27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਾਤਾ ਸੁਰਜੀਤ ਕੌਰ ਕਿੰਗਰਾ ਦੇ ਫ਼ੁੱਲ ਅਸਥੀਆਂ ਚੁਗ ਕੇ ਧਾਰਮਿਕ ਰਸਮਾਂ ਅਨੁਸਾਰ ਅੰਗੀਠੇ ਦੀ ਕੀਤੀ ਸੰਭਾਲ

ਠੱਠੀ ਭਾਈ, 27 ਨਵੰਬਰ (ਜਗਰੂਪ ਸਿੰਘ ਮਠਾੜੂ)-ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਅਕਾਲੀ ਆਗੂ ਸਤਪਾਲ ਸਿੰਘ ਕਿੰਗਰਾ ਦੇ ਸਤਿਕਾਰਯੋਗ ਮਾਤਾ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਅਤੇ ਐਡਵੋਕੇਟ ਪ੍ਰਭਜੋਤ ਸਿੰਘ ਕਿੰਗਰਾ ਯੂ. ਐਸ.

Ad Position 21
No active advertisement
ਹਿੰਮਤਪੁਰਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਹਾਜ਼ਰ ਆਗੂਆਂ ਤੇ ਵਰਕਰਾਂ ਦਾ ਇਕੱਠ। ਅਜੀਤ ਤਸਵੀਰ 28-11-2026
ਠੱਠੀ ਭਾਈ, 27 ਨਵੰਬਰ (ਜਗਰੂਪ ਸਿੰਘ ਮਠਾੜੂ)-ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਅਕਾਲੀ ਆਗੂ ਸਤਪਾਲ ਸਿੰਘ ਕਿੰਗਰਾ ਦੇ ਸਤਿਕਾਰਯੋਗ ਮਾਤਾ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਅਤੇ ਐਡਵੋਕੇਟ ਪ੍ਰਭਜੋਤ ਸਿੰਘ ਕਿੰਗਰਾ ਯੂ.ਐਸ.ਏ. ਦੇ ਦਾਦੀ ਜੀ ਮਾਤਾ ਸੁਰਜੀਤ ਕੌਰ ਕਿੰਗਰਾ ਧਰਮ ਪਤਨੀ ਸਵਰਗੀ ਸੈਕਟਰੀ ਅਜਮੇਰ ਸਿੰਘ ਕਿੰਗਰਾ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਅੰਤਿਮ ਸੰਸਕਾਰ ਉਪਰੰਤ ਅੱਜ ਪਰਿਵਾਰਕ ਮੈਂਬਰਾਂ ਵਲੋਂ ਧਾਰਮਿਕ ਮਰਿਆਦਾ ਅਨੁਸਾਰ ਉਨ੍ਹਾਂ ਦੇ ਫ਼ੁੱਲ ਅਸਥੀਆਂ ਚੁਗੀਆਂ ਗਈਆਂ ਅਤੇ ਅੰਗੀਠੇ ਦੀ ਸੰਭਾਲ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਬੜੇ ਭਾਵੁਕ ਮਨ ਨਾਲ ਮਾਤਾ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਮਾਤਾ ਜੀ ਦੇ ਅਕਾਲ ਚਲਾਣੇ ਨਾਲ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿਚ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਸਾਬਕਾ ਉਪ ਚੇਅਰਮੈਨ, ਬਾਲ ਕ੍ਰਿਸ਼ਨ ਬਾਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਮੌੜ, ਸੀ. ਅਕਾਲੀ ਆਗੂ ਗੁਰਬਚਨ ਸਿੰਘ ਸਮਾਲਸਰ, ਐਡਵੋਕੇਟ ਰਣਬੀਰ ਸਿੰਘ ਗਿੱਲ ਰਣੀਆਂ, ਐਡਵੋਕੇਟ ਗੁਰਲਾਭ ਸਿੰਘ ਰਾਮੇਆਣਾ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਰੀਦਕੋਟ, ਰਜਿੰਦਰ ਬਰਾੜ ਦੱਲੂ ਵਾਲਾ, ਅਭੈਜੀਤ ਸਿੰਘ ਬਰਾੜ ਚੇਤੇ ਵਾਲੀਆ, ਜਸਕਰਨ ਸਿੰਘ ਪੰਜਾਬ ਫੈਬਰਿਕਸ ਕੋਟਕਪੂਰਾ, ਕੁਲਵੰਤ ਸਿੰਘ ਰੋਡੇ, ਬਲਜਿੰਦਰ ਸਿੰਘ ਮੌੜ, ਸੁਖਦੇਵ ਸਿੰਘ ਰਾਣਾ ਪੰਚ ਸੁਖਾਨੰਦ, ਬੋਹੜ ਸਿੰਘ ਚੀਮਾ ਸੰਮਤੀ ਮੈਂਬਰ ਠੱਠੀ ਭਾਈ, ਇਕਬਾਲ ਸਿੰਘ ਵਾਲੀਆ ਪ੍ਰਧਾਨ ਸੁਖਾਨੰਦ, ਚਰਨਜੀਤ ਸਿੰਘ ਸਿੱਧੂ ਸੁਖਾਨੰਦ, ਪ੍ਰੀਤਮ ਸਿੰਘ ਸੁਖਾਨੰਦ, ਜਗਦੇਵ ਸਿੰਘ ਮਾਨ, ਹਜ਼ੂਰਾ ਸਿੰਘ ਕਿੰਗਰਾ, ਭਾਈ ਬਲਤੇਜ ਸਿੰਘ ਖੋਖਰ, ਸੁਖਜਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ ਲਧਾਈ ਕੇ, ਗਿਆਨੀ ਗੁਰਮੇਲ ਸਿੰਘ ਕਿੰਗਰਾ ਸਾਬਕਾ ਪ੍ਰਧਾਨ, ਕਬੱਡੀ ਖਿਡਾਰੀ ਜਗਮੇਲ ਸਿੰਘ ਚੀਮਾ, ਜਸਬੀਰ ਸਿੰਘ ਬਰਾੜ ਮੱਲਕੇ, ਗੁਰਲਾਭ ਸਿੰਘ ਕਿੰਗਰਾ ਬਲਾਕ ਪ੍ਰਧਾਨ ਕਾਂਗਰਸ, ਪੰਚ ਸੁਖਵੰਤ ਸਿੰਘ ਸੁੱਖਾ ਕਿੰਗਰਾ ਠੱਠੀ ਭਾਈ, ਸੁਸਾਇਟੀ ਮੈਂਬਰ ਗੁਰਬਾਜ਼ ਬਰਾੜ ਚੀਦਾ, ਜਗਵਿੰਦਰ ਕੁਮਾਰ ਪੰਪ ਵਾਲੇ, ਪੰਚ ਜਗਸੀਰ ਚੀਮਾ, ਪੰਚ ਜਗਸੀਰ ਸਿੰਘ ਸੀਰਾ, ਮਾ. ਗੁਰਪ੍ਰੀਤ ਸਿੰਘ ਸੇਖਾ, ਬਾਬਾ ਗੁਰਚਰਨ ਸਿੰਘ ਕਿੰਗਰਾ, ਕਿਸਾਨ ਆਗੂ ਗੁਰਤੇਜ ਸਿੰਘ ਕਿੰਗਰਾ, ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ, ਕੇਵਲ ਸਿੰਘ ਭਲੂਰੀਆ, ਮੇਹਰ ਸਿੰਘ ਕਿੰਗਰਾ, ਸਰਪੰਚ ਪੱਪੂ ਭਾਈ, ਜਗਰੂਪ ਸਿੰਘ ਕਿੰਗਰਾ, ਸਾਬਕਾ ਪੰਚ ਸੁਖਦੇਵ ਸਿੰਘ ਸੁੱਖਾ ਕਿੰਗਰਾ, ਜਸਪ੍ਰੀਤ ਸਿੰਘ ਚੀਮਾ, ਰਾਮ ਸਿੰਘ ਕਿੰਗਰਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਵਿਚ ਵਿਸ਼ਵ ਨਮਸਤੇ ਦਿਵਸ ਮੌਕੇ ਵਿਦਿਆਰਥੀਆਂ ਨੇ ਸਮੂਹਿਕ ਏਕਤਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ ਦੇ ਬਿਹਤਰ ਭਵਿੱਖ ਲਈ ਲੋਕ ਅਕਾਲੀ-ਭਾਜਪਾ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ-ਬਰਜਿੰਦਰ ਸਿੰਘ ਮੱਖਣ ਬਰਾੜ ਕਿਹਾ-ਇਤਿਹ...
Ad Position 24