24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਡਵੋਕੇਟ ਮੰਡੇਰ ਡੀ.ਬੀ.ਏ. ਸੰਗਰੂਰ ਦੀ ਕਾਰਜਜਕਾਰੀ ਮੈਂਬਰ ਚੁਣੀ

ਲੌਂਗੋਵਾਲ, 23 ਸਤੰਬਰ (ਸ. ਸ.

Ad Position 21
No active advertisement
ਅਜੀਤ ਡੈਸਕ 24-09-2026
ਲੌਂਗੋਵਾਲ, 23 ਸਤੰਬਰ (ਸ.ਸ. ਖੰਨਾ) -ਇਥੋਂ ਨੇੜਲੇ ਪਿੰਡ ਮੰਡੇਰ ਕਲਾਂ ਦੀ ਜੰਮਪਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਜੁਗਰਾਜ ਸਿੰਘ ਸੰਸਾਰੀ ਦੀ ਭੈਣ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਨੂੰ ਡੀ.ਬੀ.ਏ. ਸੰਗਰੂਰ ਦੀ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.) ਦੀਆਂ ਹੋਈਆਂ ਚੋਣਾਂ ਤੋਂ ਬਾਅਦ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਨੂੰ ਕਾਰਜਕਾਰੀ ਮੈਂਬਰਾਂ ’ਚ ਸ਼ਾਮਿਲ ਕੀਤਾ ਗਿਆ ਹੈ । ਨਵੀਂ ਸੋਧੀ ਗਈ ਬਾਰ ਦੀ ਸੰਵਿਧਾਨਿਕ ਵਿਵਸਥਾ ਅਨੁਸਾਰ ਚੁਣੇ ਗਏ 9 ਕਾਰਜਕਾਰੀ ਮੈਂਬਰਾਂ ’ਚ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਇਕਲੌਤੀ ਮਹਿਲਾ ਹੀ ਐਡਵੋਕੇਟ ਹਨ । ਇਹ ਚੋਣ ਉਨ੍ਹਾਂ ਦੇ ਚੰਗੇ ਪੇਸ਼ੇਵਰ ਰਿਕਾਰਡ, ਸਮਰਪਣ, ਨਿਮਰਤਾ ਅਤੇ ਕਾਨੂੰਨੀ ਪੇਸ਼ੇ ਤੇ ਨਿਆਂ ਪ੍ਰਣਾਲੀ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਕੀਤੀ ਗਈ ਹੈ। ਐਡਵੋਕੇਟ ਮੰਡੇਰ ਨੇ ਇਸ ਜ਼ਿੰਮੇਵਾਰੀ ਲਈ ਬਾਰ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਭਰੋਸੇ ਲਈ ਮਾਣ ਮਹਿਸੂਸ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਖਨੌਰੀ ਇਲਾਕੇ ’ਚ ਪਹਿਲਾ ਟੀ-10 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਅਗਲੀ ਖ਼ਬਰ ਮਜ਼ਦੂਰਾਂ ’ਤੇ ਹਮਲੇ ਦੇ ਮਾਮਲੇ ’ਚ ਡੀ.ਐੱਸ.ਪੀ. ਦਫ਼ਤਰ ਦਾ ਕਰਾਂਗੇ ਘਿਰਾਓ- ਛਾਜਲੀ
Ad Position 24