12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦੀ ਮਿਹਨਤ ਨੇ ਆਈਲਟਸ ’ਚ ਦਿਖਾਏ ਸ਼ਾਨਦਾਰ ਨਤੀਜੇ-ਗੁਰਮਿਲਾਪ ਸਿੰਘ ਡੱਲਾ

ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ. ਟੀ.

Ad Position 21
No active advertisement
ਅਜੀਤ ਡੈਸਕ 13-11-2026
ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਆਈਲਟਸ ਅਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਵੀ ਸਵਾਰ ਰਹੀ ਹੈ। ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥੀ ਦਵਿੰਦਰਜੀਤ ਸਿੰਘ ਬੈਂਸ ਪਿੰਡ ਸਿੰਘਪੁਰਾ ਨੇ ਲਿਸਨਿੰਗ ਵਿਚ 7, ਰੀਡਿੰਗ ਵਿਚ 7.5, ਰਾਈਟਿੰਗ ਵਿਚ 6, ਸਪੀਕਿੰਗ ਵਿਚ 6.5 ਅਤੇ ਅਤੇ ਕੁੱਲ 7 ਬੈਂਡ, ਵਿਦਿਆਰਥੀ ਸਾਕਸ਼ੀ ਵਾਸੀ ਨੇ ਲਿਸਨਿੰਗ ’ਚ 8, ਰੀਡਿੰਗ ’ਚ 6.5, ਰਾਈਟਿੰਗ ਵਿਚ 6, ਸਪੀਕਿੰਗ ਵਿਚ 6.5 ਤੇ ਕੁੱਲ 7 ਬੈਂਡ, ਵਿਦਿਆਰਥੀ ਸਿਮਰਜੀਤ ਕੌਰ ਵਾਸੀ ਜ਼ੀਰਾ ਨੇ ਲਿਸਨਿੰਗ ਵਿਚ 6.5, ਰੀਡਿੰਗ ਵਿਚ 7, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 7 ਅਤੇ ਕੁੱਲ 7 ਬੈਂਡ ਹਾਸਲ ਕੀਤੇ ਕਰਕੇ ਆਪਣੇ ਪਰਿਵਾਰ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਐਮ.ਡੀ. ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ। ਹਰ ਸਨਿਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ ‘ਤੇ ਵਿਦਿਆਰਥੀਆਂ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਖ਼ਾਸ ਕਲਾਸਾਂ ਦੇ ਕੇ ਉਨ੍ਹਾਂ ਨੂੰ ਵਧੀਆ ਬੈਂਡ ਹਾਸਲ ਕਰਨ ਵਿਚ ਮਦਦ ਮਿਲ ਸਕੇ ਅਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਆਈਟਾ ਲਾਇਸੈਂਸ ਹੋਣ ਕਾਰਨ ਮੈਕਰੋ ਗਲੋਬਲ ਏਅਰਲਾਈਨਜ਼ ਦੀਆਂ ਟਿਕਟਾਂ ਵੀ ਡਾਇਰੈਕਟ ਬੁੱਕ ਕਰ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਸਸਤੇ ਰੇਟਾਂ ‘ਤੇ ਹਵਾਈ ਟਿਕਟਾਂ ਮਿਲ ਸਕਦੀਆਂ ਹਨ। ਜੇਕਰ ਤੁਸੀਂ ਵੀ ਆਈਲਟਸ ਦੀਆਂ ਕਲਾਸਾਂ ਲੈਣਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ, ਪਰਮਿਟ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਏਜੰਟ ਤੋਂ ਰਫ਼ਿਊਜ ਹੋ ਚੁੱਕੇ ਕੇਸਾਂ ਬਾਰੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫ਼ਤਰ ਵਿਚ ਆਪਣੇ ਜ਼ਰੂਰੀ ਦਸਤਾਵੇਜ਼ਾਂ ਨਾਲ ਸੰਪਰਕ ਕਰੋ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਪਾਲ ਲੂੰਬਾ ਦੀ ਕਥਿਤ ਸਿਆਸੀ ਗ੍ਰਿਫ਼ਤਾਰੀ ਵਿਰੁੱਧ ਸੰਘਰਸ਼ ’ਚ ਸੀ.ਪੀ.ਆਈ. ਵਲੋਂ ਸਿਵਲ ਸੁਸਾਇਟੀ ਮੋਗਾ ਨੂੰ ਪੂਰਨ ਸਮ... ਅਗਲੀ ਖ਼ਬਰ 15 ਨਵੰਬਰ ਦੇ ਗੁਰਮਤਿ ਸਮਾਗਮ ਦਾ ਸੱਦਾ ਪੱਤਰ ਸੰਤ ਬਾਬਾ ਗੁਰਦੀਪ ਸਿੰਘ ਨੂੰ ਦਿੱਤਾ
Ad Position 24