ਸੰਤ ਬਾਬਾ ਕੁਲਦੀਪ ਸਿੰਘ ਘੁਲਾਲ ਵਾਲਿਆਂ ਦੀ 17ਵੀਂ ਬਰਸੀ ਅੱਜ
ਅਹਿਮਦਗੜ, 12 ਅਗਸਤ (ਸੁਖਜੀਤ ਸਿੰਘ ਖੇੜਾ)-ਸੱਚਖੰਡ ਵਾਸੀ ਸੁਆਮੀ ਸੰਤ ਬਾਬਾ ਕੁਲਦੀਪ ਸਿੰਘ ਘੁਲਾਲ ਫਲੌਂਡ ਵਾਲਿਆਂ ਦੀ 17ਵੀਂ ਸਾਲਾਨਾ ਬਰਸੀ 13 ਅਗਸਤ ਦਿਨ ਵੀਰਵਾਰ ਨੂੰ ਗੁਰਦੁਆਰਾ ਦਰਬਾਰਸਰ ਅੰਗੀਠਾ ਸਾਹਿਬ ਫਲੌਂਡ ਕਲਾਂ ਵਿਖੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੇਵਾਦਾਰ ਗੁਰਮੀਤ ਸਿੰਘ ਉਭੀ ਅਹਿਮਦਗੜ ਨੇ ਦੱਸਿਆ ਕਿ 13 ਅਗਸਤ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ ਅਤੇ ਕਵੀਸਰੀ ਜੱਥੇ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਅਮਰ ਕਥਾ ਦੀ ਵਿਚਾਰ ਕੀਤੀ ਜਾਵੇਗੀ।
ਸ਼੍ਰੀਮਾਨ ਸੁਆਮੀ ਸੰਤ ਬਾਬਾ ਕੁਲਦੀਪ ਸਿੰਘ ਜੀ ਘੁਲਾਲ ਵਾਲੇ। ਤਸਵੀਰ: ਸੁਖਜੀਤ ਸਿੰਘ ਖੇੜਾ
13-08-2026