ਡਾਕਟਰ ਮੁਹੰਮਦ ਸ਼ਬੀਰ ਸਿਹਤ ਮੰਤਰੀ ਪੰਜਾਬ ਵਲੋਂ ਸਨਮਾਨਿਤ
ਮਲੇਰਕੋਟਲਾ, 18 ਅਗਸਤ (ਮੁਹੰਮਦ ਹਨੀਫ਼ ਥਿੰਦ)-ਦੰਦਾਂ ਦੇ ਮਸ਼ਹੂਰ ਅਤੇ ਇਲਾਕੇ ਦੇ ਹਰਮਨ ਪਿਆਰੇ ਡਾਕਟਰ ਮੁਹੰਮਦ ਸ਼ੱਬੀਰ ਨੂੰ ਦੇਸ਼ ਦੀ 80ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮਲੇਰਕੋਟਲਾ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਮਲੇਰਕੋਟਲਾ, 18 ਅਗਸਤ (ਮੁਹੰਮਦ ਹਨੀਫ਼ ਥਿੰਦ)-ਦੰਦਾਂ ਦੇ ਮਸ਼ਹੂਰ ਅਤੇ ਇਲਾਕੇ ਦੇ ਹਰਮਨ ਪਿਆਰੇ ਡਾਕਟਰ ਮੁਹੰਮਦ ਸ਼ੱਬੀਰ ਨੂੰ ਦੇਸ਼ ਦੀ 80ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮਲੇਰਕੋਟਲਾ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡਾਕਟਰ ਮੁਹੰਮਦ ਸ਼ੱਬੀਰ ਜਿੱਥੇ ਸਮਜਸੇਵਾ ਦੇ ਖੇਤਰ ‘ਚ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ, ਉੱਥੇ ਹੀ ਉਹਨਾਂ ਨੇ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਲਗਾਤਾਰ 35 ਸਾਲਾਂ ਦੀਆਂ ਅਣਥੱਕ ਸੇਵਾਵਾਂ ਦੌਰਾਨ ਲੱਖਾਂ ਹੀ ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਿਤ ਰੋਗੀਆਂ ਦਾ ਸਫ਼ਲਤਾ ਪੂਰਵਕ ਇਲਾਜ ਕਰ ਚੁੱਕੇ ਹਨ। ਇਸੇ ਦੌਰਾਨ ਉਹ ਇਕ ਹਜ਼ਾਰ ਦੇ ਕਰੀਬ ਗ਼ਰੀਬ ਅਤੇ ਲੋੜ੍ਹਵੰਦ ਬਜ਼ੁਰਗਾਂ ਦੇ ਦੰਦਾਂ ਦੇ ਬਿੜ ਮੁਫ਼ਤ ਲਗਾ ਚੁੱਕੇ ਹਨ। ਆਪਣੇ ਸੇਵਾਕਾਲ ਦੌਰਾਨ ਕਰੀਬ 300 ਸਕੂਲੀ ਬੱਚਿਆਂ ਦੀ ਮੁਫ਼ਤ ਜਾਂਚ ਵੀ ਕਰ ਚੁੱਕੇ ਹਨ। ਆਪਣੇ 35 ਸਾਲਾਂ ਦੇ ਸੇਵਾਕਾਲ ਦੌਰਾਨ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨਾਲ਼ ਮਿਲਕੇ ਦੰਦਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾ ਚੁੱਕੇ ਹਨ। ਦੰਦਾਂ ਦੀ ਇਲਾਜ ਪ੍ਰਣਾਲੀ ਦੇ ਖੇਤਰ ‘ਚ ਇਹਨਾਂ ਦੇ 50 ਸਾਲ ਦੇ ਤਜ਼ਰਬੇ ਅਤੇ ਸਮਾਜਸੇਵਾ ਲਈ ਦਿੱਤੇ ਗਏ ਵਡਮੁੱਲੇ ਯੋਗਦਾਨ ਸਦਕਾ ਇਹਨਾਂ ਨੂੰ ਪੰਜਾਬ ਸਰਕਾਰ ਵਲੋਂ ਪ੍ਰਮਾਣ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਸਿਹਤ ਮੰਤਰੀ ਪੰਜਾਬ ਦੇ ਧਰਮ ਪਤਨੀ, ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ, ਡਾਕਟਰ ਮੁਹੰਮਦ ਗੁਲਜ਼ਾਰ ਸਹੋਤਾ, ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਮਲੇਰਕੋਟਲਾ ਵੀ ਮੌਜੂਦ ਸਨ।