03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਿਜਲੀ ਉਪ-ਮੰਡਲ ਨੂੰ ਦੋ ਹਿੱਸਿਆਂ ਵਿੱਚ ਵੰਡਣ ਅਤੇ ਖਾਲੀ ਅਸਾਮੀਆਂ ਭਰਨ ਦੀ ਮੰਗ

ਧੂਰੀ, 2 ਸਤੰਬਰ (ਲਖਵੀਰ ਸਿੰਘ ਧਾਂਦਰਾ) - ਧੂਰੀ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਕਾਰਜਸ਼ੀਲ ਗੈਰ-ਸਿਆਸੀ ਜਥੇਬੰਦੀ ‘ਧੂਰੀ ਵਿਕਾਸ ਮੰਚ (ਰਜਿ:)’ ਵਲੋਂ ਇਲਾਕਾ ਵਾਸੀਆਂ ਦੀ ਖਪਤਕਾਰ ਸਹੂਲਤ ਅਤੇ ਬਿਜਲੀ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਮੰਚ ਨੇ ਧੂਰੀ ਦੇ ਵਧ ਰਹੇ ਖੇਤਰਫ਼ਲ ਨੂੰ ਦੇਖਦਿਆਂ ਪਾਵਰਕਾਮ ਦੇ ‘ਵੰਡ ਉਪ-ਮੰਡਲ ਸ਼ਹਿਰੀ ਧੂਰੀ’ ਨੂੰ ਦੋ ਹਿੱਸਿਆਂ (ਸ਼ਹਿਰੀ-1 ਅਤੇ ਸ਼ਹਿਰੀ-2) ’ਚ ਵੰਡਣ ਅਤੇ ਖਾਲੀ ਪਈਆਂ ਅਸਾਮੀਆਂ ਭਰਨ ਦੀ ਅਪੀਲ ਕੀਤੀ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਧੂਰੀ, 2 ਸਤੰਬਰ (ਲਖਵੀਰ ਸਿੰਘ ਧਾਂਦਰਾ) - ਧੂਰੀ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਕਾਰਜਸ਼ੀਲ ਗੈਰ-ਸਿਆਸੀ ਜਥੇਬੰਦੀ ‘ਧੂਰੀ ਵਿਕਾਸ ਮੰਚ (ਰਜਿ:)’ ਵਲੋਂ ਇਲਾਕਾ ਵਾਸੀਆਂ ਦੀ ਖਪਤਕਾਰ ਸਹੂਲਤ ਅਤੇ ਬਿਜਲੀ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਮੰਚ ਨੇ ਧੂਰੀ ਦੇ ਵਧ ਰਹੇ ਖੇਤਰਫ਼ਲ ਨੂੰ ਦੇਖਦਿਆਂ ਪਾਵਰਕਾਮ ਦੇ ‘ਵੰਡ ਉਪ-ਮੰਡਲ ਸ਼ਹਿਰੀ ਧੂਰੀ’ ਨੂੰ ਦੋ ਹਿੱਸਿਆਂ (ਸ਼ਹਿਰੀ-1 ਅਤੇ ਸ਼ਹਿਰੀ-2) ’ਚ ਵੰਡਣ ਅਤੇ ਖਾਲੀ ਪਈਆਂ ਅਸਾਮੀਆਂ ਭਰਨ ਦੀ ਅਪੀਲ ਕੀਤੀ ਹੈ । ਮੰਗ ਪੱਤਰ ’ਚ ਦੱਸਿਆ ਗਿਆ ਕਿ ਧੂਰੀ ਦਾ ਰਿਹਾਇਸ਼ੀ ਤੇ ਵਪਾਰਕ ਫੈਲਾਅ ਕਾਫ਼ੀ ਵਧ ਚੁੱਕਾ ਹੈ, ਪਰ ਹਜ਼ਾਰਾਂ ਖਪਤਕਾਰਾਂ ਲਈ ਸਿਰਫ਼ ਇਕ ਹੀ ਉਪ-ਮੰਡਲ ਦਫ਼ਤਰ ਮੌਜੂਦ ਹੈ । ਇਹ ਦਫ਼ਤਰ ਬਾਗੜ੍ਹੀਆਂ ਰੋਡ ‘ਤੇ ਸਥਿਤ ਹੋਣ ਕਾਰਨ ਆਮ ਨਾਗਰਿਕਾਂ, ਬਜ਼ੁਰਗਾਂ ਅਤੇ ਔਰਤਾਂ ਨੂੰ ਰੇਲਵੇ ਫਾਟਕ ‘ਤੇ ਲੰਮੇ ਜਾਮ ਵਿੱਚ ਫਸਣਾ ਪੈਂਦਾ ਹੈ । ਮੰਚ ਨੇ ਮਾਲੇਰਕੋਟਲਾ ਅਤੇ ਬਰਨਾਲਾ ਦੀ ਤਰਜ਼ ‘ਤੇ ਧੂਰੀ ’ਚ ਵੀ ਦੋ ਸ਼ਹਿਰੀ ਉਪ-ਮੰਡਲ ਬਣਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ’ਚੋਂ ਇਕ ਦਫ਼ਤਰ ਰੇਲਵੇ ਲਾਈਨ ਦੇ ਦੂਜੇ ਪਾਸੇ ਸ਼ਹਿਰ ਦੇ ਨੇੜੇ ਸਥਾਪਿਤ ਕੀਤਾ ਜਾਵੇ । ਮੰਚ ਨੇ ਵਿਭਾਗ ’ਚ ਸਟਾਫ਼ ਦੀ ਭਾਰੀ ਘਾਟ ਦਾ ਅੰਕੜਾ ਸਾਂਝਾ ਕਰਦਿਆਂ ਦੱਸਿਆ ਕਿ ਐਲ.ਡੀ.ਸੀ/ਕੈਸ਼ੀਅਰ: 7 ਮੰਜ਼ੂਰਸ਼ੁਦਾ ਅਸਾਮੀਆਂ ਵਿੱਚੋਂ 4 ਖਾਲੀ ਹਨ, ਜਿਸ ਨਾਲ ਬਿਲਿੰਗ ਅਤੇ ਕੈਸ਼ ਦਾ ਕੰਮ ਪ੍ਰਭਾਵਿਤ ਹੁੰਦਾ ਹੈ । ਸਹਾਇਕ ਲਾਈਨਮੈਨ ਦੀਆਂ 46 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 26 ਖਾਲੀ ਪਈਆਂ ਹਨ ਅਤੇ ਸਿਰਫ਼ 20 ਲਾਈਨਮੈਨ ਹੀ ਪੂਰੇ ਸ਼ਹਿਰ ਦੀ ਬਿਜਲੀ ਸੰਭਾਲ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਭੂਸ਼ਨ ਕੁਮਾਰ ਰਿਸ਼ੀ ਨੂੰ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਬਣਾਉਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਅੰਤਰ ਸਕੂਲ ਅਥਲੈਟਿਕਸ ਚੈਪੀਅਨਸ਼ਿਪ ਕਰਵਾਈ
Ad Position 24