17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਭਰ ਤੋਂ ਆਏ ਪੰਪ ਆਪਰੇਟਰਾਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ

Ad Position 21
No active advertisement
ਅਜੀਤ ਡੈਸਕ 20-02-2026
ਸੰਗਰੂਰ, 19 ਫਰਵਰੀ (ਦਮਨਜੀਤ ਸਿੰਘ) - ਗਰਾਮ ਪੰਚਾਇਤ ਪੰਪ ਅਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਦਾ ਘਿਰਾਓ ਕੀਤਾ ਗਿਆ | ਸਵੇਰ ਤੋਂ ਹੀ ਮੁੱਖ ਮੰਤਰੀ ਦੀ ਕੋਠੀ ਤੋਂ ਕੁੱਝ ਕੁ ਦੂਰੀ ਉੱਤੇ ਸਥਿਤ ਬਾਈਪਾਸ ਵਿਖੇ ਇਕੱਤਰ ਹੋ ਰਹੇ ਪੰਪ ਅਪਰੇਟਰਾਂ ਵੱਲੋਂ ਪਹਿਲਾ ਬਾਈਪਾਸ ਸਥਿਤ ਓਵਰ ਬਿ੍ਜ਼ ਵਿਖੇ ਧਰਨਾ ਪ੍ਰਦਰਸ਼ਨ ਕਰਦਿਆ ਸੜਕ ਨੰੂ ਇੱਕ ਪਾਸਿਓ ਜਾਮ ਕੀਤਾ ਗਿਆ | ਲਗਭਗ 2 ਘੰਟਿਆਂ ਤੱਕ ਓਵਰ ਬਿ੍ਜ਼ ਵਿਖੇ ਧਰਨਾ ਦੇਣ ਉਪਰੰਤ ਪੰਪ ਅਪਰੇਟਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ ਜਿੱਥੇ ਪਹਿਲਾ ਤੋਂ ਹੀ ਵੱਡੀ ਗਿਣਤੀ ਵਿੱਚ ਖੜ੍ਹੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਬੈਰੀਗੇਟ ਲਗਾ ਕੇ ਉਨ੍ਹਾਂ ਨੰੂ ਕਲੋਨੀ ਦੇ ਮੇਨ ਗੇਟ ਨੇੜੇ ਸੜਕ ਉੱਤੇ ਹੀ ਰੋਕ ਲਿਆ | ਐਸੋਸੀਏਸ਼ਨ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੀ ਬਣਾਈ ਗਈ ਸਬ ਕਮੇਟੀ ਨਾਲ ਕਈ ਵਾਰ ਉਨ੍ਹਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਵੀ ਜਥੇਬੰਦੀ ਦੀ ਕੋਈ ਮੰਗ ਪੂਰੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਹੁਣ ਜਥੇਬੰਦੀ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਗਲੀ ਮੀਟਿੰਗ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਨਾਲ ਕਰ ਕੇ ਮੰਗਾਂ ਰੱਖੀਆਂ ਜਾਣਗੀਆਂ | ਆਗੂਆਂ ਨੇ ਕਿਹਾ ਕਿ ਪੰਪ ਅਪਰੇਟਰਾਂ ਦੀਆਂ ਹੋ ਰਹੀਆਂ ਛਾਟੀਆਂ ਰੋਕੀਆਂ ਜਾਣ ਅਤੇ ਹਟਾਏ ਗਏ ਪੰਪ ਅਪਰੇਟਰਾਂ ਨੰੂ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ | ਉਨ੍ਹਾਂ ਇਹ ਮੰਗ ਵੀ ਕੀਤੀ ਕਿ ਕਿਰਤ ਕਾਨੰੂਨ ਤਹਿਤ ਪੰਪ ਅਪਰੇਟਰਾਂ ਦੀਆਂ ਤਨਖ਼ਾਹਾਂ ਘੱਟੋ-ਘੱਟ ਡੀ.ਸੀ. ਰੇਟ ਮੁਤਾਬਕ ਫਿਕਸ ਕੀਤੀਆਂ ਜਾਣ | ਖ਼ਬਰ ਲਿਖੇ ਜਾਣ ਤੱਕ ਪੰਪ ਅਪਰੇਟਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਜਾਰੀ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੰਪ ਅਪਰੇਟਰਾਂ ਦੀ ਸਰਕਾਰ ਨਾਲ ਮੀਟਿੰਗ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ 22 ਨੂੰ ਘਰਾਚੋਂ 'ਚ ਵੰਡਣਗੇ ਜੇਤੂਆਂ ਨੂੰ ਇਨਾਮ <br/> ਅਗਲੀ ਖ਼ਬਰ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ 26 ਨੂੰ ਹੋਵੇਗਾ ਸੰਪੰਨ <br/>
Ad Position 24