ਪੀ.ਆਰ.ਟੀ.ਸੀ. ਅਧਿਕਾਰੀਆਂ ਵੱਲੋਂ ਬੱਸਾਂ ਰੋਕਣ ਦਾ ਭਰੋਸਾ
ਮਸਤੂਆਣਾ ਸਾਹਿਬ, 18 ਸਤੰਬਰ (ਦਮਦਮੀ) - ਪਿੰਡ ਬਹਾਦਰਪੁਰ ਦੇ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੁਕਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਅਤੇ ਔਰਤਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ ਡਿਪੂ ਦੇ ਟਰੈਫ਼ਿਕ ਇੰਸਪੈਕਟਰ ਮੌਕੇ ’ਤੇ ਪਹੁੰਚੇ ਅਤੇ ਸੰਗਰੂਰ ਤੇ ਬਰਨਾਲਾ ਡਿਪੂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਹਾਦਰਪੁਰ ਬੱਸ ਅੱਡੇ ’ਤੇ ਬੱਸਾਂ ਦਾ ਰੁਕਣਾ ਯਕੀਨੀ ਬਣਾਉਣ ਅਤੇ ਇੱਕ ਕਰਮਚਾਰੀ ਦੀ ਪੱਕੀ ਡਿਊਟੀ ਲਗਾਉਣ ਦਾ ਭਰੋਸਾ ਦਿੱਤਾ।
ਬ
ਬਹਾਦਰਪੁਰ ਵਿਖੇ ਬੱਸਾਂ ਨਾ ਰੁਕਣ ਦੇ ਰੋਸ ਵਜੋਂ ਧਰਨਾ
19-09-2026
ਮਸਤੂਆਣਾ ਸਾਹਿਬ, 18 ਸਤੰਬਰ (ਦਮਦਮੀ) - ਪਿੰਡ ਬਹਾਦਰਪੁਰ ਦੇ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੁਕਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਅਤੇ ਔਰਤਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ ਡਿਪੂ ਦੇ ਟਰੈਫ਼ਿਕ ਇੰਸਪੈਕਟਰ ਮੌਕੇ ’ਤੇ ਪਹੁੰਚੇ ਅਤੇ ਸੰਗਰੂਰ ਤੇ ਬਰਨਾਲਾ ਡਿਪੂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਹਾਦਰਪੁਰ ਬੱਸ ਅੱਡੇ ’ਤੇ ਬੱਸਾਂ ਦਾ ਰੁਕਣਾ ਯਕੀਨੀ ਬਣਾਉਣ ਅਤੇ ਇੱਕ ਕਰਮਚਾਰੀ ਦੀ ਪੱਕੀ ਡਿਊਟੀ ਲਗਾਉਣ ਦਾ ਭਰੋਸਾ ਦਿੱਤਾ। ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਬਹਾਦਰਪੁਰ ਨੇ ਕਿਹਾ ਕਿ ਬਹਾਦਰਪੁਰ ਸਮੇਤ ਨੱਤਾਂ, ਕੁੰਨਰਾਂ, ਦੁੱਗਾਂ ਅਤੇ ਭੰਮਾਬੱਦੀ ਆਦਿ ਪਿੰਡਾਂ ਦੇ ਲੋਕ ਇਸ ਬੱਸ ਅੱਡੇ ਤੋਂ ਸਫ਼ਰ ਕਰਦੇ ਹਨ। ਸਰਕਾਰੀ ਬੱਸਾਂ ਦੇ ਅੱਡੇ ’ਤੇ ਨਾ ਰੁਕਣ ਕਾਰਨ ਖ਼ਾਸ ਕਰਕੇ ਕੰਮਕਾਜ ਲਈ ਜਾਣ ਵਾਲੀਆਂ ਔਰਤਾਂ ਅਤੇ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਬੱਸ ਸਟੈਂਡ ਤੋਂ ਵੀ ਬਹਾਦਰਪੁਰ ਦੀਆਂ ਸਵਾਰੀਆਂ ਨੂੰ ਬੱਸਾਂ ਵਿੱਚ ਬਿਠਾਉਣ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜੇਕਰ ਬੱਸਾਂ ਦਾ ਰੁਕਣਾ ਯਕੀਨੀ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੜਕ ਜਾਮ ਕਰਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਔਰਤਾਂ ਨੇ ਕਿਹਾ ਕਿ ਮੁਫ਼ਤ ਸਫ਼ਰ ਦੀ ਸਹੂਲਤ ਤਾਂ ਹੀ ਲਾਹੇਵੰਦ ਹੈ ਜੇਕਰ ਉਨ੍ਹਾਂ ਨੂੰ ਬਿਨਾਂ ਕਿਸੇ ਵਿਤਕਰੇ ਅਤੇ ਖ਼ੱਜਲ-ਖ਼ੁਆਰੀ ਦੇ ਸਨਮਾਨ ਨਾਲ ਸਫ਼ਰ ਦੀ ਸਹੂਲਤ ਮਿਲੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਲੌਂਗੋਵਾਲ, ਇਕਾਈ ਪ੍ਰਧਾਨ ਮਲਕੀਤ ਸਿੰਘ, ਬਲਜੀਤ ਸਿੰਘ, ਭਜਨ ਸਿੰਘ ਦੁੱਗਾਂ, ਯੂਥ ਵਿੰਗ ਆਗੂ ਹਰਦੀਪ ਸਿੰਘ ਬਹਾਦਰਪੁਰ, ਹਰਦੇਵ ਸਿੰਘ ਦੁੱਲਟ, ਭੋਲਾ ਸਿੰਘ, ਬਲਵੀਰ ਸਿੰਘ ਕੁੰਨਰਾਂ ਅਤੇ ਸਰਪੰਚ ਜਸਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।