ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਵੈੱਲਫੇਅਰ ਕਮੇਟੀ ਦਾ ਵਫਦ ਨਗਰ ਕੌਂਸਲ ਅਧਿਕਾਰੀ ਨੂੰ ਮਿਲਿਆ
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬੱਗੂਆਣਾ ਸੋਸ਼ਲ ਵੈਲਫੇਅਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ, ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਵਫਦ ਨਗਰ ਕੌਂਸਲ ਦੇ ਕਾਰਜਸਾਧਕ, ਅਫਸਰ ਨੂੰ ਮਿਲਿਆ। ਵਾਰਡ ਨੰਬਰ.
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬੱਗੂਆਣਾ ਸੋਸ਼ਲ ਵੈਲਫੇਅਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ, ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਵਫਦ ਨਗਰ ਕੌਂਸਲ ਦੇ ਕਾਰਜਸਾਧਕ, ਅਫਸਰ ਨੂੰ ਮਿਲਿਆ। ਵਾਰਡ ਨੰਬਰ. 24 ਵਿਚ ਨਵੀਆਂ ਲਾਈਟਾਂ, ਪੁਰਾਣੀਆਂ ਬੰਦ ਪਈਆਂ ਲਾਈਟਾਂ ਨੂੰ ਠੀਕ ਕਰਵਾਉਣ ਅਤੇ ਵਾਰਡ ਦੀ ਸਾਫ-ਸਫਾਈ ਕਰਵਾਉਣ ਦਾ ਮੁੱਦਾ ਉਨ੍ਹਾਂ ਜ਼ੋਰਦਾਰ ਢੰਗ ਨਾਲ ਅਧਿਕਾਰੀ ਕੋਲ ਉਠਾਇਆ। ਇਸ ਸਬੰਧੀ ਉਨ੍ਹਾਂ ਲਿਖਤੀ ਪੱਤਰ ਵੀ ਦਿੱਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਜੀਤ ਸਿੰਘ, ਮੀਤ ਪ੍ਰਧਾਨ ਬਲਕਾਰ ਸਿੰਘ, ਸੁਖਵਿੰਦਰ ਸਿੰਘ ਨਿੱਕੂ, ਤੇਜ ਰਾਮ ਆਦਿ ਅਹੁਦੇਦਾਰ ਅਤੇ ਪਤਵੰਤੇ ਮੌਜੂਦ ਸਨ।