ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਨਿਹਾਲ ਸਿੰਘ ਵਾਲਾ, 19 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਬਾਬਾ ਅਜੀਤ ਸਿੰਘ ਨਾਨਕਸਰ ਠਾਠ ਬਰਨਾਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜਸਵੰਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਅੰਡਰ-19 ਲੜਕਿਆਂ ਦੀ ਸਰਕਲ ਕਬੱਡੀ ’ਚ ਪਹਿਲਾ ਸਥਾਨ, ਅੰਡਰ-17 ਕੁਸ਼ਤੀ ’ਚ ਦੇਵੀ ਦਿਆਲ ਸਿੰਘ ਨੇ ਪਹਿਲਾ ਸਥਾਨ, ਕਿੱਕ ਬਾਕਸਿੰਗ ’ਚ ਅਰਵਿੰਦ ਸਿੰਘ ਨੇ ਪਹਿਲਾ ਸਥਾਨ, ਅਰਵਿੰਦ ਸਿੰਘ ਨੇ ਤੀਜਾ ਸਥਾਨ, ਅੰਡਰ-14 ਗੋਲਾ ਸੁੱਟਣ ’ਚ ਸਿਮਰਨ ਕੌਰ ਨੇ ਤੀਜਾ ਸਥਾਨ, ਉੱਚੀ ਛਾਲ ਅੰਡਰ-14 ਗੁਰਕੀਰਤ ਕੌਰ ਨੇ ਦੂਸਰਾ ਸਥਾਨ , ਅੰਡਰ-17 ਪ੍ਰਭਜੋਤ ਸਿੰਘ ਨੇ ਉੱਚੀ ਛਾਲ ’ਚ ਪਹਿਲਾ ਸਥਾਨ, ਅੰਡਰ-19 ਹੈਂਡਬਾਲ ’ਚ ਦੂਜਾ ਸਥਾਨ, ਅੰਡਰ-19, ਸਰਕਲ ਕਬੱਡੀ ’ਚ ਤੀਜਾ ਸਥਾਨ ਅਤੇ ਅੰਡਰ-17 ਲੜਕੀਆਂ ਦੀ ਰੱਸਾਕਸ਼ੀ ’ਚ ਤੀਜਾ ਸਥਾਨ ਪ੍ਰਾਪਤ ਕੀਤਾ| ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਪ੍ਰਿੰਸੀਪਲ ਰਾਮ ਸਿੰਘ ਰੌਂਤਾ ਅਤੇ ਸਮੂਹ ਸਟਾਫ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ| ਇਸ ਮੌਕੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ, ਕੋਆਰਡੀਨੇਟਰ ਰਮਨਪ੍ਰੀਤ ਕੌਰ, ਸੁਖਦੇਵ ਸਿੰਘ, ਲੱਖਾ ਸਿੰਘ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਡੀ. ਪੀ.
ਨਿਹਾਲ ਸਿੰਘ ਵਾਲਾ, 19 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਬਾਬਾ ਅਜੀਤ ਸਿੰਘ ਨਾਨਕਸਰ ਠਾਠ ਬਰਨਾਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜਸਵੰਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਅੰਡਰ-19 ਲੜਕਿਆਂ ਦੀ ਸਰਕਲ ਕਬੱਡੀ ’ਚ ਪਹਿਲਾ ਸਥਾਨ, ਅੰਡਰ-17 ਕੁਸ਼ਤੀ ’ਚ ਦੇਵੀ ਦਿਆਲ ਸਿੰਘ ਨੇ ਪਹਿਲਾ ਸਥਾਨ, ਕਿੱਕ ਬਾਕਸਿੰਗ ’ਚ ਅਰਵਿੰਦ ਸਿੰਘ ਨੇ ਪਹਿਲਾ ਸਥਾਨ, ਅਰਵਿੰਦ ਸਿੰਘ ਨੇ ਤੀਜਾ ਸਥਾਨ, ਅੰਡਰ-14 ਗੋਲਾ ਸੁੱਟਣ ’ਚ ਸਿਮਰਨ ਕੌਰ ਨੇ ਤੀਜਾ ਸਥਾਨ, ਉੱਚੀ ਛਾਲ ਅੰਡਰ-14 ਗੁਰਕੀਰਤ ਕੌਰ ਨੇ ਦੂਸਰਾ ਸਥਾਨ , ਅੰਡਰ-17 ਪ੍ਰਭਜੋਤ ਸਿੰਘ ਨੇ ਉੱਚੀ ਛਾਲ ’ਚ ਪਹਿਲਾ ਸਥਾਨ, ਅੰਡਰ-19 ਹੈਂਡਬਾਲ ’ਚ ਦੂਜਾ ਸਥਾਨ, ਅੰਡਰ-19, ਸਰਕਲ ਕਬੱਡੀ ’ਚ ਤੀਜਾ ਸਥਾਨ ਅਤੇ ਅੰਡਰ-17 ਲੜਕੀਆਂ ਦੀ ਰੱਸਾਕਸ਼ੀ ’ਚ ਤੀਜਾ ਸਥਾਨ ਪ੍ਰਾਪਤ ਕੀਤਾ| ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਪ੍ਰਿੰਸੀਪਲ ਰਾਮ ਸਿੰਘ ਰੌਂਤਾ ਅਤੇ ਸਮੂਹ ਸਟਾਫ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ| ਇਸ ਮੌਕੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ, ਕੋਆਰਡੀਨੇਟਰ ਰਮਨਪ੍ਰੀਤ ਕੌਰ, ਸੁਖਦੇਵ ਸਿੰਘ, ਲੱਖਾ ਸਿੰਘ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਡੀ.ਪੀ.ਈ., ਕਰਮਜੀਤ ਕੌਰ ਡੀ.ਪੀ.ਈ., ਵੀਰਪਾਲ ਕੌਰ, ਹਰਪ੍ਰੀਤ ਸਿੰਘ, ਅਨੂਦੀਪ ਕੌਰ, ਨਰਿੰਦਰ ਕੁਮਾਰ, ਸੁਖਪਾਲ ਕੌਰ, ਕੰਵਲਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ|