06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਾਟਰ ਟ੍ਰੀਟਮੈਂਟ ਪਲਾਂਟ ਦੇ ਮੁੱਦੇ ’ਤੇ ਭਾਜਪਾ ਨੇ ‘ਆਪ’ ਸਰਕਾਰ ਨੂੰ ਘੇਰਿਆ

ਸੁਨਾਮ ਊਧਮ ਸਿੰਘ ਵਾਲਾ, 5 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਨਾਮ ਸ਼ਹਿਰ ਵਿੱਚ ਪ੍ਰਸਤਾਵਿਤ ਵਾਟਰ ਟ੍ਰੀਟਮੈਂਟ ਪਲਾਂਟ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਘੇਰਦਿਆਂ ਕਿਹਾ ਕਿ “ਅਮਨ ਅਰੋੜਾ ਜੀ ਹੁਣ ਲੋਕਾਂ ਸਾਹਮਣੇ ਸਿਰਫ਼ ਹੱਥ ਖੜੇ ਕਰਕੇ ਨਹੀਂ ਸਰਨਾ। ਤੁਸੀਂ ਸੁਨਾਮ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਂ।

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਮਨ ਬਾਜਵਾ। ਤਸਵੀਰ - ਭੁੱਲਰ ਜੇਤੂ ਖਿਡਾਰਨਾਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। ਤਸਵੀਰ ਅਸ਼ੋਕ ਗਰਗ 06-08-2026
ਸੁਨਾਮ ਊਧਮ ਸਿੰਘ ਵਾਲਾ, 5 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਨਾਮ ਸ਼ਹਿਰ ਵਿੱਚ ਪ੍ਰਸਤਾਵਿਤ ਵਾਟਰ ਟ੍ਰੀਟਮੈਂਟ ਪਲਾਂਟ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਘੇਰਦਿਆਂ ਕਿਹਾ ਕਿ “ਅਮਨ ਅਰੋੜਾ ਜੀ ਹੁਣ ਲੋਕਾਂ ਸਾਹਮਣੇ ਸਿਰਫ਼ ਹੱਥ ਖੜੇ ਕਰਕੇ ਨਹੀਂ ਸਰਨਾ। ਤੁਸੀਂ ਸੁਨਾਮ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਂ। ਇਸ ਲਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮਹੱਤਵਪੂਰਨ ਵਾਟਰ ਟ੍ਰੀਟਮੈਂਟ ਪਲਾਂਟ ਲਈ ਤੁਰੰਤ ਵਿਵਾਦ ਰਹਿਤ ਜ਼ਮੀਨ ਦਾ ਪ੍ਰਬੰਧ ਕਰੋ, ਲੋੜ ਪਵੇ ਤਾਂ ਜ਼ਮੀਨ ਖਰੀਦੋ ਅਤੇ ਇਸ 60 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਵਾਓ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰ ਦੀ ਲਾਪ੍ਰਵਾਹੀ ਕਾਰਨ ਇਹ ਮਹੱਤਵਪੂਰਨ ਪ੍ਰੋਜੈਕਟ ਅੱਜ ਵੀ ਵਿਚਾਕਾਰ ਲਟਕਿਆ ਹੋਇਆ ਹੈ। ਦਾਮਨ ਬਾਜਵਾ ਨੇ ਕਿਹਾ ਕਿ ਖੁਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਕਰੀਬ 60 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸੀਤਾਸਰ-ਸੀਰ੍ਹਾ ਦੀ ਵਿਵਾਦਤ ਜ਼ਮੀਨ ਕਾਰਨ ਅੱਗੇ ਨਹੀਂ ਵੱਧ ਸਕਿਆ। ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ ਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਸੰਬੰਧਿਤ ਜ਼ਮੀਨ ਲੰਮੇ ਸਮੇਂ ਤੋਂ ਕਾਨੂੰਨੀ ਵਿਵਾਦ ਵਿੱਚ ਹੈ ਤਾਂ ਫਿਰ ਇੰਨਾ ਵੱਡਾ ਪ੍ਰੋਜੈਕਟ ਉਸੇ ਜ਼ਮੀਨ ‘ਤੇ ਕਿਉਂ ਪ੍ਰਸਤਾਵਿਤ ਕੀਤਾ ਗਿਆ? ਕੀ ਸਰਕਾਰ ਕੋਲ ਕੋਈ ਵਿਕਲਪਿਕ ਯੋਜਨਾ ਨਹੀਂ ਸੀ? ਕੀ ਕਿਸੇ ਵਿਵਾਦ ਰਹਿਤ ਜ਼ਮੀਨ ਦੀ ਪਛਾਣ ਕਰਨ ਜਾਂ ਲੋੜ ਪੈਣ ‘ਤੇ ਜ਼ਮੀਨ ਖਰੀਦਣ ਬਾਰੇ ਕਦੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਗਿਆ?ਉਨ੍ਹਾਂ ਕਿਹਾ ਕਿ ਜੇ 60 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕਰਵਾਇਆ ਜਾ ਸਕਦਾ ਹੈ ਤਾਂ ਸਰਕਾਰ ਵੱਲੋਂ ਕੁਝ ਏਕੜ ਵਿਵਾਦ ਰਹਿਤ ਜ਼ਮੀਨ ਦਾ ਪ੍ਰਬੰਧ ਕਰਨਾ ਵੀ ਕੋਈ ਔਖੀ ਗੱਲ ਨਹੀ। ਲੋਕਾਂ ਦੀ ਸਿਹਤ ਨਾਲ ਜੁੜੇ ਅਜਿਹੇ ਮਹੱਤਵਪੂਰਨ ਪ੍ਰੋਜੈਕਟ ਨੂੰ ਜ਼ਮੀਨੀ ਵਿਵਾਦਾਂ ਦੀ ਭੇਟ ਚੜ੍ਹਾਉਣਾ ਕਤਈ ਜਾਇਜ਼ ਨਹੀਂ ਹੈ। ਦਾਮਨ ਬਾਜਵਾ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸਪੱਸ਼ਟ ਕਰੇ ਕਿ ਇਹ 60 ਕਰੋੜ ਰੁਪਏ ਦੀ ਰਕਮ ਕਿਹੜੀ ਸਕੀਮ ਤਹਿਤ ਮਨਜ਼ੂਰ ਹੋਈ ਸੀ। ਜੇ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਕਿਸੇ ਯੋਜਨਾ ਤਹਿਤ ਮਨਜ਼ੂਰ ਹੋਇਆ ਸੀ ਤਾਂ ਪੰਜਾਬ ਸਰਕਾਰ ਨੂੰ ਇਸ ਸਹਿਯੋਗ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਵੀ ਕਰਨਾ ਵੀ ਬਣਦਾ ਸੀ।ਉਨ੍ਹਾਂ ਕਿਹਾ ਕਿ ਮੰਤਰੀ ਅਮਨ ਅਰੋੜਾ ਅਕਸਰ ਨਵੇਂ ਬਾਜ਼ਾਰ ਪਿੱਛੇ ਵਾਲੀ ਜ਼ਮੀਨ ਦੇ ਮਾਮਲੇ ਦਾ ਸਿਹਰਾ ਲੈਂਦੇ ਹਨ, ਪਰ ਉਹ ਇਹ ਵੀ ਦੱਸਣ ਕਿ ਸੁਨਾਮ ਦੀ ਕਰੋੜਾਂ ਰੁਪਏ ਮੁੱਲ ਦੀ ਰੈਸਟ ਹਾਊਸ ਵਾਲੀ ਜ਼ਮੀਨ , ਜੋ ਪਹਿਲਾਂ ਲੋਕਾਂ ਦੇ ਹੱਕ ਵਿੱਚ ਬਹਾਲ ਹੋਈ ਸੀ, ਮੁੜ ਹੱਥੋਂ ਕਿਵੇਂ ਨਿਕਲ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਸਪੱਸ਼ਟ ਜਵਾਬ ਮਿਲਣਾ ਚਾਹੀਦਾ ਹੈ।ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਖੁਦ ਸਰਕਾਰ ਨੇ ਤਿੰਨ ਸਾਲ ਪਹਿਲਾਂ ਖੇਤਰ ਵਿੱਚ ਪਾਣੀ ਦੂਸ਼ਿਤ ਹੋਣ ਦੀ ਗੱਲ ਮੰਨੀ ਸੀ। ਅਜਿਹੇ ਵਿੱਚ ਇਸ ਯੋਜਨਾ ‘ਤੇ ਤੁਰੰਤ ਕੰਮ ਸ਼ੁਰੂ ਹੋਣਾ ਚਾਹੀਦਾ ਸੀ, ਪਰ ਅੱਜ ਤੱਕ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਕਰਨਾ ਉਨ੍ਹਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਸਿੱਧਾ ਖਿਲਵਾੜ ਹੈ। ਇਸ ਮੌਕੇ ਭਾਜਪਾ ਜ਼ਿਲਾ ਜਨਰਲ ਸਕੱਤਰ ਸੰਜੇ ਗੋਇਲ, ਭਾਜਪਾ ਸਰਕਲ ਪ੍ਰਧਾਨ ਰਾਜੀਵ ਕੁਮਾਰ ਮੱਖਣ ਅਤੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਆਦਿ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਵਿਖੇ ਕਲਾਸਰੂਮ ਮੈਨੇਜਮੈਂਟ ਦੇ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਵਿਧਾਇਕਾ ਭਰਾਜ ਨੇ 7 ਪਿੰਡਾਂ ਨੂੰ ਵਾਟਰ ਟੈਂਕ ਫਾਇਰ ਫਾਈਟਿੰਗ ਸਿਸਟਮ ਦਿੱਤੇ
Ad Position 24
No active advertisement