01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਵਨ ਕੁਮਾਰ ਹੋਸ਼ੀ ਦਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ 6 ਨੂੰ

ਸੰਗਰੂਰ, 31 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਲੇਖਕ ਭਵਨ ਸੰਗਰੂਰ ਵਿਖੇ 6 ਸਤੰਬਰ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚਰਚਿਤ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਜਾਵੇਗਾ। ਇਸ ਗ਼ਜ਼ਲ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ।

Ad Position 21
No active advertisement
ਅਜੀਤ ਡੈਸਕ 01-09-2026
ਸੰਗਰੂਰ, 31 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਲੇਖਕ ਭਵਨ ਸੰਗਰੂਰ ਵਿਖੇ 6 ਸਤੰਬਰ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚਰਚਿਤ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਜਾਵੇਗਾ। ਇਸ ਗ਼ਜ਼ਲ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਚਿੰਤਕ ਸ੍ਰੀ ਮੋਹਨ ਸ਼ਰਮਾ ਸਾਬਕਾ ਨਿਰਦੇਸ਼ਕ ਨਸ਼ਾ ਛਡਾਊ ਕੇਂਦਰ ਸੰਗਰੂਰ ਕਰਨਗੇ। ਨਾਮਵਰ ਸਾਹਿਤਕਾਰ ਸ੍ਰੀ ਸੁਰਿੰਦਰ ਸਿੰਘ ਸੁੰਨੜ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧੀ ਪਰਚਾ ਲੇਖਕ ਅਤੇ ਆਲੋਚਕ ਤਰਲੋਚਨ ਮੀਰ ਪੜ੍ਹਨਗੇ। ਵਿਚਾਰ-ਚਰਚਾ ਵਿੱਚ ਡਾ. ਮੀਤ ਖਟੜਾ, ਡਾ. ਮਨੀਸ਼ਾ ਰਾਣੀ, ਪ੍ਰਿੰ. ਸੰਤ ਸਿੰਘ ਬੀਹਲਾ, ਸੁਰਿੰਦਰ ਸ਼ਰਮਾ ਨਾਗਰਾ ਅਤੇ ਜੰਗੀਰ ਸਿੰਘ ਰਤਨ ਹਿੱਸਾ ਲੈਣਗੇ। ਇਸ ਮੌਕੇ ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਉੱਭਰਦੇ ਦੌੜਾਕ ਜਸਕਰਨ ਸਿੰਘ ਨੇ ਜਿੱਤੇ 3 ਤਗਮੇ ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਦੇ ਐਂਟੀ-ਰੈਬੀਜ਼ ਵੈਕਸੀਨ ਦੇ ਟੀਕੇ ਉਸੇ... ਅਗਲੀ ਖ਼ਬਰ 26 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਪੰਦ੍ਹਰਵਾੜਾ
Ad Position 24