12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਭਵਾਨੀਗੜ੍ਹ ਬਲਾਕ ਦਾ ਇਜਲਾਸ

ਭਵਾਨੀਗੜ੍ਹ, 12 ਅਗਸਤ (ਰਣਧੀਰ ਸਿੰਘ ਫੱਗੂਵਾਲਾ , ਲਖਵਿੰਦਰ ਪਾਲ ਗਰਗ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਨਵੇਂ ਬੱਸ ਸਟੈਂਡ ਵਿਖੇ ਬਲਾਕ ਦਾ ਇਜਲਾਸ ਕਰਵਾਇਆ ਗਿਆ, ਜਿਸ ਵਿੱਚ 14 ਪਿੰਡਾਂ ਦੇ ਕਰੀਬ 75 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਦੀ ਸ਼ੁਰੂਆਤ ਜ਼ਮੀਨੀ ਘੋਲ ਦੌਰਾਨ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 13-08-2026
ਭਵਾਨੀਗੜ੍ਹ, 12 ਅਗਸਤ (ਰਣਧੀਰ ਸਿੰਘ ਫੱਗੂਵਾਲਾ , ਲਖਵਿੰਦਰ ਪਾਲ ਗਰਗ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਨਵੇਂ ਬੱਸ ਸਟੈਂਡ ਵਿਖੇ ਬਲਾਕ ਦਾ ਇਜਲਾਸ ਕਰਵਾਇਆ ਗਿਆ, ਜਿਸ ਵਿੱਚ 14 ਪਿੰਡਾਂ ਦੇ ਕਰੀਬ 75 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਦੀ ਸ਼ੁਰੂਆਤ ਜ਼ਮੀਨੀ ਘੋਲ ਦੌਰਾਨ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।ਇਸ ਉਪਰੰਤ ਰਾਮਕਰਨ ਸਿੰਘ ਬੱਟੜਿਆਣਾ ਵੱਲੋਂ ਪਿਛਲੇ ਸਾਲਾਂ ਦੌਰਾਨ ਕਮੇਟੀ ਵੱਲੋਂ ਕੀਤੇ ਕੰਮਾਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਡੈਲੀਗੇਟਾਂ ਵੱਲੋਂ ਰਿਪੋਰਟ ਉੱਪਰ ਉਸਾਰੂ ਚਰਚਾ ਕਰਦਿਆਂ ਸੰਘਰਸ਼ ਦੇ ਅਗਲੇ ਟੀਚੇ ਤੈਅ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਸੰਬੋਧਨ ਕਰਦਿਆਂ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਕਿਰਦਾਰ ਦੀ ਆਲੋਚਨਾ ਕੀਤੀ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵਿਸ਼ਾਲ ਮਜ਼ਦੂਰ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਇਜਲਾਸ ਦੌਰਾਨ 15 ਮੈਂਬਰੀ ਨਵੀਂ ਬਲਾਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਸੁਖਵਿੰਦਰ ਸਿੰਘ ਬੱਟੜਿਆਣਾ ਨੂੰ ਬਲਾਕ ਪ੍ਰਧਾਨ, ਚਮਕੌਰ ਸਿੰਘ ਫ਼ਤਹਿਗੜ੍ਹ ਭਾਦਸੋਂ ਨੂੰ ਸਕੱਤਰ, ਜਸਪਾਲ ਸਿੰਘ ਝਨੇੜੀ ਨੂੰ ਮੀਤ ਪ੍ਰਧਾਨ ਅਤੇ ਲਾਲ ਸਿੰਘ ਭੱਟੀਵਾਲ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਰਾਮਕਰਨ ਸਿੰਘ, ਚਮਕੌਰ ਸਿੰਘ ਝਨੇੜੀ, ਜਾਗਰ ਸਿੰਘ ਜੌਲੀਆਂ, ਚਰਨ ਸਿੰਘ ਬਾਲਦ ਕਲਾਂ, ਸੁਰਜਣ ਸਿੰਘ ਬਾਲਦ, ਗੁਰਚਰਨ ਸਿੰਘ ਘਰਾਚੋਂ, ਵਿੱਕੀ ਕਪਿਆਲ, ਬਲਵਿੰਦਰ ਸਿੰਘ ਫ਼ਤਹਿਗੜ੍ਹ ਭਾਦਸੋਂ, ਰਣਧੀਰ ਸਿੰਘ, ਹਰਬੰਸ ਸਿੰਘ ਸੰਗਤਪੁਰਾ ਅਤੇ ਮੁਕੇਸ਼ ਮਲੌਦ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਜਗਮੇਲ ਸਿੰਘ ਬਿੱਟੂ ਅਤੇ ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਕ੍ਰਿਸ਼ਨ ਭੜੋ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਅਤੇ ਪਰਮਜੀਤ ਕੌਰ ਬਾਲਦ ਕਲਾਂ ਵੱਲੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ ਅਗਲੀ ਖ਼ਬਰ ਧੂਰੀ ਹਲਕੇ ਦੇ ਲੋਕਾਂ ਦੀਆਂ ਆਸਾਂ ਨੂੰ ਨਹੀਂ ਪਿਆ ਬੂਰ, ਸਮੱਸਿਆਵਾਂ ਅਜੇ ਵੀ ਜਿਉਂ ਦੀਆਂ ਤਿਉਂ - ਹਰਦੀਪ ਦੌਲਤਪੁਰ
Ad Position 24