01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਿੱਡ-ਡੇ-ਮੀਲ ਵਰਕਰਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਲਾਲ ਝੰਡਾ ਮਿੱਡ-ਡੇ-ਮੀਲ ਵਰਕਰਜ ਯੂਨੀਅਨ ਸੰਗਰੂਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਬੀਬੀ ਜਸਮੇਲ ਕੌਰ ਬੀਰ ਕਲ੍ਹਾਂ ਦੀ ਪ੍ਰਧਾਨ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ। ਇਸ ਸਮੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 31-08-2026
ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਲਾਲ ਝੰਡਾ ਮਿੱਡ-ਡੇ-ਮੀਲ ਵਰਕਰਜ ਯੂਨੀਅਨ ਸੰਗਰੂਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਬੀਬੀ ਜਸਮੇਲ ਕੌਰ ਬੀਰ ਕਲ੍ਹਾਂ ਦੀ ਪ੍ਰਧਾਨ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ।ਇਸ ਸਮੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਜਸਮੇਲ ਕੌਰ ਬੀਰ ਕਲ੍ਹਾਂ, ਕਾ ਮੱਖਣ ਸਿੰਘ ਜਖੇਪਲ, ਸੁਖਵਿੰਦਰ ਕੌਰ ਰਣੀਕੇ, ਬਲਜਿੰਦਰ ਕੌਰ ਦਿੜ੍ਹਬਾ, ਤੇਜ ਕੌਰ ਸ਼ੇਰਪੁਰ, ਮਨਜੀਤ ਕੌਰ ਲੌਂਗੋਵਾਲ ਆਦਿ ਨੇ ਕਿਹਾ ਕਿ ਉਹ ਨਿਗੂਣੇ ਜਿਹੇ ਮਾਣ ਭੱਤੇ ਨਾਲ ਸੂਬਾ ਭਰ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਨ ਲਈ ਮਜਬੂਰ ਹਨ ਅਤੇ ਅੱਜ ਮਹਿੰਗਾਈ ਦੇ ਯੁੱਗ ਵਿਚ ਉਨ੍ਹਾਂ ਨੂੰ ਆਪਣੇ ਬੱਚੇ ਪਾਲਣੇ ਵੀ ਔਖੇ ਹੋਏ ਪਏ ਹਨ ਪਰ ਸਰਕਾਰ ਉਨ੍ਹਾਂ ਦੀਆਂ ਜਾਇਜ ਮੰਗਾਂ ਮੰਨਣ ਤੋਂ ਵੀ ਟਾਲਾ ਵੱਟ ਰਹੀ ਹੈ। ਇਸ ਸਮੇ ਜਥੇਬੰਦੀ ਵਲੋਂ 2 ਸਤੰਬਰ ਨੂੰ ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਪ੍ਰਸਾਸ਼ਨ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲੇਬਰ ਸਕੱਤਰ ਨਾਲ ਮੀਟਿੰਗ ਦਾ ਵਿਸਵਾਸ਼ ਦਿਵਾਉਣ ਤੋਂ ਬਾਅਦ ਰੱਦ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮਿੱਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆਉਣ, ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਗ੍ਰੈਚੁਟੀ ਐਕਟ 1972 ਲਾਗੂ ਕਰਨ,ਈ ਐਸ ਆਈ ਅਤੇ ਪ੍ਰੋਵੀਡੈਂਟ ਫੰਡ ਲਾਗੂ ਕਰਨ, 25 ਬੱਚਿਆਂ ਪਿੱਛੇ ਇਕ ਵਰਕਰ ਨਿਯੁਕਤ ਕਰਨ, ਕੰਮ ਦੌਰਾਨ ਵਾਪਰੀ ਮੰਦਭਾਗੀ ਘਟਨਾ ਵਿਚ 50 ਲੱਖ ਰੁਪਏ ਦਾ ਬੀਮਾ ਦੇਣ, ਬਗਾਰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਚਰਨਜੀਤ ਕੌਰ ਬਾਲਦ ਕਲ੍ਹਾਂ, ਜੱਸੀ ਸੁਨਾਮ, ਮਨਜੀਤ ਕੌਰ ਛਾਜਲੀ, ਬਲਜਿੰਦਰ ਕੌਰ ਬੀਰੋਕੇ, ਨਾਇਬ ਸਿੰਘ ਰਾਮਗੜ੍ਹ ਜਵੰਧੇ, ਭੋਲਾ ਸਿੰਘ ਜਖੇਪਲ ਅਤੇ ਕਸ਼ਮੀਰ ਸਿੰਘ ਉੱਡੀਆ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪੱਕਾ ਮੋਰਚਾ ਸ਼ੁਰੂ ਅਗਲੀ ਖ਼ਬਰ ਖਨੌਰੀ ਕੰਨਿਆ ਸਕੂਲ ਦੀਆਂ ਜੂਡੋ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ’ਤੇ ਗੱਡੇ ਜਿੱਤ ਦੇ ਝੰਡੇ
Ad Position 24