03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੋਹਗੜ੍ਹ ਦੀ ਅਗਵਾਈ ’ਚ ਹਜ਼ਾਰਾਂ ਵਰਕਰ ਸੰਗਰੂਰ ਰੈਲੀ ’ਚ ਕਰਨਗੇ ਸ਼ਿਰਕਤ-ਸੋਹਣਾ ਖੇਲਾ ਕਿਹਾ, 4 ਦੀ ਰਾਹੁਲ ਗਾਂਧੀ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ

ਕੋਟ ਈਸੇ ਖਾਂ, 2 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸੰਗਰੂਰ ਵਿਖੇ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਹੋ ਰਹੀ ਵਿਸ਼ਾਲ ਕਾਂਗਰਸ ਦੀ ਰੈਲੀ ’ਚ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ’ਚ ਵਿਸ਼ਾਲ ਕਾਫਲਾ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਸੋਹਣ ਸਿੰਘ ਖੇਲਾ ਨਿੱਜੀ ਸਹਾਇਕ ਲੋਹਗੜ੍ਹ, ਦਫਤਰ ਇੰਚਾਰਜ ਰਾਜਵਿੰਦਰ ਸਿੰਘ ਕੜਾਹੇਵਾਲਾ, ਸੀਨੀਅਰ ਕਾਂਗਰਸੀ ਗੁਰਮੁਖ ਸਿੰਘ ਘਲੋਟੀ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਰਾਜਪੂਤ ਨੇ ਕਿਹਾ ਕਿ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਆਗੂਆਂ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਇਸ ਰੈਲੀ ਵਿਚ ਪਹੁੰਚਣ ਲਈ ਸਾਰੇ ਹੀ ਵਰਕਰਾਂ ’ਚ ਭਾਰੀ ਉਤਸ਼ਾਹ ਹੈ।

Ad Position 21
No active advertisement
ਅਜੀਤ ਡੈਸਕ 03-11-2026
ਕੋਟ ਈਸੇ ਖਾਂ, 2 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸੰਗਰੂਰ ਵਿਖੇ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਹੋ ਰਹੀ ਵਿਸ਼ਾਲ ਕਾਂਗਰਸ ਦੀ ਰੈਲੀ ’ਚ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ’ਚ ਵਿਸ਼ਾਲ ਕਾਫਲਾ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਸੋਹਣ ਸਿੰਘ ਖੇਲਾ ਨਿੱਜੀ ਸਹਾਇਕ ਲੋਹਗੜ੍ਹ, ਦਫਤਰ ਇੰਚਾਰਜ ਰਾਜਵਿੰਦਰ ਸਿੰਘ ਕੜਾਹੇਵਾਲਾ, ਸੀਨੀਅਰ ਕਾਂਗਰਸੀ ਗੁਰਮੁਖ ਸਿੰਘ ਘਲੋਟੀ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਰਾਜਪੂਤ ਨੇ ਕਿਹਾ ਕਿ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਆਗੂਆਂ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਇਸ ਰੈਲੀ ਵਿਚ ਪਹੁੰਚਣ ਲਈ ਸਾਰੇ ਹੀ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਇਸ ਮੌਕੇ ਆਗੂਆਂ ਨੇ ਵਿਸ਼ੇਸ਼ ਗੱਲਬਾਤ ਰਾਹੀਂ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਨਿੱਤ ਕਿਸੇ ਨਾ ਕਿਸੇ ਰੂਪ ’ਚ ਹੁੰਦੀ ਕਾਤਲੋ ਗਾਰਤ ਜਾਂ ਨਸ਼ੇ ਕਾਰਨ ਬਰਬਾਦ ਹੁੰਦੀ ਜਵਾਨੀ ਆਪ ਸਰਕਾਰ ਦਾ ਵੱਡਾ ਫੇਲੀਅਰ ਹੈ ਓਥੇ ਹੀ ਸੂਬੇ ਦੀ ਕਿਸਾਨੀ, ਵਪਾਰੀ, ਨੌਜਵਾਨ, ਮੁਲਜ਼ਮ, ਬੇਰੁਜ਼ਗਾਰਾਂ ਸਮੇਤ ਹਰ ਵਰਗ ਇਨ੍ਹਾਂ ਤੋਂ ਦੁਖੀ ਹੋ ਚੁੱਕਾ ਹੈ। ਆਗੂਆਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਦੀਆਂ ਨਿਰਪੱਖ ਨੀਤੀਆਂ ਹਮੇਸ਼ਾ ਲੋਕਾਂ ਦੇ ਹਿਤਾਂ ’ਚ ਰਹੀਆਂ, ਇਸ ਲਈ ਲੋਕ ਮੁੜ ਕਾਂਗਰਸ ਦੀ ਸਰਕਾਰ ਸੂਬੇ ’ਚ ਚਾਹੁੰਦੇ ਹਨ। ਸੰਗਰੂਰ ਰੈਲੀ ਵਿਚ ਰਵਾਨਗੀ ਲਈ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਲੋਹਗੜ੍ਹ ਦੇ ਸਥਾਨ ’ਤੇ 4 ਨਵੰਬਰ ਨੂੰ ਹਲਕੇ ਦੇ ਸਾਰੇ ਕਾਂਗਰਸੀ ਆਗੂ, ਵਰਕਰਾਂ ਦੀ ਇਕੱਤਰਤਾ ਹੋਵੇਗੀ ਤੇ ਸਵੇਰ ਦੇ ਨਾਸ਼ਤੇ ਉਪਰੰਤ ਬੱਸਾਂ ਕਾਰਾਂ ਦਾ ਵਿਸ਼ਾਲ ਕਾਫਲਾ ਸੰਗਰੂਰ ਵੱਲ ਨੂੰ ਰਵਾਨਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਧਰਮਕੋਟ ਦੇ ਯੂਥ ਵਿੰਗ ਦੀ ਵਿਸ਼ਾਲ ਇਕੱਤਰਤਾ ਨੂੰ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀਤਾ ਸੰਬੋਧਨ ਬਰਜਿੰਦਰ ਸਿੰਘ ਮ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ’ਚ ਪੇਸ਼ ਕੀਤਾ ਨਵੀਨਤਮ ਮਾਡਲ
Ad Position 24