31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਜਨਮ ਦਿਨ ’ਤੇ ਸਨਮਾਨ ਸਮਾਰੋਹ ਹੋਇਆ

ਸੰਗਰੂਰ, 31 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਵੱਲੋਂ ਜਨਮ ਦਿਨ ਤੇ ਸਨਮਾਨ ਸਮਾਰੋਹ ਸੰਸਥਾ ਦੇ ਪ੍ਰਧਾਨ ਡਾ ਨਰਵਿੰਦਰ ਸਿੰਘ ਕੌਸ਼ਲ ਦੀ ਅਗਵਾਈ ਵਿੱਚ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ ਅਤੇ ਮਹਾਸ਼ਾ ਸੁਰਿੰਦਰ ਪਾਲ ਗੁਪਤਾ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 01-09-2026
ਸੰਗਰੂਰ, 31 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਵੱਲੋਂ ਜਨਮ ਦਿਨ ਤੇ ਸਨਮਾਨ ਸਮਾਰੋਹ ਸੰਸਥਾ ਦੇ ਪ੍ਰਧਾਨ ਡਾ ਨਰਵਿੰਦਰ ਸਿੰਘ ਕੌਸ਼ਲ ਦੀ ਅਗਵਾਈ ਵਿੱਚ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ ਅਤੇ ਮਹਾਸ਼ਾ ਸੁਰਿੰਦਰ ਪਾਲ ਗੁਪਤਾ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ। ਜਗਜੀਤ ਸਿੰਘ ਜਨਰਲ ਸਕੱਤਰ ਨੇ ਦਾ ਸਵਾਗਤ ਕਰਦਿਆ ਅਤੇ ਅਗਸਤ ਮਹੀਨੇ ਨਾਲ ਸਬੰਧਤ ਅਹਿਮ ਘਟਨਾਵਾਂ ਦਾ ਜ਼ਿਕਰ ਕੀਤਾ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਵਧਾਈਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ। ਗੀਤ ਸੰਗੀਤ ਦੇ ਦੌਰ ਵਿੱਚ ਪਵਿੱਤਰ ਕੌਰ ਗਰੇਵਾਲ, ਰਾਜਿੰਦਰ ਕੌਰ, ਦਰਸ਼ਨਾ, ਮਾਸਟਰ ਫ਼ਕੀਰ ਚੰਦ, ਓਮ ਪ੍ਰਕਾਸ਼ ਛਾਬੜਾ ਨੇ ਆਪਣੇ ਅੰਦਾਜ਼ ਅਤੇ ਆਵਾਜ਼ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ। ਸ਼ਕਤੀ ਮਿੱਤਲ, ਪੇ੍ਮ ਚੰਦ ਗਰਗ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਬਾਂਸਲ, ਬਾਲ ਕਿ੍ਸ਼ਨ, ਸੱਤਦੇਵ ਸ਼ਰਮਾ, ਰਾਜਿੰਦਰ ਸਿੰਘ ਚੰਗਾਲ ਦੀਆਂ ਵੱਖ ਵੱਖ ਸੇਵਾਵਾਂ ਤਹਿਤ ਅਗਸਤ ਮਹੀਨੇ ਵਿੱਚ ਜਨਮੇ ਸੰਸਥਾ ਦੇ ਮੈਂਬਰਾਂ ਪਵਨ ਕੁਮਾਰ ਗਰਗ, ਵੇਦ ਪ੍ਰਕਾਸ਼ ਗਰਗ, ਕੁਲਦੀਪ ਸਿੰਘ ਡੀ.ਈ.