ਵਿਜੇ ਧੀਰ ਐਡਵੋਕੇਟ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ
ਪੰਜਾਬ ਵਿਚ ਡੀ.ਐਲ.ਡੀ. ਸੈਸ਼ਨ 2026-28 ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ‘ਤੇ ਹੋਵੇਗਾ ਦਾਖਲਾ
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਡੀ. ਐਲ.
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਡੀ.ਐਲ.ਡੀ. ਸੈਸ਼ਨ 2026-28 ਵਿਚ ਦਾਖ਼ਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਵੇਗੀ। ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਮੋਹਾਲੀ ਵਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ। ਪ੍ਰਵੇਸ਼ ਪ੍ਰੀਖਿਆ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ‘ਚ ਕਰਵਾਈ ਜਾਵੇਗੀ। ਇਹ ਪ੍ਰੀਖਿਆ ਐਗਜ਼ੈਕਟਿਵ ਕਿਸਮ ਦੀ ਹੋਵੇਗੀ, ਜਿਸ ਵਿਚ ਕੁੱਲ 150 ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਪ੍ਰੀਖਿਆ ਲਈ ਸਮਾਂ ਤਿੰਨ ਘੰਟੇ ਦਾ ਨਿਸ਼ਚਿਤ ਕੀਤਾ ਗਿਆ ਹੈ। ਇਸ ਸਬੰਧੀ ਸ਼ੁਕਦੇਵਾ ਕ੍ਰਿਸ਼ਨਾ ਆਫ਼ ਕਾਲਜ ਐਜੂਕੇਸ਼ਨ ਫ਼ਾਰ ਗਰਲਜ਼ ਆਫ਼ ਘੱਲ ਕਲਾਂ ਦੇ ਚੇਅਰਮੈਨ ਡਾ. ਅਸ਼ੋਕ ਗਰਗ ਨੇ ਉਮੀਦਵਾਰ ਨੂੰ ਰਜਿਸਟਰੇਸ਼ਨ ਪ੍ਰਵੇਸ਼ ਪ੍ਰੀਖਿਆ ਸਬੰਧੀ ਹਦਾਇਤਾਂ ਅਤੇ ਹੋਰ ਜਾਣਕਾਰੀ ਲਈ ਵੈੱਬਸਾਈਟ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਡੀ.ਐਲ.ਡੀ. ਵਿਚ ਦਾਖਲਾ ਲੈਣ ਲਈ ਘੱਟੋ ਘੱਟ ਯੋਗਤਾ ਬੀ.ਏ. ਪਾਸ ਹੋਵੇਗੀ ਜਿਸ ਵਿਚ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ 50 ਫ਼ੀਸਦੀ ਨੰਬਰ ਲਾਜ਼ਮੀ ਹਨ ਅਤੇ ਐਸ.ਸੀ. ਕੈਟਾਗਰੀ ਦੇ ਵਿਦਿਆਰਥੀਆਂ ਲਈ 45 ਫ਼ੀਸਦੀ ਨੰਬਰ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਕਾਲਜ ਵਿਚ ਆ ਕੇ ਹੋਰ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ ਕਿਉਂਕਿ ਇਸ ਜਾਣਕਾਰੀ ਲਈ ਸਪੈਸ਼ਲ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ।