ਅੰਜੁਮਨ ਫਰੋਗ-ਏ-ਅਦਬ ਪੰਜਾਬ ਦੀ ਮੀਟਿੰਗ ’ਚ ਨਵੀਂ ਟੀਮ ਦੀ ਹੋਈ ਚੋਣ
ਮਾਲੇਰਕੋਟਲਾ 20 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਪੰਜਾਬ ਦੀ ਪ੍ਰਮੁੱਖ ਸਾਹਿਤਕ ਸੰਸਥਾ ‘ਅੰਜੁਮਨ ਫਰੋਗ-ਏ-ਅਦਬ ਪੰਜਾਬ, ਮਾਲੇਰਕੋਟਲਾ’ ਦੀ ਅਹਿਮ ਮੀਟਿੰਗ ਸਥਾਨਕ ਵਿਕਰਾਂਤ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੀ ਪਿਛਲੀ ਦੋ ਸਾਲਾ ਮਿਆਦ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਅਗਲੇ ਕਾਰਜਕਾਲ ਲਈ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਮ
ਮਲੇਰਕੋਟਲਾ ਵਿਖੇ ਅੰਜੁਮਨ ਫਰੋਗ-ਏ-ਅਦਬ ਪੰਜਾਬ (ਮਲੇਰਕੋਟਲਾ ) ਦੇ ਨਵੇਂ ਚੁਣੇ ਗਏ ਅਹੁਦੇਦਾਰ ਮੈਂਬਰਾਂ ਨਾਲ। ਤਸਵੀਰ ਪਾਰਸ ਜੈਨ
21-08-2026
ਮਾਲੇਰਕੋਟਲਾ 20 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਪੰਜਾਬ ਦੀ ਪ੍ਰਮੁੱਖ ਸਾਹਿਤਕ ਸੰਸਥਾ ‘ਅੰਜੁਮਨ ਫਰੋਗ-ਏ-ਅਦਬ ਪੰਜਾਬ, ਮਾਲੇਰਕੋਟਲਾ’ ਦੀ ਅਹਿਮ ਮੀਟਿੰਗ ਸਥਾਨਕ ਵਿਕਰਾਂਤ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੀ ਪਿਛਲੀ ਦੋ ਸਾਲਾ ਮਿਆਦ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਅਗਲੇ ਕਾਰਜਕਾਲ ਲਈ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਸਾਬਕਾ ਪ੍ਰਧਾਨ ਕਾਸ਼ਿਫ ਜਾਗੀਰਦਾਰ ਨੇ ਆਪਣੇ ਦੋ ਸਾਲਾ ਕਾਰਜਕਾਲ ਦੀ ਰਿਪੋਰਟ ਸੰਗਠਨ ਦੇ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੰਸਥਾ ਦੀ ਸਰਪ੍ਰਸਤੀ ਹੇਠ ਕਈ ਯਾਦਗਾਰੀ ਅਤੇ ਅਹਿਮ ਸਾਹਿਤਕ ਪ੍ਰੋਗਰਾਮ ਸਫਲਤਾਪੂਰਵਕ ਉਲੀਕੇ ਗਏ, ਜਿਨ੍ਹਾਂ ਨੇ ਉਰਦੂ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ। ਮੀਆਦ ਪੂਰੀ ਹੋਣ ‘ਤੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਟੀਮ ਦੀ ਚੋਣ ਪ੍ਰੀਕਿਰਆ ਸ਼ੁਰੂ ਕੀਤੀ ਗਈ, ਜਿਸ ਦੀ ਜ਼ਿੰਮੇਵਾਰੀ ਸਰਦਾਰ ਕੁਲਵੰਤ ਸਿੰਘ ਕਸਕ ਨੇ ਨਿਭਾਈ। ਪ੍ਰਧਾਨਗੀ ਮੰਡਲ ਦੀ ਕਾਰਵਾਈ ਅਤੇ ਮੰਚ ਸੰਚਾਲਨ ਜਨਰਲ ਸਕੱਤਰ ਨਾਸਿਰ ਆਜ਼ਾਦ ਨੇ ਚਲਾਈ। ਇਸ ਦੌਰਾਨ ਮੁਸ਼ਤਾਕ ਜੋਸ਼ ਨੂੰ ਅੰਜੁਮਨ ਦਾ ਨਵਾਂ ਪ੍ਰਧਾਨ, ਡਾ.ਸਲੀਮ ਜ਼ੁਬੇਰੀ ਨੂੰ ਜਨਰਲ ਸਕੱਤਰ, ਮੁਹੰਮਦ ਜਮੀਲ ਨੂੰ ਖ਼ਜ਼ਾਨਚੀ, ਜ਼ਹੂਰ ਅਹਿਮਦ ਚੌਹਾਨ ਨੂੰ ਸੀਨੀਅਰ ਮੀਤ ਪ੍ਰਧਾਨ, ਕਾਸ਼ਿਫ ਜਾਗੀਰਦਾਰ ਨੂੰ ਜਨਰਲ ਜੁਆਇੰਟ ਸਕੱਤਰ, ਮੁਹੰਮਦ ਰਫ਼ੀਕ ਨੂੰ ਮੀਤ ਪ੍ਰਧਾਨ, ਅਤੇ ਨਾਸਿਰ ਆਜ਼ਾਦ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।ਇਸ ਤੋਂ ਇਲਾਵਾ ਨਦੀਮ ਅਹਿਮਦ ਖ਼ਾਨ ਅਤੇ ਮੁਹੰਮਦ ਓਵੈਸ ਓਵੈਸੀ ਨੂੰ ਸਲਾਹਕਾਰ, ਬਲਵੰਤ ਸਿੰਘ ਜੋਗਾ (ਸੰਗਰੂਰ) ਨੂੰ ਪ੍ਰਬੰਧਕੀ ਮੈਂਬਰ ਅਤੇ ਕੁਲਵੰਤ ਸਿੰਘ ਕਸਕ (ਸੰਗਰੂਰ) ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ।ਨਵ-ਨਿਯੁਕਤ ਪ੍ਰਧਾਨ ਮੁਸ਼ਤਾਕ ਜੋਸ਼ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾ ਕਿਹਾ ਕਿ ਸਾਡਾ ਮੁੱਖ ਮਨੋਰਥ ਉਰਦੂ ਭਾਸ਼ਾ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨਾ, ਨਵੇਂ ਲੇਖਕਾਂ ਤੇ ਸ਼ਾਇਰਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਪੰਜਾਬ ਦੀ ਅਦਬੀ ਵਿਰਾਸਤ ਨੂੰ ਸੰਭਾਲਣਾ ਹੈ। ਸੀਨੀਅਰ ਮੀਤ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਅਤੇ ਹੋਰ ਅਹੁਦੇਦਾਰਾਂ ਨੇ ਵੀ ਅੰਜੁਮਨ ਦੀਆਂ ਗਤੀਵਿਧੀਆਂ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਣ ਦਾ ਅਹਿਦ ਲਿਆ। ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ।