ਅਕਾਲੀ ਦਲ ਵੱਲੋਂ ਦਿੜ੍ਹਬਾ ਵਿਖੇ ਰੋਸ ਮਾਰਚ
ਦਿੜ੍ਹਬਾ ਮੰਡੀ, 18 ਸਤੰਬਰ (ਜਸਵੀਰ ਸਿੰਘ ਔਜਲਾ) - ਪਿੰਡ ਤੂਰਬੰਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਪਿਛਲੇ ਦਿਨੀਂ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਦਿੜ੍ਹਬਾ ਮੰਡੀ ਵਿਖੇ ਰੋਸ ਮਾਰਚ ਕੀਤਾ ਗਿਆ। ਹਲਕਾ ਇੰਚਾਰਜ ਗੁਲਜ਼ਾਰੀ ਮੂਨਕ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਦਿੜ੍ਹਬਾ ਮੰਡੀ ਵਿਖੇ ਇਕੱਠੇ ਹੋਏ।
ਦਿੜ੍ਹਬਾ ਮੰਡੀ, 18 ਸਤੰਬਰ (ਜਸਵੀਰ ਸਿੰਘ ਔਜਲਾ) - ਪਿੰਡ ਤੂਰਬੰਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਪਿਛਲੇ ਦਿਨੀਂ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਦਿੜ੍ਹਬਾ ਮੰਡੀ ਵਿਖੇ ਰੋਸ ਮਾਰਚ ਕੀਤਾ ਗਿਆ। ਹਲਕਾ ਇੰਚਾਰਜ ਗੁਲਜ਼ਾਰੀ ਮੂਨਕ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਦਿੜ੍ਹਬਾ ਮੰਡੀ ਵਿਖੇ ਇਕੱਠੇ ਹੋਏ। ਅਕਾਲੀ ਵਰਕਰਾਂ ਨੇ ਦਿੜ੍ਹਬਾ ਮੰਡੀ ਤੋਂ ਰੋਸ ਮਾਰਚ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦੇ ਸਾਹਮਣੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਐਸ.ਸੀ. ਵਿੰਗ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਕੀਤੀ। ਇਸ ਮੌਕੇ ਅਕਾਲੀ ਆਗੂਆਂ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਲਈ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ। ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਖਡਿਆਲ, ਨੀਤੂ ਸਿੰਘ ਜਰਨਲ ਸਕੱਤਰ ਐਸੀ ਵਿੰਗ ਪੰਜਾਬ, ਸਰਕਲ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਛਾਹੜ, ਸੰਸਾਰ ਛਾਜਲੀ, ਬਾਬੂ ਕਬੀਰ ਦਾਸ ਹਲਕਾ ਸੂਤਰਾਣਾ, ਮੱਖਣ ਸਿੰਘ ਲਾਲਾਕ ਹਲਕਾ ਨਾਭਾ, ਮਨਜੀਤ ਸਿੰਘ ਹਲਕਾ ਪਾਇਲ, ਰਣਜੀਤ ਸਿੰਘ ਕਾਤਰੋਂ ਹਲਕਾ ਧੁਰੀ, ਜਗਮੀਤ ਸਿੰਘ ਹਰਿਆਊ ਹਲਕਾ ਸਮਾਣਾ, ਨਾਥ ਸਿੰਘ ਹਮੀਦੀ ਹਲਕਾ ਮਹਿਲ ਕਲਾਂ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਭਦੌੜ, ਤਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸੰਗਰੂਰ,ਰਣਜੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਬਲਦੇਵ ਸਿੰਘ ਪੰਜਾਬ ਸਕੱਤਰ, ਹਰਵਿੰਦਰ ਸਿੰਘ ਜੁਆਇੰਟ ਸਕੱਤਰ ਪੰਜਾਬ, ਹਰਵਿੰਦਰ ਸਿੰਘ ਸੈਂਪਲ ਦਫ਼ਤਰ ਸਕੱਤਰ, ਬੇਅੰਤ ਸਿੰਘ ਮਹਿਰਾਜ ਐਸ.ਸੀ ਵਿੰਗ (ਹਲਕਾ ਰਾਮਪੁਰਾਫੁਲ), ਬਲਦੇਵ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਐਸ.ਸੀ (ਬਠਿੰਡਾ ਹਲਕਾ ਮੋੜ), ਰਾਜਵੰਤ ਸਿੰਘ ਕੋਟ ਭਾਗ ਬਠਿੰਡਾ, ਅੰਗਰੇਜ਼ ਸਿੰਘ (ਪ੍ਰਧਾਨ ਬਠਿੰਡਾ ਦਿਹਾਤੀ), ਅੰਮ੍ਰਿਤਪਾਲ ਸਿੰਘ ਪ੍ਰਧਾਨ , ਹਰਬੰਸ ਸਿੰਘ ਜੋਗੀਪੁਰ ਪ੍ਰਧਾਨ ਐਸੀ ਵਿੰਗ ਪਟਿਆਲਾ, ਸਤਿਗੁਰ ਸਿੰਘ ਘੁਮਾਣ ਦਿੜ੍ਹਬਾ, ਗੁਰਲਾਲ ਸਿੰਘ ਫਤਹਿਗੜ੍ਹ ਸ਼੍ਰੋਮਣੀ ਕਮੇਟੀ ਮੇਂਬਰ, ਮੋਤੀ ਸਿੰਘ ਘਰਾਟ, ਸ੍ਰੀ ਰਾਮ ਛਾਜਲੀ, ਬਿੱਕਰ ਸਿੰਘ ਪਾਟਿਆਵਾਲੀ, ਓਪਿੰਦਰ ਸਿੰਘ ਹਨੀ ਛਾਜਲੀ, ਸੁਭਾਸ਼ ਗੋਇਲ ਦਿੜ੍ਹਬਾ, ਕੇਵਲ ਸਿੰਘ ਡਸਕਾ, ਹਰਮੇਸ਼ ਸਿੰਘ ਮੇਸੀ, ਬਲਜਿੰਦਰ ਸਿੰਘ ਖਾਨਲ, ਨਵਜੋਤ ਸਿੰਘ ਜੋਤੀ ਸਰਪੰਚ, ਕਰਤਾਰ ਸਿੰਘ ਲਾਟਲ, ਮਨਪ੍ਰੀਤ ਸਿੰਘ ਕਡਿਆਲ, ਹੁਸ਼ਿਆਰ ਸਿੰਘ ਚੱਠਾ ਨਹੇਹੜਾ, ਤੀਰਥ ਸਿੰਘ ਚੱਠਾ ਨਹੇਹੜਾ, ਅਵਤਾਰ ਸਿੰਘ ਰਿੰਟੂ ਚੱਠਾ ਨਹੇਹੜਾ, ਰਣਵੀਰ ਸਿੰਘ ਹਰਿਉ, ਸੁਖਦੇਵ ਸਿੰਘ ਛਾਹੜ, ਡਾ. ਝੰਡਾ ਸਿੰਘ ਖੇਤਲਾ ਆਦਿ ਆਗੂ ਮੌਜੂਦ ਸਨ।