ਉਦਯੋਗਪਤੀ ਸਤੀਸ਼ ਕੁਮਾਰ ਮੰਗਲਾ ਨੂੰ ਸਦਮਾ, ਪਤਨੀ ਦਾ ਦਿਹਾਂਤ
ਬੱਧਨੀ ਕਲਾਂ, 10 ਨਵੰਬਰ (ਸੰਜੀਵ ਕੋਛੜ)- ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਵਪਾਰੀ ਸਤੀਸ਼ ਕੁਮਾਰ ਮੰਗਲਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਅਤੇ ਹਰੀਸ਼ ਕੁਮਾਰ ਮੰਗਲਾ ਦੇ ਸਤਿਕਾਰਯੋਗ ਮਾਤਾ ਨੀਲਮ ਰਾਣੀ ਮੰਗਲਾ (73 ਸਾਲ) ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਟੈਲੀਫੂਨ ਅਕਸਚੇਂਜ਼ ਦੇ ਨੇੜੇ ਬਣੇ ਸ਼ਮਸ਼ਾਨਘਾਟ ’ਚ ਧਾਰਮਿਕ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ| ਪੰਡਤ ਰਾਧਾ ਰਮਨ ਵਲੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਹਰੀਸ਼ ਮੰਗਲਾ ਤੇ ਭਤੀਜੇ ਰੋਹਿਤ ਮੰਗਲਾ ਨੇ ਦਿਖਾਈ| ਇਸ ਅੰਤਿਮ ਯਾਤਰਾ ’ਚ ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਮਦਨ ਗੋਪਾਲ ਮੰਗਲਾ, ਹਰਪ੍ਰਕਾਸ਼ ਮੰਗਲਾ, ਪਵਨ ਕੁਮਾਰ ਸ਼ੈਲਰ ਵਾਲੇ, ਡਿੰਪਲ ਮੰਗਲਾ, ਜਸਵੀਰ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰਾਮ ਨਿਵਾਸ ਗੋਇਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਪੁਨੀਤ ਮੰਗਲਾ, ਸੰਦੀਪ ਕੁਮਾਰ ਸੋਨੂੰ ਤਾਇਲ, ਦਰਸ਼ਨ ਕੁਮਾਰ ਗੋਲੂ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਪੰਕਜ ਮੰਗਲਾ, ਗੁਰਪ੍ਰੀਤ ਸਿੰਘ ਧਾਲੀਵਾਲ ਸ਼ਹਿਰੀ ਪ੍ਰਧਾਨ, ਜੈ ਚੰਦ ਝਾਂਜੀ, ਸੁਖਮੰਦਰ ਸਿੰਘ ਬਰਾੜ, ਰਵੀ ਸ਼ਰਮਾ ਚੇਅਰਮੈਨ, ਕਾਲਾ ਮੰਗਲਾ, ਜੀਵਨ ਗਰਗ ਕੌਂਸਲਰ, ਟੇਕ ਰਿਸ਼ੀ ਕੋਛੜ, ਕ੍ਰਿਸ਼ਨ ਗੋਪਾਲ ਕੋਛੜ, ਵਿਸ਼ਾਲ ਮਿੱਤਲ, ਰਤਨ ਸਿੰਘ ਸਾਬਕਾ ਚੇਅਰਮੈਨ, ਜੋਗਿੰਦਰਪਾਲ ਕੋਛੜ, ਜਗਜੀਵਨ ਰਾਮ, ਬਲਰਾਜ ਕੁਮਾਰ ਸ਼ਰਮਾ, ਮਨੋਜ ਗੋਇਲ, ਵਿਕਾਸ ਗੋਇਲ, ਮੁਨੀਸ਼ ਮਿੱਤਲ, ਵਰਿੰਦਰ ਤਾਇਲ, ਰੌਬਿੰਨ ਸਿੰਗਲਾ, ਅਮਨਦੀਪ ਕੋਛੜ, ਰਮਨਦੀਪ ਕੋਛੜ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਪਵਨ ਕੁਮਾਰ ਮੋਦਗਿਲ, ਧਰਮਪਾਲ ਗੋਇਲ, ਦਵਿੰਦਰ ਕੁਮਾਰ ਭੋਲਾ ਗੋਇਲ, ਮਨੋਜ ਭੱਲਾ, ਹਰਮੰਦਰ ਸਿੰਘ ਰਾਮਾ, ਪਰੰਸ਼ੂ ਗੋਇਲ, ਚੰਦਨਦੀਪ ਗੋਇਲ, ਚੰਦਰ ਸ਼ੇਖਰ ਮੰਗਲਾ, ਮੰਗਤ ਰਾਏ ਗਰਗ, ਕੁਲਭੂਸ਼ਨ ਗੁਪਤਾ, ਸੱਤ ਪਾਲ ਚੌਹਾਨ, ਹਰੀਸ਼ ਪੱਬੀ, ਲਾਇਨ ਸ਼ੇਰ ਸਿੰਘ, ਕਮਲ ਕੋਛੜ, ਵਿਨੇ ਕੋਛੜ, ਵਿਵੇਕ ਕੋਛੜ, ਰਾਮ ਸੱਤ ਭੂਸ਼ਨ, ਰਿੰਕੂ ਤਾਇਲ, ਬਿੱਟਾ, ਹੈਪੀ ਸਦਿਓੜਾ ਤੋਂ ਇਲਾਵਾ ਵੱਡੀ ਗਿਣਤੀ ’ਚ ਇਕੱਤਰ ਹੋਏ ਨਗਰ ਨਿਵਾਸੀਆਂ, ਰਿਸ਼ਤੇਦਾਰਾਂ ਅਤੇ ਮੁੱਖ ਸ਼ਖਸੀਅਤਾਂ ਨੇ ਵਿੱਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ|