18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੋਟ ਈਸੇ ਖਾਂ ਦੀ ਮੁਸਕਾਨ ਗੁਲਾਟੀ ਨੇ ਪਾਵਰ ਲਿਫਟਿੰਗ ਵਿਚ ਹਾਸਿਲ ਕੀਤਾ ਪਹਿਲਾ ਸਥਾਨ

ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਤਾਇਕਵਾਂਡੋਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਕੁੱਲ 7 ਗੋਲਡ, 1 ਸਿਲਵਰ ਅਤੇ 2 ਬ੍ਰੋਂਜ਼ ਮੈਡਲ ਆਪਣੇ ਨਾਮ ਕੀਤੇ।

Ad Position 21
No active advertisement
ਪਹਿਲਾ ਸਥਾਨ ਹਾਸਲ ਕਰਨ ’ਤੇ ਮੁਸਕਾਨ ਗੁਲਾਟੀ ਆਪਣਾ ਮੈਡਲ ਪ੍ਰਾਪਤ ਕਰਨ ਸਮੇਂ| 18-10-2026
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਤਾਇਕਵਾਂਡੋਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਕੁੱਲ 7 ਗੋਲਡ, 1 ਸਿਲਵਰ ਅਤੇ 2 ਬ੍ਰੋਂਜ਼ ਮੈਡਲ ਆਪਣੇ ਨਾਮ ਕੀਤੇ। ਟੀਮ ਦੀ ਕੋਚ ਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਅਤੇ ਅੰਡਰ-17 ਵਰਗ ਵਿਚ ਭਾਗ ਲਿਆ ਸੀ। ਅੰਡਰ-14 ਵਰਗ ਵਿਚ ਕੋਹੇਨੂਰ ਕੌਰ, ਅਨੁਕ੍ਰਿਤੀ ਅਤੇ ਮਹਿਕਪ੍ਰੀਤ ਕੌਰ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਗੋਲਡ ਮੈਡਲ (ਸੋਨੇ ਦੇ ਤਗਮੇ) ਹਾਸਲ ਕੀਤੇ। ਅਵਲੀਨ ਕੌਰ ਨੇ ਸਿਲਵਰ ਮੈਡਲ (ਚਾਂਦੀ ਦਾ ਤਗਮਾ) ਅਤੇ ਓਜਲ ਨੇ ਬ੍ਰੋਂਜ਼ ਮੈਡਲ (ਕਾਂਸੀ ਦਾ ਤਗਮਾ ) ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਅੰਡਰ-17 ਵਰਗ ਵਿਚ ਹਰਸਿਮਰਨ ਕੌਰ, ਗੁਰਲੀਨ ਕੌਰ, ਮਨਸੀਰਤ ਕੌਰ ਅਤੇ ਗੌਰਿਸ਼ ਨੇ ਆਪੋ-ਆਪਣੇ ਮੈਚਾਂ ਵਿਚ ਜਿੱਤ ਦਰਜ ਕਰਦਿਆਂ ਗੋਲਡ ਮੈਡਲ ਜਿੱਤੇ, ਜਦ ਕਿ ਏਕਨੂਰ ਕੌਰ ਨੇ ਬ੍ਰੋਂਜ਼ ਮੈਡਲ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਰਸ਼ਪਾਲ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਵਧੀਆ ਮੰਚ ਹਨ ਅਤੇ ਸਕੂਲ ਭਵਿੱਖ ਵਿਚ ਵੀ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਦਿੰਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ 21-22 ਅਕਤੂਬਰ ਨੂੰ ਮੁਲਾਜ਼ਮ ਲੈਣਗੇ ਸਮੂਹਿਕ ਛੁੱਟੀ-ਤਾਲਮੇਲ ਕਮੇਟੀ ਡੀ.ਸੀ. ਦਫ਼ਤਰ ਮੋਗਾ ਦੇ ਮੂਹਰੇ ਲਾਇਆ ਜਾਵੇਗਾ ਰੋਸ ਧ...
Ad Position 24