31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਮਨਬੀਰ ਸਿੰਘ ਚੈਰੀ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ੍ਰੀ ਅਮਰ ਨਾਥ ਲੰਗਰ ਕਮੇਟੀ ਸੁਨਾਮ ਵਲੋਂ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਲਾਏ ਗਏ ਲੰਗਰ ਦੀ ਸੰਪੂਰਨਤਾ ਦੀ ਖੁਸ਼ੀ ਵਿਚ ਸਥਾਨਕ ਗੀਤਾ ਭਵਨ ਵਿਖੇ ਰਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ । ਭੋਗ ਉਪਰੰਤ ਕੀਰਤਨ ਮੰਡਲੀ ਵੱਲੋਂ ਭਜਨਾ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ੍ਰੀ ਅਮਰ ਨਾਥ ਲੰਗਰ ਕਮੇਟੀ ਸੁਨਾਮ ਵਲੋਂ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਲਾਏ ਗਏ ਲੰਗਰ ਦੀ ਸੰਪੂਰਨਤਾ ਦੀ ਖੁਸ਼ੀ ਵਿਚ ਸਥਾਨਕ ਗੀਤਾ ਭਵਨ ਵਿਖੇ ਰਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ । ਭੋਗ ਉਪਰੰਤ ਕੀਰਤਨ ਮੰਡਲੀ ਵੱਲੋਂ ਭਜਨਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਨੌਜਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਕਿਹਾ ਕਿ ਸ੍ਰੀ ਅਮਰਨਾਥ ਲੰਗਰ ਕਮੇਟੀ ਲੰਮੇ ਸਮੇਂ ਤੋਂ ਸ਼ਰਧਾਲੂਆਂ ਦੀ ਸਹੂਲਤ ਲਈ ਅਮਰਨਾਥ ਯਾਤਰਾ ਦੌਰਾਨ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਮੇਟੀ ਮੈਂਬਰ ਇਸ ਉਪਰਾਲੇ ਲਈ ਵਧਾਈ ਦੇ ਹੱਕਦਾਰ ਹਨ ਜੋ ਮਹੀਨਿਆਂ ਬੱਧੀ ਮਨੁੱਖਤਾ ਦੀ ਸੇਵਾ ਕਰਦੇ ਹਨ। ਇਸ ਮੌਕੇ ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੋਰਾਂਵਾਲੀ, ਪ੍ਰੋਫੈਸਰ ਮਨਪ੍ਰੀਤ ਸਿੰਘ ਗਿੱਲ, ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਬੇਅੰਤ ਸਿੰਘ ਰੂਪਰਾਏ, ਸੰਦੀਪ ਸਿੰਘ ਦਿਓਸੀ,ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ,ਚਰਨ ਦਾਸ, ਮੁਕੇਸ਼ ਕੁਮਾਰ, ਰਵਿੰਦਰ ਗੋਰਖਾ,ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਰੋਹਿਤ ਕੁਮਾਰ, ਇੰਦਰ ਤਲਵਾੜ, ਕਾਲਾ ਨਾਗਰਾ, ਸੁਮੇਰ ਗਰਗ, ਹਰੀਦੇਵ ਗੋਇਲ ਅਤੇ ਦੇਸ ਰਾਜ ਪੰਮੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਵੱਲੋਂ ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਸ਼ਾਨਦਾਰ ਪ੍ਰਬੰਧਾਂ ਲਈ ਮੈਨੇਜਰ ਅਮਰੀਕ ਸਿੰਘ ਬਰਨਾਲਾ ਦਾ ਸਨਮਾਨ
Ad Position 24