24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਾਹਰ ਸ਼ੂਗਰ ਮਿੱਲ ਨੇ ਕੈਂਪ ਦੌਰਾਨ ਗੰਨਾ ਬੀਜਣ ਦੀ ਨਵੀਂ ਤਕਨੀਕ ਅਪਣਾਉਣ ’ਤੇ ਦਿੱਤਾ ਜ਼ੋਰ

ਧੂਰੀ, 23 ਸਤੰਬਰ (ਲਖਵੀਰ ਸਿੰਘ ਧਾਂਦਰਾ) - ਨਾਹਰ ਸ਼ੂਗਰ ਮਿੱਲ, ਅਮਲੋਹ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਦੀਆਂ ਨਵੀਨਤਮ ਅਤੇ ਆਧੁਨਿਕ ਕਾਸ਼ਤਕਾਰੀ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਧੂਰੀ ਦੇ ਪਿੰਡ ਜਹਾਂਗੀਰ ਵਿਖੇ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਮਿਲ ਦੇ ਅਧਿਕਾਰੀਆਂ ਸੁਧੀਰ ਕੁਮਾਰ (ਵਾਈਸ ਪ੍ਰੈਜ਼ੀਡੈਂਟ ਕੇਨ) ਅਤੇ ਤਲਵਿੰਦਰ ਸਿੰਘ (ਸੀਨੀਅਰ ਮੈਨੇਜਰ) ਨੇ ਕੀਤੀ। ਤਲਵਿੰਦਰ ਸਿੰਘ (ਸੀਨੀਅਰ ਮੈਨੇਜਰ) ਨੇ ਕੈਂਪ ਵਿਚ ਸ਼ਾਮਿਲ ਹੋਏ ਕਾਸ਼ਤਕਾਰਾਂ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਚੌੜੀ-ਡੂੰਗੀ ਖ਼ਾਲੀ ਵਿਧੀ (ਟ੍ਰੈਂਚ ਵਿਧੀ) ਅਪਣਾ ਕੇ ਅਤੇ ਗੰਨੇ ਦੇ ਨਾਲ ਸਹਿਫਸਲ ਲੈ ਕੇ ਵੱਧ ਮੁਨਾਫ਼ਾ ਕਮਾਉਣ ਵਾਰੇ ਦੱਸਿਆ।

Ad Position 21
No active advertisement
ਅਜੀਤ ਡੈਸਕ 24-09-2026
ਧੂਰੀ, 23 ਸਤੰਬਰ (ਲਖਵੀਰ ਸਿੰਘ ਧਾਂਦਰਾ) - ਨਾਹਰ ਸ਼ੂਗਰ ਮਿੱਲ, ਅਮਲੋਹ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਦੀਆਂ ਨਵੀਨਤਮ ਅਤੇ ਆਧੁਨਿਕ ਕਾਸ਼ਤਕਾਰੀ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਧੂਰੀ ਦੇ ਪਿੰਡ ਜਹਾਂਗੀਰ ਵਿਖੇ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਮਿਲ ਦੇ ਅਧਿਕਾਰੀਆਂ ਸੁਧੀਰ ਕੁਮਾਰ (ਵਾਈਸ ਪ੍ਰੈਜ਼ੀਡੈਂਟ ਕੇਨ) ਅਤੇ ਤਲਵਿੰਦਰ ਸਿੰਘ (ਸੀਨੀਅਰ ਮੈਨੇਜਰ) ਨੇ ਕੀਤੀ। ਤਲਵਿੰਦਰ ਸਿੰਘ (ਸੀਨੀਅਰ ਮੈਨੇਜਰ) ਨੇ ਕੈਂਪ ਵਿਚ ਸ਼ਾਮਿਲ ਹੋਏ ਕਾਸ਼ਤਕਾਰਾਂ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਚੌੜੀ-ਡੂੰਗੀ ਖ਼ਾਲੀ ਵਿਧੀ (ਟ੍ਰੈਂਚ ਵਿਧੀ) ਅਪਣਾ ਕੇ ਅਤੇ ਗੰਨੇ ਦੇ ਨਾਲ ਸਹਿਫਸਲ ਲੈ ਕੇ ਵੱਧ ਮੁਨਾਫ਼ਾ ਕਮਾਉਣ ਵਾਰੇ ਦੱਸਿਆ। ਵੀ.