ਪੁਲਿਸ ਲਾਈਨ ਸਥਿਤ ਸਰਕਾਰੀ ਕੋਠੀ ਦੇ ਨਵੀਨੀਕਰਨ ਦਾ ਐੱਸ.ਐੱਸ.ਪੀ. ਡਾ. ਗਰੇਵਾਲ ਨੇ ਕੀਤਾ ਉਦਘਾਟਨ
*ਐੱਸ.ਪੀ. ਵਿਰਕ, ਐੱਸ.ਪੀ. ਛਿੱਬਰ ਅਤੇ ਐੱਸ.ਪੀ. ਅੱਤਰੀ ਨੂੰ ਦਿੱਤੀ ਵਿਦਾਇਗੀ ਪਾਰਟੀ
ਸੰਗਰੂਰ, 20 ਅਗਸਤ (ਦਮਨਜੀਤ ਸਿੰਘ) - ਪੁਲਿਸ ਲਾਈਨ ਸੰਗਰੂਰ ਵਿਖੇ ਸਥਿਤ ਕੋਠੀ ਨੰਬਰ ਡੀ-2 ਦੇ ਨਵੀਨਿਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਜਿਲਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਉਦਘਾਟਨ ਕੀਤਾ ਗਿਆ ।
ਸੰਗਰੂਰ, 20 ਅਗਸਤ (ਦਮਨਜੀਤ ਸਿੰਘ) - ਪੁਲਿਸ ਲਾਈਨ ਸੰਗਰੂਰ ਵਿਖੇ ਸਥਿਤ ਕੋਠੀ ਨੰਬਰ ਡੀ-2 ਦੇ ਨਵੀਨਿਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਜਿਲਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਉਦਘਾਟਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਕੋਈ ਪੁਲਿਸ ਲਾਈਨ ਵਿਖੇ ਐੱਸਪੀ ਰੈਂਕ ਦੇ ਅਧਿਕਾਰੀਆਂ ਲਈ ਬਣੀਆਂ ਕੋਠੀਆਂ ਵਿੱਚੋਂ ਕੋਠੀ ਨੰਬਰ ਡੀ-2 ਐੱਸ.ਪੀ. ਨਵਰੀਤ ਸਿੰਘ ਵਿਰਕ ਨੂੰ ਰਿਹਾਇਸ਼ ਲਈ ਅਲਾਟ ਹੋਈ ਸੀ ਜਿਸ ਦੀ ਹਾਲਤ ਖਸਤਾ ਹੋ ਚੁੱਕੀ ਸੀ । ਐੱਸ.ਪੀ. ਵਿਰਕ ਵੱਲੋਂ ਇਸ ਸਰਕਾਰੀ ਕੋਠੀ ਦੀ ਮੁਰੰਮਤ ਕਰਵਾਉਣ ਦੇ ਨਾਲ ਨਾਲ ਇਸ ਦੇ ਅੰਦਰ ਹਰਿਆਲੀ ਲਈ ਸੈਂਕੜੇ ਬੂੱਟੇ ਲਗਵਾਏ ਗਏ ਉੱਥੇ ਹੀ ਕੋਠੀ ਦੇ ਮੁੱਖ ਗੇਟ ਤੋਂ ਲੈ ਕੇ ਸ਼ੈਡ ਅਤੇ ਸਮਰਸੀਬਲ ਵਰਗੀਆਂ ਸਹੂਲਤਾਂ ਵੀ ਨਵੇਂ ਸਿਰੇ ਤੋਂ ਬਣਾਈਆਂ ਗਈਆਂ । ਪਿਛਲੇ ਦਿਨ ਹੀ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਹੋਈਆਂ ਬਦਲੀਆਂ ਦੌਰਾਨ ਜਿਲਾ ਸੰਗਰੂਰ ਪੁਲਿਸ ਵਿੱਚ ਤੈਨਾਤ ਐੱਸਪੀ ਨਵਰੀਤ ਸਿੰਘ ਵਿਰਕ ਐੱਸਪੀ ਰਜੇਸ਼ ਛਿੱਬਰ ਅਤੇ ਐੱਸਪੀ ਦਵਿੰਦਰ ਅੱਤਰੀ ਦਾ ਵੀ ਤਬਾਦਲਾ ਹੋ ਗਿਆ ਸੀ ਬੀਤੀ ਕੱਲ ਇਹਨਾਂ ਤਿੰਨੇ ਅਧਿਕਾਰੀਆਂ ਨੂੰ ਜਿਲੇ ਵਿੱਚੋਂ ਵਿਦਾਇਗੀ ਪਾਰਟੀ ਕਰਨ ਮੌਕੇ ਐੱਸ.ਐੱਸ.ਪੀ. ਡਾ. ਰਵਜੋਤ ਗਰੇਵਾਲ ਵੱਲੋਂ ਕੋਠੀ ਨੰਬਰ ਡੀ-2 ਦਾ ਵੀ ਉਦਘਾਟਨ ਕੀਤਾ ਗਿਆ ਉਦਘਾਟਨ ਉਪਰੰਤ ਇਹਨਾਂ ਤਿੰਨੇ ਅਧਿਕਾਰੀਆਂ ਨੂੰ ਵਿਦਾਇਗੀ ਦੇਣ ਮੌਕੇ ਡਾ. ਗਰੇਵਾਲ ਨੇ ਐੱਸ.ਪੀ. ਵਿਰਕ,ਐੱਸ.ਪੀ. ਛਿੱਬਰ ਤੇ ਐੱਸ.ਪੀ . ਅੱਤਰੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਿੰਨਾਂ ਅਫਸਰਾਂ ਵੱਲੋਂ ਜਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਹਨ । ਡਾ. ਗਰੇਵਾਲ ਨੇ ਜ਼ਿਲ੍ਹਾ ਸੰਗਰੂਰ ਵਿੱਚੋਂ ਬਦਲ ਕੇ ਜਾ ਰਹੇ ਇਹਨਾਂ ਅਧਿਕਾਰੀਆਂ ਨੂੰ ਵਿਦਾਇਗੀ ਦੇਣ ਦੇ ਨਾਲ ਨਾਲ ਜ਼ਿਲ੍ਹੇ ਅੰਦਰ ਨਵੇਂ ਤਾਇਨਾਤ ਹੋਏ ਐੱਸ.ਪੀ. ਮਨਪ੍ਰੀਤ ਸਿੰਘ, ਐੱਸ.ਪੀ. ਗੁਰਪ੍ਰੀਤ ਕੌਰ ਪੁਰੇਵਾਲ ਅਤੇ ਐੱਸ.ਪੀ. ਰਵਿੰਦਰ ਸਿੰਘ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਆ । ਐੱਸ.ਪੀ. ਨਵਰੀਤ ਸਿੰਘ ਵਿਰਕ, ਐੱਸ.ਪੀ. ਰਾਜੇਸ਼ ਛਿੱਬਰ ਅਤੇ ਐੱਸ.ਪੀ. ਦਵਿੰਦਰ ਅੱਤਰੀ ਨੇ ਸੰਗਰੂਰ ਜ਼ਿਲ੍ਹੇ ਅੰਦਰ ਆਪਣੀ ਤਾਇਨਾਤੀ ਦੌਰਾਨ ਵਾਪਰੀਆਂ ਘਟਨਾਵਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਐੱਸ.ਐੱਸ.ਪੀ. ਡਾ. ਗਰੇਵਾਲ ਅਤੇ ਜ਼ਿਲ੍ਹਾ ਸੰਗਰੂਰ ਪੁਲਿਸ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸ.ਪੀ. (ਡੀ) ਮਨਪ੍ਰੀਤ ਸਿੰਘ, ਐੱਸ.ਪੀ. (ਪੀ. ਬੀ. ਆਈ.) ਗੁਰਪ੍ਰੀਤ ਕੌਰ ਪੁਰੇਵਾਲ, ਐੱਸ.ਪੀ. (ਓ) ਰਵਿੰਦਰ ਸਿੰਘ, ਡੀ.ਐੱਸ.ਪੀ. (ਐਚ) ਕਰਨੈਲ ਸਿੰਘ, ਡੀ. ਐੱਸ. ਪੀ. ਦਿੜ੍ਹਬਾ ਰੁਪਿੰਦਰ ਕੌਰ ਅਤੇ ਡੀ. ਐੱਸ. ਪੀ. ਧੂਰੀ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ ।