ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਸਮਾਲਸਰ, 19 ਨਵੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਡੇਰਾ ਬਾਬਾ ਕੌਲ ਦਾਸ ਸਮਾਲਸਰ ਵਿਚ ਲਾਇਆ ਗਿਆ। ਕੈਂਪ ਵਿਚ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਚੈੱਕ ਅਪ ਕੀਤਾ ਅਤੇ ਮੁਫ਼ਤ ਦਵਾਈਆਂ ਵੰਡੀਆਂ।
ਸਮਾਲਸਰ, 19 ਨਵੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਡੇਰਾ ਬਾਬਾ ਕੌਲ ਦਾਸ ਸਮਾਲਸਰ ਵਿਚ ਲਾਇਆ ਗਿਆ। ਕੈਂਪ ਵਿਚ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਚੈੱਕ ਅਪ ਕੀਤਾ ਅਤੇ ਮੁਫ਼ਤ ਦਵਾਈਆਂ ਵੰਡੀਆਂ। ਇਹ ਕੈਂਪ ਮੁਟਿਆਰ ਪਰਿਵਾਰ ਦੀ ਮਾਤਾ ਗੁਰਦਿਆਲ ਕੌਰ ਅਤੇ ਬਲਵੀਰ ਸਿੰਘ ਦੀ ਸਾਲਾਨਾ ਬਰਸੀ ਮੌਕੇ ਲਾਇਆ ਗਿਆ। ਇਸ ਵਿਚ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਦੀਆਂ ਸਿਖਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਸਮਾਲਸਰ ਸਮਾਜ ਸੇਵਾ ਸੰਮਤੀ ਸਮਾਲਸਰ, ਸਮੂਹ ਐਨ.ਆਰ.ਆਈ., ਸਮੂਹ ਪੰਚਾਇਤ ਨੇ ਸਹਿਯੋਗ ਦਿੱਤਾ। ਕੈਂਪ ਨੂੰ ਸਫਲਤਾ ਪੂਰਕ ਚੜ੍ਹਨ ਲਈ ਸੰਤ ਬਾਬਾ ਰਜਿਕ ਮੁਨੀ ਡੇਰਾ ਬਾਬਾ ਕੌਲ ਦਾਸ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਅੱਖਾਂ ਦੇ ਮਾਹਿਰ ਡਾਕਟਰ ਦੀਪਕ ਅਰੋੜਾ ਦੀ ਗਵਾਹੀ ਹੇਠ ਡਾਕਟਰਾਂ ਦੀ ਟੀਮ ਨੇ ਚੈੱਕ ਅਪ ਕੀਤਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ 238 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਅਤੇ 32 ਮਰੀਜ਼ ਲੈਨਜ਼ ਲਈ ਭੇਜੇ ਗਏ।