18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਕਿਹਾ-ਇਮਾਨਦਾਰੀ ਨਾਲ ਸ਼ਹਿਰ ਦੇ ਕੰਮਾਂ ਨੂੰ ਪਹਿਲ ਦੇਣੀ ਉਨ੍ਹਾਂ ਦਾ ਮੁਢਲਾ ਫਰਜ਼

ਕੋਟ ਈਸੇ ਖਾਂ, 17 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਵਾਰਡ ਨੰਬਰ 10 ਵਿਚ ਇੰੰਰਲਾਕ ਟਾਇਲਾਂ ਲੱਗਣ ਦੇ ਚੱਲ ਰਹੇ ਕੰਮਾਂ ਦਾ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਇਸੇ ਵਾਰਡ ਦੇ ਕੌਂਸਲਰ ਸਚਿਨ ਧੀਰ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਦੇ ਹੋਰ ਵੀ ਮੁਹਤਬਰ ਪਤਵੰਤੇ ਮੌਜੂਦ ਸਨ।

Ad Position 21
No active advertisement
ਸਕੂਲ ਦੇ ਐਨ.ਸੀ.ਸੀ. ਕੈਡਟ ਦੀ ਹੌਸਲਾ ਅਫਜ਼ਾਈ ਸਮੇਂ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਤੇ ਹੋਰ| ਤਸਵੀਰ : ਗੁਰਮੀਤ ਸਿੰਘ ਖਾਲਸਾ 18-10-2026
ਕੋਟ ਈਸੇ ਖਾਂ, 17 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਵਾਰਡ ਨੰਬਰ 10 ਵਿਚ ਇੰੰਰਲਾਕ ਟਾਇਲਾਂ ਲੱਗਣ ਦੇ ਚੱਲ ਰਹੇ ਕੰਮਾਂ ਦਾ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਇਸੇ ਵਾਰਡ ਦੇ ਕੌਂਸਲਰ ਸਚਿਨ ਧੀਰ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਦੇ ਹੋਰ ਵੀ ਮੁਹਤਬਰ ਪਤਵੰਤੇ ਮੌਜੂਦ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਕੰਮਾਂ ਨੂੰ ਲੈ ਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਲੰਘੀਆਂ ਸ਼ਹਿਰ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਸ਼ਹਿਰ ਵਾਸੀਆਂ ਨੇ ਉਨ੍ਹਾਂ ’ਤੇ ਵੱਡਾ ਵਿਸ਼ਵਾਸ ਜਿਤਾ ਕੇ ਨਗਰ ਪੰਚਾਇਤ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਸੀ ਤੇ ਉਨ੍ਹਾਂ ਦਾ ਵੀ ਇਹ ਮੁੱਢਲਾ ਫਰਜ਼ ਹੈ ਕਿ ਸ਼ਹਿਰ ਦੇ ਕੰਮਾਂ ਨੂੰ ਇਮਾਨਦਾਰੀ, ਪਾਰਦਰਸ਼ਤਾ ਤੇ ਸਹੀ ਢੰਗ ਨਾਲ ਸਿਰੇ ਲਾਇਆ ਜਾਵੇ। ਇੱਥੇ ਚੱਲ ਰਹੇ ਕੰਮ ਦੌਰਾਨ ਉਨ੍ਹਾਂ ਨੇ ਲੱਗਣ ਜਾ ਰਹੀਆਂ ਇੰੰਟਰਲਾਕ ਟਾਈਲਾਂ ਅਤੇ ਪਾਏ ਜਾ ਰਹੇ ਮੈਟੀਰੀਅਲ ਨੂੰ ਵੀ ਚੰਗੀ ਤਰ੍ਹਾਂ ਦੇਖਿਆ ਤੇ ਠੇਕੇਦਾਰ ਨੂੰ ਬਣਦੇ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਪਣੇ ਬੁਨਿਆਦੀ ਕੰਮਾਂ ਤੋਂ ਲੈ ਕੇ ਕਿਸੇ ਵੀ ਛੋਟੇ ਵੱਡੇ ਕੰਮ ਲਈ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਤੇ ਮੁੱਖ ਚੌਕ ਦੇ ਨਵੀਨੀਕਰਨ ਲਈ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਚੌਕ ਦੀ ਦਿੱਖ ਆਧੁਨਿਕ ਤਰੀਕੇ ਨਾਲ ਬਣਾਈ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਮਨੇਸ, ਜਸਵੀਰ ਸਿੰਘ ਬਿੱਟੂ, ਮਨਜੀਤ ਸਿੰਘ ਮੋਟਰਾਂ ਵਾਲੇ, ਰਣਜੀਤ ਸਿੰਘ, ਇੰਦਰਜੀਤ ਸਿੰਘ ਮਹਿਰੋਂ, ਰਾਣਾ ਮਨੇਸ ਆਦਿ ਪਤਵੰਤਿਆਂ ਨੇ ਕਿਹਾ ਕਿ ਪ੍ਰਧਾਨ ਸਚਿਨ ਧੀਰ ਵਲੋਂ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਤੋਂ ਵਾਰਡ ਵਾਸੀ ਪੂਰੇ ਖੁਸ਼ ਹਨ।
Ad Position 22
No active advertisement
ਪਿਛਲੀ ਖ਼ਬਰ ਗਿਆਰ੍ਹਵੀਂ ਵਾਲੀ ਸਰਕਾਰ ਦਾ 8ਵਾਂ ਭੰਡਾਰਾ ਕਰਵਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਲੋਹਗੜ੍ਹ ਨੇ ਦੁਸਹਿਰਾ ਕਮੇਟੀ ਨੂੰ 51 ਹਜ਼ਾਰ ਦੀ ਰਾਸ਼ੀ ਦਿੱਤੀ
Ad Position 24