ਪੰਜਾਬ ਐਂਡ ਸਿੰਧ ਬੈਂਕ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 2-2 ਲੱਖ ਦੇ ਚੈੱਕ ਵੰਡੇ
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਭਿੰਡਰ ਕਲਾਂ ਸ਼ਾਖਾ ਜ਼ਿਲ੍ਹਾ ਮੋਗਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ. ਐਮ.
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਭਿੰਡਰ ਕਲਾਂ ਸ਼ਾਖਾ ਜ਼ਿਲ੍ਹਾ ਮੋਗਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐਮ.ਜੀ.ਜੀ.ਬੀ.ਵਾਈ.) ਅਧੀਨ ਬੀਮਾ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ| ਇਸ ਮੌਕੇ ਬੈਂਕ ਦੇ ਰਿਜਨਲ ਹੈੱਡ ਪ੍ਰਕਾਸ਼ ਚੰਦ ਮਿਸ਼ਰਾ, ਚੀਫ ਮੈਨੇਜਰ ਤੇਜਾ ਸਿੰਘ, ਸ਼ਾਖਾ ਪ੍ਰਬੰਧਕ ਨਵੀਨ ਕੁਮਾਰ, ਅਧਿਕਾਰੀ ਲਖਵਿੰਦਰ ਸਿੰਘ, ਕੈਸ਼ੀਅਰ ਭਾਵਨਾ ਅਤੇ ਬੈਂਕ ਦੇ ਹੋਰ ਕਰਮਚਾਰੀ ਹਾਜ਼ਰ ਸਨ| ਸਮਾਗਮ ਦੌਰਾਨ ਸਵਰਗੀ ਕਸ਼ਮੀਰ ਸਿੰਘ ਦੀ ਮਾਤਾ ਪਰਮਜੀਤ ਕੌਰ ਅਤੇ ਸਵਰਗੀ ਰਣਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ ਰਿਜਨਲ ਹੈੱਡ ਪ੍ਰਕਾਸ਼ ਚੰਦ ਮਿਸ਼ਰਾ ਵਲੋਂ 2-2 ਲੱਖ ਦੀ ਬੀਮਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ| ਇਸ ਮੌਕੇ ਲਾਭਪਾਤਰੀਆਂ ਅਤੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਭਾਰਤ ਸਰਕਾਰ ਦੀ ਇਸ ਲੋਕ-ਭਲਾਈ ਯੋਜਨਾ ਅਤੇ ਬੈਂਕ ਵਲੋਂ ਦਿੱਤੇ ਗਏ ਸਹਿਯੋਗ ਲਈ ਪੰਜਾਬ ਐਂਡ ਸਿੰਧ ਬੈਂਕ ਦਾ ਧੰਨਵਾਦ ਕੀਤਾ| ਰਿਜਨਲ ਹੈੱਡ ਪ੍ਰਕਾਸ਼ ਚੰਦ ਮਿਸ਼ਰਾ ਨੇ ਹਾਜ਼ਰ ਗਾਹਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੀਆਂ ਮਹੱਤਵਪੂਰਨ ਸਮਾਜਿਕ ਸੁਰੱਖਿਆ ਯੋਜਨਾਵਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐਮ.ਜੀ. ਜੀ.ਬੀ. ਵਾਈ.), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐਮ. ਐਸ. ਬੀ.ਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਤਾਂ ਜੋ ਲੋੜ ਪੈਣ ’ਤੇ ਯੋਗ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ|