12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਰਤ ਵਿੱਚ ਫਲ ਅਤੇ ਸਬਜ਼ੀਆਂ ਦੇ ਖਰਾਬ ਹੋਣ ਨਾਲ ਹਰ ਸਾਲ ਹੁੰਦਾ ਹੈ ਅਰਬਾਂ ਰੁਪਏ ਦਾ ਨੁਕਸਾਨ ਇਸ ਨੁਕਸਾਨ ਤੋਂ ਬਚਣ ਲਈ ਫਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਦੀ ਜ਼ਰੂਰਤ -ਡਾ. ਹਰਦੀਪ ਸਿੰਘ

ਸੰਗਰੂਰ, 11 ਅਗਸਤ (ਧੀਰਜ ਪਸ਼ੌਰੀਆ) - ਭਾਰਤ ਵਿੱਚ ਖਪਤਕਾਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਹਰ ਸਾਲ ਅਰਬਾਂ ਰੁਪਏ ਦੇ ਫਲ ਅਤੇ ਸਬਜ਼ੀਆਂ ਸੜ ਕੇ ਬਰਬਾਦ ਹੋ ਜਾਂਦੇ ਹਨ, 15 ਤੋਂ 40 % ਫਲ ਅਤੇ ਸਬਜ਼ੀਆਂ ਵਰਤੋਂ ਵਿੱਚ ਆਉਣ ਤੋਂ ਪਹਿਲਾਂ ਹੀ ਸੜ ਜਾਂਦੀਆਂ ਹਨ ਜਿਸ ਨਾਲ ਹਰ ਸਾਲ 92 651 ਕਰੋੜ ਰੁਪਏ ਤੋਂ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਇਸ ਨੁਕਸਾਨ ਨੂੰ ਫਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰ ਕੇ ਹੀ ਘਟਾਇਆ ਜਾ ਸਕਦਾ ਹੈ । ਬਾਗਵਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਬਾਗਬਾਨੀ ਵਿਭਾਗ, ਸੰਗਰੂਰ ਦੇ ਕਮਿਊਨਿਟੀ ਕੈਨਿੰਗ ਸੈਂਟਰ ਵਿਖੇ ਆਤਮਾ ਸਕੀਮ ਅਧੀਨ ਫਲ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਲਈ ਇਹਨਾਂ ਨੂੰ ਪ੍ਰੋਸੈਸ ਕਰਨ ਸਬੰਧੀ ਲੇਟ ਮਦਨ ਸਿੰਘ ਕਪੂਰ ਪੀ.

Ad Position 21
No active advertisement
ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਲਈ ਟ੍ਰੇਨਿੰਗ ਦੇ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥਣਾਂ। ਤਸਵੀਰ- ਮੁਕੇਸ਼ ਕੁਮਾਰ 12-08-2026
ਸੰਗਰੂਰ, 11 ਅਗਸਤ (ਧੀਰਜ ਪਸ਼ੌਰੀਆ) - ਭਾਰਤ ਵਿੱਚ ਖਪਤਕਾਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਹਰ ਸਾਲ ਅਰਬਾਂ ਰੁਪਏ ਦੇ ਫਲ ਅਤੇ ਸਬਜ਼ੀਆਂ ਸੜ ਕੇ ਬਰਬਾਦ ਹੋ ਜਾਂਦੇ ਹਨ, 15 ਤੋਂ 40 % ਫਲ ਅਤੇ ਸਬਜ਼ੀਆਂ ਵਰਤੋਂ ਵਿੱਚ ਆਉਣ ਤੋਂ ਪਹਿਲਾਂ ਹੀ ਸੜ ਜਾਂਦੀਆਂ ਹਨ ਜਿਸ ਨਾਲ ਹਰ ਸਾਲ 92 651 ਕਰੋੜ ਰੁਪਏ ਤੋਂ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਇਸ ਨੁਕਸਾਨ ਨੂੰ ਫਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰ ਕੇ ਹੀ ਘਟਾਇਆ ਜਾ ਸਕਦਾ ਹੈ । ਬਾਗਵਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਬਾਗਬਾਨੀ ਵਿਭਾਗ, ਸੰਗਰੂਰ ਦੇ ਕਮਿਊਨਿਟੀ ਕੈਨਿੰਗ ਸੈਂਟਰ ਵਿਖੇ ਆਤਮਾ ਸਕੀਮ ਅਧੀਨ ਫਲ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਲਈ ਇਹਨਾਂ ਨੂੰ ਪ੍ਰੋਸੈਸ ਕਰਨ ਸਬੰਧੀ ਲੇਟ ਮਦਨ ਸਿੰਘ ਕਪੂਰ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ .ਸਕੂਲ ਸੰਗਰੂਰ ਦੀਆਂ 30 ਵਿਦਿਆਰਥਣਾਂ ਨੂੰ ਡਾ. ਅਮਨਪ੍ਰੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ, ਧੂਰੀ-ਕਮ-ਇੰਚਾਰਜ ਕਮਿਊਨਿਟੀ ਕੈਨਿੰਗ ਸੈਂਟਰ, ਸੰਗਰੂਰ ਵਲੋਂ ਟ੍ਰੇਨਿੰਗ ਦਿੱਤੀ ਗਈ, ਟ੍ਰੇਨਿੰਗ ਦੌਰਾਨ ਆਲੂ ਬੁਖਾਰੇ ਦਾ ਸੂਕੈਸ਼, ਅੰਬਾਂ ਦੀ ਚਟਨੀ ਆਦਿ ਪਦਾਰਥ ਬਣਾਉਣ ਸਬੰਧੀ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥਣਾਂ ਵਲੋਂ ਆਪ ਵੀ ਇਹ ਫਲ ਪਦਾਰਥ ਬਣਾਏ ਗਏ। ਬਾਗਬਾਨੀ ਵਿਕਾਸ ਅਫ਼ਸਰ ਵਲੋਂ ਦੱਸਿਆ ਗਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰ ਕੇ ਹੀ ਇਨ੍ਹਾਂ ਦੇ ਮੁੱਲ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜਿਸ ਨਾਲ ਕਿਸਾਨ ਜਾਂ ਘਰੇਲੂ ਔਰਤਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਪ੍ਰੋਸੈਸ ਕਰਨ ਉਪਰੰਤ ਇਨ੍ਹਾਂ ਪਦਾਰਥਾਂ ਨੂੰ ਲੰਮੇ ਸਮੇਂ ਲਈ ਸਟੋਰ ਵੀ ਕੀਤਾ ਜਾ ਸਕਦਾ ਹੈ। ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸੰਗਰੂਰ ਵਲੋਂ ਟ੍ਰੇਨਿੰਗ ਲੈਣ ਆਈਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਦੱਸਿਆ ਗਿਆ ਕਿ ਫਲ ਅਤੇ ਸਬਜੀਆਂ ਨੂੰ ਪ੍ਰੋਸੈਸ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਉ਼ਂਕਿ ਸਾਡੇ ਦੇਸ਼ ਵਿਚ ਸਿਰਫ 5 ਪ੍ਰਤੀਸ਼ਤ ਦੇ ਲਗਭਗ ਪ੍ਰੋਸੈਸਿੰਗ ਹੋ ਰਹੀ ਹੈ ਜਦੋਂ ਕਿ ਅਗਾਂਹਵਧੂ ਦੇਸ਼ਾਂ ਵਿੱਚ ਇਹ ਪ੍ਰੋਸੈਸਿੰਗ ਲਗਭਗ 70 ਪ੍ਰਤੀਸ਼ਤ ਦੇ ਕਰੀਬ ਹੈ। ਇਸ ਤਕਨੀਕ ਨਾਲ ਫਲਾਂ ਅਤੇ ਸਬਜੀਆਂ ਨੂੰ ਖਰਾਬ ਹੋਣ ਤੋ ਬਚਾਇਆ ਜਾ ਸਕਦਾ ਹੈ ਅਤੇ ਚੰਗੀ ਆਮਦਨ ਵੀ ਲਈ ਜਾ ਸਕਦੀ ਹੈ। ਪ੍ਰੋਸੈਸਿੰਗ ਯੂਨਿਟ ਲਗਾਉਣ ਤੇ ਬਾਗਬਾਨੀ ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਟ੍ਰੇਨਿੰਗ ਦੌਰਾਨ ਸਕੂਲ ਦੇ ਅਧਿਆਪਕਾ ਸੀਮਾਂ ਜਿੰਦਲ ਅਤੇ ਬਾਗਬਾਨੀ ਵਿਭਾਗ ਤੋਂ ਬਲਕਰਨ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੱਸੀ ਕਰਤਾਰਪੁਰਾ ਨੇ ਪਾਰਟੀ ਆਗੂ ਸੁਧੀਰ ਚੌਧਰੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ ਦਲਿਤਾ, ਪਛੜੇ ਵਰਗ ਦੇ ਸੱਮਰਥ ਨਾਲ ਸਰ... ਅਗਲੀ ਖ਼ਬਰ ‘ ਸਾਚੀ ਸਾਖੀ ਦਾ ਅਸਲੀ ਸੱਚ’ ਪੁਸਤਕ ਬਾਰੇ ਗੰਭੀਰ ਮੰਥਨ
Ad Position 24