ਅੰਤਰ ਹਾਊਸ ਮੁਕਾਬਲੇ ਕਰਵਾਏ
ਮੂਨਕ, 14 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਬਾਬੂ ਬ੍ਰਿਸ਼ ਭਾਨ ਡੀ. ਏ.
ਮੂਨਕ, 14 ਅਗਸਤ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਬਾਬੂ ਬ੍ਰਿਸ਼ ਭਾਨ ਡੀ.ਏ.ਵੀ .ਪਬਲਿਕ ਸਕੂਲ , ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਜੀ ਦੀ ਅਗਵਾਈ ਵਿੱਚ ‘ਪੋਰਟਰੇਟ ਮੇਕਿੰਗ’ ,ਵੇਸਟ ਆਊਟ ਆਫ ਬੈਸਟ, ਚਾਰਟ ਮੇਕਿੰਗ ਅਤੇ ‘ਮਹਿੰਦੀ’ ਇੰਟਰ ਹਾਊਸ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਜਿਹਨਾਂ ਦਾ ਉਦੇਸ਼ ਬੱਚਿਆਂ ਨੂੰ ਆਪਣੇ ਦੇਸ਼ ਭਗਤੀ, ਦੇਸ਼ ਪਿਆਰ, ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨਾਲ ਜੋੜਨਾ ਅਤੇ, ਪਾਣੀ ਬਚਾਉਣ ਲਈ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨਾ ਸੀ। ਤੀਜੀ ਅਤੇ ਚੌਥੀ ਜਮਾਤ ਦੀ ਵੇਸਟ ਆਊਟ ਆਫ ਬੈਸਟ ਪ੍ਰਤੀਯੋਗਤਾ, ਪੰਜਵੀਂ ਜਮਾਤ ਲਈ, ‘ਪਾਣੀ ਬਚਾਓ’ ਤੇ ਚਾਰਟ ਬਣਾਉਣਾ, ਛੇਵੀਂ ਜਮਾਤ ਲਈ ‘ਪਲਾਸਟਿਕ ਇਜ ਡਰਾਸਟਿਕ ‘ ਵਿਸ਼ੇ ਤੇ ਚਾਰਟ ਬਣਾਉਣ ਦੀ ਪ੍ਰਤਯੋਗਤਾ, ‘ਪੋਰਟਰੇਟ ਮੇਕਿੰਗ’ ਪ੍ਰਤੀਯੋਗਤਾ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ‘ਮਹਿੰਦੀ ਪ੍ਰਤੀਯੋਗਤਾ’ ਵਿੱਚ ਨੌਵੀਂ ਜਮਾਤ ਤੋਂ ਲੈ ਕੇ ਬਾਰੵਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਪੋਰਟਰੇਟ ਮੇਕਿੰਗ ਵਿੱਚ ਸੁਤੰਤਰਤਾ ਸੈਨਾਨੀਆਂ ਦਾ ਥੀਮ ਰੱਖਿਆ ਗਿਆ ਸੀ ਅਤੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਇਹਨਾਂ ਪ੍ਰਤੀਯੋਗਤਾਵਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਦੇਸ਼ ਭਗਤਾਂ ਦੇ ਪੋਰਟਰੇਟ ਅਤੇ ਚਾਰਟ ਬਣਾਏ ਅਤੇ, ਵਿਦਿਆਰਥਣਾਂ ਨੇ ਹੱਥਾਂ ਉੱਤੇ ਮਹਿੰਦੀ ਦੇ ਵੀ ਬਹੁਤ ਸੁੰਦਰ- ਸੁੰਦਰ ਡਿਜ਼ਾਇਨ ਬਣਾਏ । ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੁਆਰਾ ਬਣਾਏ ਗਏ ਦੇਸ਼ ਭਗਤਾਂ ਦੇ ਚਿੱਤਰ , ਬੇਕਾਰ ਚੀਜ਼ਾਂ ਤੋਂ ਬਣਾਇਆ ਗਿਆ ਸੋਹਣਾ ਸਮਾਨ ਅਤੇ ਚਾਰਟ ਅਤੇ ਮਹਿੰਦੀ ਦੇ ਡਿਜ਼ਾਇਨਾਂ ਦੀ ਪ੍ਰਸ਼ੰਸਾ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਗਿਆ ।ਉਹਨਾਂ ਕਿਹਾ ਸਾਨੂੰ ਆਪਣੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਦੇਸ਼ ਪਿਆਰ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈਅਤੇ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।