ਓ., ਲਾਲ ਚੰਦ ਸੈਣੀ, ਨਿਰਮਲ ਸਿੰਘ ਮਾਣਾ, ਚਾਂਦ ਮਘਾਨ, ਨਰਿੰਦਰ ਪਾਲ ਸਿੰਘ ਸਾਹ ਨੀ ਐਡਵੋਕੇਟ, ਜਗਦੀਸ਼ ਪਾਲ ਸ਼ਰਮਾ, ਅੰਮ੍ਰਿਤ ਲਾਲ ਗਰਗ, ਪਰਮਜੀਤ ਸਿੰਘ ਟਿਵਾਣਾ, ਲੀਲੀ ਰਾਮ, ਮਦਨ ਲਾਲ ਸ਼ਰਮਾ ਆਦਿ ਅਤੇ ਲੇਡੀਜ਼ ਮੈਂਬਰ ਕਿਰਨ ਭੱਲਾ ਕਪੂਰ, ਸੁਨੀਤਾ ਗਰਗ, ਪਰਦੀਪ ਰਾਣੀ ਦੇ ਨਾਲ ਨਵੇਂ ਬਣੇ ਮੈਂਬਰ ਰਾਜ ਰਾਣੀ, ਅਮਰਜੀਤ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ ਆਦਿ ਨੂੰ ਹਾਰ ਪਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਜਨਮ ਦਿਨ ਵਾਲੇ ਅਤੇ ਨਵੇਂ ਬਣੇ ਮੈਂਬਰ ਸੁਰਿੰਦਰ ਸਿੰਘ, ਮਦਨ ਗੋਪਾਲ, ਹਰਪਾਲ ਸਿੰਘ ਸੰਗਰੂਰਵੀ, ਜੰਟ ਸਿੰਘ ਸੋਹੀਆਂ, ਹੇਮ ਰਾਜ, ਗੁਰਦੇਵ ਸਿੰਘ ਸ਼ੇਖੋਂ, ਓਮ ਪ੍ਰਕਾਸ਼ ਘਾਬਦਾਂ, ਵਿਜੈ ਕੁਮਾਰ ਜੈਨ, ਰਾਜਿੰਦਰ ਰਾਜੋਰੀਆ, ਮੰਗਤ ਰਾਜ ਆਦਿ ਨੂੰ ਵੀ ਸਨਮਾਨਤ ਕੀਤਾ ਗਿਆ। ਡਾ ਨਰਵਿੰਦਰ ਸਿੰਘ ਕੌਸ਼ਲ ਨੇ ਗੁਰਮੀਤ ਸਿੰਘ ਹੇਅਰ ਮੈਂਬਰ ਪਾਰਲੀਮੈਂਟ ਅਤੇ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਵੱਲੋਂ ਐਲਾਨੀ ਵਿੱਤੀ ਸਹਾਇਤਾ ਨਾਲ ਸੰਸਥਾ ਦਫਤਰ ਦੀ ਦਿੱਖ ਸੰਵਾਰਨ ਲਈ ਲੌੜੀਂਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਸੰਸਥਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਗਿਆਰਾਂ ਸੌ ਤੱਕ ਹੋ ਗਈ ਹੈ। ਇਸ ਮੌਕੇ ਤੇ ਏ ਪੀ ਸਿੰਘ ਬਾਬਾ, ਭੁਪਿੰਦਰ ਸਿੰਘ ਜੱਸੀ, ਪੀ੍ਤਮ ਸਿੰਘ ਜੌਹਲ, ਸੁਰੇਸ਼ ਕੁਮਾਰ ਗੁਪਤਾ, ਸੁਖਦੇਵ ਸਿੰਘ ਰਤਨ, ਸਤਨਾਮ ਸਿੰਘ ਦਮਦਮੀ, ਮਲਕੀਤ ਸਿੰਘ ਸੱਗੂ, ਕਰਮ ਸਿੰਘ ਨਮੋਲ, ਬਲਜਿੰਦਰ ਸਿੰਘ, ਮੱਖਣ ਸਿੰਘ, ਨੰਦ ਲਾਲ ਗਾਂਧੀ, ਸੁਖਦੇਵ ਸ਼ਰਮਾ, ਗੋਵਿੰਦਰ ਸ਼ਰਮਾ, ਡੀ.ਐਸ. ਖੁਰਮੀ, ਸੁਰਿੰਦਰ ਸਿੰਘ ਸੋਢੀ, ਰਾਮ ਮੂਰਤੀ, ਨੰਦ ਲਾਲ ਮਲਹੋਤਰਾ, ਮੋਹਨ ਸਿੰਘ ਆਦਿ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਓ.ਐੱਸ.ਡੀ. ਸੁਖਵੀਰ ਸਿੰਘ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਧੂਰੀ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ‘ਮਿਸ਼ਨ ਕਲੀਨ ਪੰਜਾਬ’ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਅਹਿਮਦਗੜ੍ਹ ਵਿੱਚ ਕੂੜੇ ਦੇ ਢੇਰ
Ad Position 24