ਪੀ. ਕੇਨ ਸੁਧੀਰ ਕੁਮਾਰ ਨੇ ਪਹੁੰਚੇ ਗੰਨਾ ਕਾਸ਼ਤਕਾਰਾਂ ਨੂੰ ਕਿਹਾ ਕਿ ਗੰਨੇ ਦੀ ਕਾਸ਼ਤ ਲਈ ਆਧੁਨਿਕ ਤਕਨੀਕਾਂ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਲਈ ਲੋੜੀਂਦੇ ਸੰਦ, ਬਿਨਾਂ ਵਿਆਜ ਕਰਜ਼ਾ, ਗੌਭੀ ਸਰੋਂ ਦਾ ਬੀਜ ਅਤੇ ਗੰਨੇ ਚ ਵਰਤਣ ਵਾਲੀਆਂ ਦਵਾਈਆਂ ਮਿਲ ਵਲੋਂ ਸਬਸਿਡੀ ’ਤੇ ਦੇਣ ਦਾ ਕਿਹਾ। ਉਨ੍ਹਾਂ ਕਿਹਾ ਕਿ ਗੰਨੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਨਾਲ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਮੌਕਾ ਮਿਲ ਸਕਦਾ ਹੈ। ਸੁਧੀਰ ਕੁਮਾਰ ਨੇ ਮਿੱਲ ਦਾ ਪਿੜਾਈ ਸੀਜ਼ਨ ਸਮੇਂ ਸਿਰ ਸ਼ੁਰੂ ਕਰਨ ਅਤੇ ਨਿਰਵਿਘਨ ਚਲਾਉਣ ਲਈ ਵੱਧ ਤੋਂ ਵੱਧ ਗੰਨੇ ਦੀ ਕਾਸ਼ਤ ਅਪਣਾਉਣ ਦੀ ਅਪੀਲ ਕੀਤੀ। ਕੈਂਪ ਦੌਰਾਨ ਮਿੱਲ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਦਿੱਤੇ ਗਏ। ਧੂਰੀ ਦੇ ਕਿਸਾਨਾਂ ਨੇ ਅਮਲੋਹ ਮਿਲ ਦੇ ਅਧਿਕਾਰੀਆਂ ਨੂੰ ਮਿਲ ਦਾ ਯਾਰਡ ਪੱਕਾ ਕਰਨ ਅਤੇ ਟਾਯਲੇਟ-ਬਾਥਰੂਮ ਠੀਕ ਕਰਨ ਬਾਰੇ ਕਿਹਾ। ਕੈਂਪ ਵਿੱਚ ਧੂਰੀ ਦੇ ਸਟਾਫ਼ ਗੁਰਪ੍ਰੀਤ ਸਿੰਘ, ਹਰਬੀਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਸੁਖਦੀਪ ਸਿੰਘ, ਪ੍ਰਿਤਪਾਲ ਸਿੰਘ ਅਤੇ ਨਿਸ਼ਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਐਸ.ਯੂ.ਐਸ. ਕਾਲਜ ਮਹਿਲਾਂ ਦੀ ਟੀਮ ਨੇ ਜਿੱਤਿਆ ਸੋਨ ਤਗਮਾ ਰਿਹਾਅ ਹੋਣ ਉਪਰੰਤ ਮੁੜ ਮੁੱਖ ਮੰਤਰੀ ਦੀ ਕੋਠੀ ਘੇਰਨ ਪਹੁੰਚੇ... ਅਗਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਧੂਰੀ ਦੀ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅਹਿਮ ਮੀਟਿੰਗ
Ad Position 24