03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਤੀਆਂ ਦਾ ਤਿਉਹਾਰ ਮਨਾਇਆ

ਦਿੜ੍ਹਬਾ ਮੰਡੀ, 2 ਸਤੰਬਰ (ਜਸਵੀਰ ਸਿੰਘ ਔਜਲਾ) - ਪਿੰਡ ਛਾਹੜ ਵਿਖੇ ਸਰਪੰਚ ਜਸਵੀਰ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤੀ ਗਤੀਵਿਧੀਆਂ ਵਿੱਚ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਦਿੜ੍ਹਬਾ ਮੰਡੀ, 2 ਸਤੰਬਰ (ਜਸਵੀਰ ਸਿੰਘ ਔਜਲਾ) - ਪਿੰਡ ਛਾਹੜ ਵਿਖੇ ਸਰਪੰਚ ਜਸਵੀਰ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤੀ ਗਤੀਵਿਧੀਆਂ ਵਿੱਚ ਭਾਗ ਲਿਆ।ਸਮਾਗਮ ਦੌਰਾਨ ਗਿੱਧਾ, ਬੋਲੀਆਂ ਅਤੇ ਹੋਰ ਰਵਾਇਤੀ ਪੇਸ਼ਕਾਰੀਆਂ ਨੇ ਖੂਬ ਰੌਣਕਾਂ ਲਾਈਆਂ। ਮੁਟਿਆਰਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਤੀਆਂ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਇਸ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਗੀਤਾਂ ਅਤੇ ਬੋਲੀਆਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।ਇਸ ਮੌਕੇ ਸਰਪੰਚ ਜਸਵੀਰ ਕੌਰ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਅਤੇ ਰਵਾਇਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਜਿਹੇ ਸੱਭਿਆਚਾਰਕ ਸਮਾਗਮ ਅੱਗੇ ਵੀ ਕਰਵਾਏ ਜਾਂਦੇ ਰਹਿਣਗੇ।ਸੀਨੀਅਰ ਆਗੂ ਈਸ਼ਵਰਮੀਤ ਸਿੰਘ ਮਿੱਠੂ, ਸਾਬਕਾ ਸਰਪੰਚ ਦਰਬਾਰਾ ਸਿੰਘ,ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਸੁੱਖਾ,ਪੰਚ ਕਿਰਨਜੀਤ ਕੌਰ,ਪੰਚ ਗੁਰਮੇਲ ਕੌਰ ,ਪੰਚ ਹਰਜੀਤ ਕੌਰ, ਸੁਸਾਇਟੀ ਪ੍ਰਧਾਨ ਚਰਨਜੀਤ ਕੌਰ ,ਪੰਚ ਜਗਜੀਤ ਸਿੰਘ ,ਪੰਚ ਗੁਰਚਰਨ ਸਿੰਘ ,ਪ੍ਰਧਾਨ ਸਤਨਾਮ ਸਿੰਘ, ਭਿੰਦਾ ਰਾਮਗੜੀਆ, ਚੇਤ ਔਜਲਾ,ਗੁਰਜੀਤ ਪ੍ਰਧਾਨ ,ਗੁਰਦੀਪ ਸਿੰਘ ਮੈਂਬਰ ,ਗੋਗੀ ਪ੍ਰਧਾਨ ,ਕੁਲਦੀਪ ਸਿੰਘ ,ਸਮਾਜ ਸੇਵੀ ਨੈਬ ਸਿੰਘ ਔਜਲਾ ,ਜਗਵਿੰਦਰ ਸਿੰਘ ਮੈਂਬਰ, ਗੁਰਵਿੰਦਰ ਸਿੰਘ ਔਜਲਾ ,ਪ੍ਰਿਤਪਾਲ ਸਿੰਘ ਅਟਾਲ ,ਹਰਦੀਪ ਸਿੰਘ ਮਾਸਟਰ ,ਬੱਬੂ ਔਜਲਾ ,ਗੁਰਸੇਵਕ ਸਿੰਘ ਨੰਬਰਦਾਰ ,ਨਿਰਭੈ ਸਿੰਘ ਮੈਂਬਰ ,ਪਰਮਜੀਤ ਸਿੰਘ ਪੰਮਾ ,ਰਾਮ ਸਿੰਘ ਮੈਂਬਰ ,ਜਗਵਿੰਦਰ ਸਿੰਘ ਸੈਕਟਰੀ ਆਦਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਅਤੇ ਪਿੰਡ ਦੇ ਪਿੰਡ ਦੇ ਸਮਾਜ ਸੇਵੀ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਬਲਵਿੰਦਰ ਸਿੰਘ ਮਾਂਗੇਵਾਲ ਨੂੰ ਸੇਵਾ-ਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਏ.ਬੀ.ਵੀ.ਪੀ. ਦੀ ਦੂਜੀ ਜਿੱਤ ਨੇ ਨੌਜਵਾਨਾਂ ਦਾ ਭਾਜਪਾ ਪ੍ਰਤੀ ਰੁਝਾਨ ਦਰਸਾਇਆ - ਵਿੱਕੀ ਪਰੋਚਾ
Ad Position 24