17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਾਂਤਮਈ ਸੰਘਰਸ਼ ਕਰਦੇ ਕਿਸਾਨਾਂ 'ਤੇ ਜਬਰ ਕਰਨ ਦੀ ਕੀਤੀ ਸਖਤ ਨਿਖੇਧੀ

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜਖੇਪਲ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਚਰਨਜੀਤ ਕੌਰ ਜਖੇਪਲ | ਤਸਵੀਰ: ਮੇਜਰ ਸਿੰਘ ਸਿੱਧੂ <br/> 20-02-2026
ਜਖੇਪਲ, 19 ਫਰਵਰੀ (ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਹੰਬਲਬਾਸ ਇਕਾਈ ਵੱਲੋਂ ਬਠਿੰਡੇ ਜਾਣ ਲਈ ਜਥਾ ਰਵਾਨਾ ਹੋ ਰਿਹਾ ਸੀ ਤਾਂ ਆਗੂਆਂ ਨੇ ਦੱਸਿਆ ਕਿ ਪਿੰਡ ਜਖੇਪਲ ਵਿਖੇ ਕਿਸਾਨ ਆਗੂ ਅਜੈਬ ਸਿੰਘ, ਪ੍ਰਧਾਨ ਧਨ ਸਿੰਘ ਮਿਸ਼ਰੀ, ਹਰਬੰਸ ਸਿੰਘ ਤੇ ਸਤਪਾਲ ਸਿੰਘ ਨੂੰ ਪੁਲਿਸ ਨੇ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਜਿਸ ਤੇ ਚਾਓੁਬਾਸ, ਗੰਢੂਆਂ ਤੇ ਕਣਕਵਾਲ ਭੰਗੂਆਂ ਆਦਿ ਇਕਾਈਆਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇਨ੍ਹਾਂ ਕਿਸਾਨ ਆਗੂਆਂ ਨੂੰ ਪੁਲਿਸ ਕੋਲੋਂ ਛੁਡਵਾ ਲਿਆ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਸ ਬੱਸ ਵਿਚ ਆਏ ਸਨ ਉਹ ਬੱਸ ਉੱਥੇ ਹੀ ਛੱਡ ਕੇ ਚਲੇ ਗਏ | ਜਿਸ ਕਰ ਕੇ ਕਿਸਾਨਾਂ ਨੇ ਹੰਬਲਬਾਸ ਵਿਖੇ ਰਸਤੇ ਬੰਦ ਕਰਕੇ ਧਰਨਾ ਲਗਾ ਦਿੱਤਾ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਪਹਿਲਾਂ ਪੁਲਿਸ ਵੱਲੋਂ 6 ਫਰਵਰੀ ਨੂੰ ਡੀ.ਸੀ. ਦਫਤਰ ਬਠਿੰਡਾ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ,ਜਿਸ ਵਿਚ ਬਹੁਤ ਸਾਰੇ ਕਿਸਾਨ ਗੰਭੀਰ ਜ਼ਖਮੀ ਹੋ ਗਏ ਸਨ,ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਬਠਿੰਡਾ ਜੇਲ੍ਹ ਵਿਚ ਬੰਦ ਦੋ ਕਿਸਾਨ ਆਗੂਆਂ ਨੂੰ 12 ਫਰਵਰੀ ਨੂੰ ਛੱਡਣ ਦਾ ਵਾਅਦਾ ਕੀਤਾ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਵਾਪਸ ਲੈ ਲਿਆ ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਤਾਂ ਜਥੇਬੰਦੀ ਨੇ ਫਿਰ ਤੋਂ 18 ਫਰਵਰੀ ਨੂੰ ਡੀ.ਸੀ. ਦਫਤਰ ਵਿਖੇ ਬਠਿੰਡਾ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਣ ਦੀ ਵਜਾਏ ਆਗੂਆਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ | ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਤੇ ਕਿਸਾਨ ਵਾਰੋ-ਵਾਰੀ ਸੰਬੋਧਨ ਕਰ ਰਹੇ ਸਨ | ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿਚ ਜਖੇਪਲ ਵਿਖੇ ਮੌਜੂਦ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ ਜੋ ਕਿ ਖ਼ਬਰ ਲਿਖੇ ਜਾਣ ਤੱਕ ਨਹੀਂ ਹੋ ਸਕੀ ਸੀ | ਇਸ ਮੌਕੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ, ਰਿੰਕੂ ਮੂਨਕ, ਬਲਵਿੰਦਰ ਸਿੰਘ ਘਨੌੜ, ਸੁਖਦੇਵ ਸਿੰਘ, ਲਾਲੀ ਸੁਨਾਮ, ਬੰਟੀ ਢੀਡਸਾ, ਸੀਨੀਅਰ ਆਗੂ ਮਿੱਠੂ ਸਿੰਘ ਲੱਧੜ, ਪ੍ਰਧਾਨ ਦਰਸ਼ਨ ਸਿੰਘ, ਪ੍ਰਧਾਨ ਧਨ ਸਿੰਘ ਮਿਸ਼ਰੀ, ਪਾਲ ਸਿੰਘ ਤੇ ਲਾਲੀ ਸਿੰਘ ਦੌਲੇਵਾਲ, ਮੇਲਾ ਸਿੰਘ, ਭੋਲਾ ਸਿੰਘ, ਬਲਜੀਤ ਸਿੰਘ, ਅਜੈਬ ਸਿੰਘ, ਸੁੱਖੀ ਹੰਬਲਬਾਸ, ਹਰਬੰਸ ਸਿੰਘ ਚੋਹਾਨ, ਰਾਜ ਸਿੰਘ ਚੋਹਾਨ, ਜਰਨੈਲ ਸਿੰਘ ਤੇ ਚਰਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਫ਼ੀ ਫ਼ੈਸਟੀਵਲ ਵਿਚ ਉਰਦੂ ਮੁਸ਼ਾਇਰਾ ਸ਼ਾਮਿਲ ਕਰਨ ਸਬੰਧੀ ਦਿੱਤਾ ਬੇਨਤੀ ਪੱਤਰ <br/> ਅਗਲੀ ਖ਼ਬਰ ਸਹਿਕਾਰੀ ਸਭਾ ਰੁੜਕੀ ਕਲਾਂ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ <br/>
Ad Position 24