਂਝੇ ਕੀਤੇ।