ਵਾਲੀਬਾਲ ਦੇ ਮੁਕਾਬਲਿਆਂ ਵਿੱਚ ਪੀ.ਪੀ. ਐੱਸ. ਚੀਮਾ ਦੇ ਬੱਚਿਆਂ ਨੇ ਜਿੱਤੇ ਸੋਨ ਤਗਮੇ
ਚੀਮਾ ਮੰਡੀ, 3 ਅਗਸਤ (ਜਗਰਾਜ ਮਾਨ) - 70ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਵਾਲੀਬਾਲ ਖੇਡ ਮੁਕਾਬਲੇ ਸ. ਸ.
ਚੀਮਾ ਮੰਡੀ, 3 ਅਗਸਤ (ਜਗਰਾਜ ਮਾਨ) - 70ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਵਾਲੀਬਾਲ ਖੇਡ ਮੁਕਾਬਲੇ ਸ.ਸ.ਸ. ਸਕੂਲ, ਚੀਮਾਂ ਸਾਹਿਬ ਵਿੱਚ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਇਹ ਮੁਕਾਬਲੇ ਕਨਵੀਨਰ ਜਸਪਾਲ ਸਿੰਘ (ਸ.ਸ.ਸ. ਸਕੂਲ, ਧਰਮਗੜ੍ਹ) ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਵਾਲੀਬਾਲ ਮੁਕਾਬਲਿਆਂ, ਅੰਡਰ-14 ਅਤੇ ਅੰਡਰ-17 (ਲੜਕੇ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਤੇ ਆਪਣੀ ਚੌਣ ਜਿਲ੍ਹਾਂ ਪੱਧਰੀ ਖੇਡਾਂ ਲਈ ਕਰਵਾਈ। ਇਸ ਮੌਕੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸੰਸਥਾ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸੰਜੇ ਕੁਮਾਰ, ਕੋਚ ਮਨਪ੍ਰੀਤ ਸਿੰਘ (ਵਾਲੀਬਾਲ), ਮੁਨੀਸ਼ ਕੁਮਾਰ ਅਤੇ ਡੀ.ਪੀ.ਈ. ਮੰਗਤ ਰਾਏ ਹਾਜ਼ਰ ਸਨ।