ਕੁਲਵੀਰ ਸਿੰਘ ਬਾਜਵਾ ਬਣੇ ਸਹਿਕਾਰੀ ਸਭਾ ਦੇ ਪ੍ਰਧਾਨ
ਕੁੱਪ ਕਲਾਂ, 18 ਸਤੰਬਰ (ਸੁਖਜਿੰਦਰ ਸਿੰਘ ਝੱਲ)- ਖੇਤੀਬਾੜੀ ਸਹਿਕਾਰੀ ਸਭਾ ਖਾਨਪੁਰ ਦੀ ਹੋਈ ਚੋਣ ਦੌਰਾਨ ਕੁਲਵੀਰ ਸਿੰਘ ਬਾਜਵਾ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਨਰਲ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ ਦੇ ਪਤੀ ਉੱਘੇ ਸਿੱਖ ਬੁੱਧੀਜੀਵੀ ਸਰਪ੍ਰਸਤ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਹੋਈ ਚੋਣ ਦੌਰਾਨ ਸੱਤ ਮੈਂਬਰਾਂ ਨੇ ਕੁਲਬੀਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਹਰਬਲਜੀਤ ਸਿੰਘ ਨੂੰ ਚੁਣਿਆ ਗਿਆ ।
ਕ
ਕੁਲਵੀਰ ਸਿੰਘ ਬਾਜਵਾ ਬਣੇ ਸਹਿਕਾਰੀ ਸਭਾ ਦੇ ਪ੍ਰਧਾਨ
19-09-2026
ਕੁੱਪ ਕਲਾਂ, 18 ਸਤੰਬਰ (ਸੁਖਜਿੰਦਰ ਸਿੰਘ ਝੱਲ)- ਖੇਤੀਬਾੜੀ ਸਹਿਕਾਰੀ ਸਭਾ ਖਾਨਪੁਰ ਦੀ ਹੋਈ ਚੋਣ ਦੌਰਾਨ ਕੁਲਵੀਰ ਸਿੰਘ ਬਾਜਵਾ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਨਰਲ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ ਦੇ ਪਤੀ ਉੱਘੇ ਸਿੱਖ ਬੁੱਧੀਜੀਵੀ ਸਰਪ੍ਰਸਤ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਹੋਈ ਚੋਣ ਦੌਰਾਨ ਸੱਤ ਮੈਂਬਰਾਂ ਨੇ ਕੁਲਬੀਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਹਰਬਲਜੀਤ ਸਿੰਘ ਨੂੰ ਚੁਣਿਆ ਗਿਆ । ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਆਖਿਆ ਕਿ ਸਹਿਕਾਰਤਾ ਖੇਤਰ ਦੇ ਅੰਦਰ ਅਜਿਹੇ ਆਗੂਆਂ ਦੀ ਬਹੁਤ ਲੋੜ ਹੈ ਜੋ ਇਸ ਖੇਤਰ ਨੂੰ ਹੋਰ ਉੱਚਾ ਲੈ ਕੇ ਜਾਣ ਦੀ ਸਮਰੱਥਾ ਰੱਖਦੇ ਹੋਣ। ਸੈਕਟਰੀ ਖੇਮ ਰਾਜ ਨੇ ਸਭਾ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਿਆ । ਇਸ ਮੌਕੇ ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਵੀਰ ਸਿੰਘ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ, ਸਰਪ੍ਰਸਤ ਜਗਦੀਸ਼ ਸਿੰਘ ਘੁੰਮਣ, ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਬਲਜੀਤ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ, ਤੇਜਾ ਸਿੰਘ ਕਮੇਟੀ ਮੈਂਬਰ, ਜਗਤਾਰ ਸਿੰਘ, ਗੁਰਦੀਪ ਕੌਰ, ਬੀਬੀ ਬਲਜਿੰਦਰ ਕੌਰ ਸਣੇ ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ, ਸਤਬੀਰ ਸਿੰਘ, ਰਜਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਪ੍ਰਭਜੀਤ ਸਿੰਘ, ਗੁਰਚਰਨ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।