31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਦਲਾਅ ਦੇ ਝੂਠੇ ਸੁਪਨੇ ਦਿਖਾ ਕੇ ਸੱਤਾ ’ਚ ਆਈ ਆਪ ਸਰਕਾਰ ਤੋਂ ਹਰ ਵਰਗ ਦੁਖੀ- ਕਮਲ ਧਾਲੀਵਾਲ

ਅਮਰਗੜ੍ਹ, 30 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਬਿਜਲੀ ਵਿਭਾਗ ਦੀ ਪ੍ਰਬੰਧਕੀ ਨਾਲਾਇਕੀ ਤੇ ਘੋਰ ਅਣਗਹਿਲੀ ਸਦਕਾ ਖਪਤਕਾਰਾਂ ਨੂੰ ਚਾਰ-ਚਾਰ ਮਹੀਨਿਆਂ ਦੇ ਬਿਜਲੀ ਬਿੱਲ ਇਕੱਠੇ ਥੋਪ ਕੇ ਉਨ੍ਹਾਂ ਦੀਆਂ ਜੇਬਾਂ ਤੇ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ। ਯੂਨਿਟਾਂ ਦੀ ਤੈਅ ਹੱਦ ਟੱਪਣ ਕਾਰਨ ਆ ਰਹੇ ਹਜ਼ਾਰਾਂ ਰੁਪਏ ਦੇ ਭਾਰੀ-ਭਰਕਮ ਬਿੱਲ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦਾ ਆਰਥਿਕ ਲੱਕ ਤੋੜ ਰਹੇ ਹਨ।

Ad Position 21
No active advertisement
ਅਜੀਤ ਡੈਸਕ 31-08-2026
ਅਮਰਗੜ੍ਹ, 30 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਬਿਜਲੀ ਵਿਭਾਗ ਦੀ ਪ੍ਰਬੰਧਕੀ ਨਾਲਾਇਕੀ ਤੇ ਘੋਰ ਅਣਗਹਿਲੀ ਸਦਕਾ ਖਪਤਕਾਰਾਂ ਨੂੰ ਚਾਰ-ਚਾਰ ਮਹੀਨਿਆਂ ਦੇ ਬਿਜਲੀ ਬਿੱਲ ਇਕੱਠੇ ਥੋਪ ਕੇ ਉਨ੍ਹਾਂ ਦੀਆਂ ਜੇਬਾਂ ਤੇ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ। ਯੂਨਿਟਾਂ ਦੀ ਤੈਅ ਹੱਦ ਟੱਪਣ ਕਾਰਨ ਆ ਰਹੇ ਹਜ਼ਾਰਾਂ ਰੁਪਏ ਦੇ ਭਾਰੀ-ਭਰਕਮ ਬਿੱਲ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦਾ ਆਰਥਿਕ ਲੱਕ ਤੋੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਇੱਕ ਪਾਸੇ ਮੁਫ਼ਤ ਬਿਜਲੀ ਦੇ ਦਾਅਵਿਆਂ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਅਣ-ਐਲਾਨੇ ਲੰਮੇ ਬਿਜਲੀ ਕੱਟਾਂ ਨੇ ਆਮ ਸ਼ਹਿਰੀਆਂ, ਕਿਸਾਨਾਂ ਅਤੇ ਕਾਰੋਬਾਰੀਆਂ ਦਾ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਬਦਲਾਅ ਦੇ ਸੁਨਹਿਰੀ ਸਬਜ਼ਬਾਗ਼ ਦਿਖਾ ਕੇ ਸੱਤਾ ਤੇ ਕਾਬਜ਼ ਹੋਈ ਸਰਕਾਰ ਦੇ ਰਾਜ ‘ਚ ਅੱਜ ਪੰਜਾਬ ਦਾ ਹਰ ਵਰਗ ਖ਼ੁਦ ਨੂੰ ਠੱਗਿਆ ਅਤੇ ਲਾਚਾਰ ਮਹਿਸੂਸ ਕਰ ਰਿਹਾ ਹੈ।ਉਨ੍ਹਾਂ ਸੂਬੇ ਦੀ ਕਾਨੂੰਨ-ਵਿਵਸਥਾ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੈਂਗਸਟਰਵਾਦ, ਲੁੱਟ-ਖੋਹ ਅਤੇ ਫ਼ਿਰੌਤੀਆਂ ਦੇ ਦਹਿਸ਼ਤ ਭਰੇ ਮਾਹੌਲ ਕਾਰਨ ਵਪਾਰੀ ਅਤੇ ਆਮ ਨਾਗਰਿਕ ਗੰਭੀਰ ਅਸੁਰੱਖਿਆ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਇਸ ਦੇ ਨਾਲ ਹੀ, ਹਲਕਾ ਅਮਰਗੜ੍ਹ ਦੇ ਸਰਕਾਰੀ ਹਸਪਤਾਲਾਂ ਦੀ ਬਦਹਾਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਜੀਵਨ-ਰੱਖਿਅਕ ਦਵਾਈਆਂ ਦੀ ਭਾਰੀ ਘਾਟ ਕਾਰਨ ਸਰਕਾਰੀ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਰੱਬ ਆਸਰੇ ਚੱਲ ਰਹੀਆਂ ਹਨ।ਇਸ ਮੌਕੇ ਨਗਰ ਪੰਚਾਇਤ ਦਾ ਉਪ ਪ੍ਰਧਾਨ ਪ੍ਰਿੰਸ ਜੋਸ਼ੀ, ਸਾਬਕਾ ਸਰਪੰਚ ਪਰਮਜੀਤ ਸਿੰਘ ਬਾਗੜੀਆਂ, ਗੁਰਪ੍ਰੀਤ ਸਿੰਘ ਬਾਬਾ,ਲਖਵੀਰ ਨਿੱਕਾ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਵਿਦਿਆਲਿਆ ਵਿਖੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਛੇਵੇਂ ਪਾਤਿਸ਼ਾਹ ਦੇ ਆਮਦ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜ...
Ad Position 24