11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਹਿਕਾਰੀ ਸਭਾ ਮਨਾਵਾਂ ਦੇ ਹੋਏ ਨਵੇਂ ਕਾਰਜਾਂ ਸੰਬੰਧੀ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ

ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)- ਦੀ ਮਨਾਵਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਮਨਾਵਾਂ ਵਿਖੇ ਸੰਪੂਰਨ ਹੋਏ ਨਵੇਂ ਕਾਰਜਾਂ ਸਬੰਧੀ ਪ੍ਰਧਾਨ ਜਗਰਾਜ ਸਿੰਘ ਸੰਧੂ ਤੇ ਸਾਥੀ ਮੈਂਬਰਾਂ ਵਲੋਂ ਗ੍ਰਾਮ ਪੰਚਾਇਤ ਤੇ ਮੁਹਤਬਰ ਆਗੂਆਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ ਵਿਚ ਸੁਸਾਇਟੀ ਨਾਲ ਸੰਬੰਧਿਤ ਪਿੰਡ ਮਨਾਵਾਂ, ਲੌਂਗੀਵਿੰਡ ਤੇ ਅਟਾਰੀ ਦੇ ਮੈਂਬਰਾਂ ਤੇ ਵਸਨੀਕਾਂ ਤੋਂ ਇਲਾਵਾ ਨਗਰ ਵਾਸੀਆਂ ਸ਼ਮੂਲੀਅਤ ਕੀਤੀ। ਇਹ ਸਮਾਗਮ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕਰਦੇ ਹੋਏ ਜਿੱਥੇ ਮਨਾਵਾਂ ਸਹਿਕਾਰੀ ਸਭਾ ਗ੍ਰਾਮ ਪੰਚਾਇਤ ਤੇ ਇਕੱਤਰ ਲੋਕਾਂ ਨੂੰ ਸੁਸਾਇਟੀ ਵਿਖੇ ਹੋਏ ਕਾਰਜਾਂ ਦੀ ਖ਼ੁਸ਼ੀ ਵਿਚ ਕਰਵਾਏ ਧਾਰਮਿਕ ਸਮਾਗਮ ਦੀ ਵਧਾਈ ਦਿੱਤੀ, ਉੱਥੇ ਹੀ ਸੁਸਾਇਟੀ ਦੀ ਉਸਾਰੀ ਨਵੀਂ ਇਮਾਰਤ, ਇੰਟਰਲਾਕ ਟਾਈਲਾਂ ਤੇ ਨਵੇਂ ਆਏ ਖੇਤੀਬਾੜੀ ਦੇ ਸੰਦ, ਜਿਸ ਵਿਚ ਸੁਪਰ ਸੀਡਰ ਮਲਚਰ ਤੇ ਪੁਲਾਉ ਸ਼ਾਮਲ ਹਨ, ਦਾ ਉਦਘਾਟਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-10-2026
ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)- ਦੀ ਮਨਾਵਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਮਨਾਵਾਂ ਵਿਖੇ ਸੰਪੂਰਨ ਹੋਏ ਨਵੇਂ ਕਾਰਜਾਂ ਸਬੰਧੀ ਪ੍ਰਧਾਨ ਜਗਰਾਜ ਸਿੰਘ ਸੰਧੂ ਤੇ ਸਾਥੀ ਮੈਂਬਰਾਂ ਵਲੋਂ ਗ੍ਰਾਮ ਪੰਚਾਇਤ ਤੇ ਮੁਹਤਬਰ ਆਗੂਆਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ ਵਿਚ ਸੁਸਾਇਟੀ ਨਾਲ ਸੰਬੰਧਿਤ ਪਿੰਡ ਮਨਾਵਾਂ, ਲੌਂਗੀਵਿੰਡ ਤੇ ਅਟਾਰੀ ਦੇ ਮੈਂਬਰਾਂ ਤੇ ਵਸਨੀਕਾਂ ਤੋਂ ਇਲਾਵਾ ਨਗਰ ਵਾਸੀਆਂ ਸ਼ਮੂਲੀਅਤ ਕੀਤੀ। ਇਹ ਸਮਾਗਮ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕਰਦੇ ਹੋਏ ਜਿੱਥੇ ਮਨਾਵਾਂ ਸਹਿਕਾਰੀ ਸਭਾ ਗ੍ਰਾਮ ਪੰਚਾਇਤ ਤੇ ਇਕੱਤਰ ਲੋਕਾਂ ਨੂੰ ਸੁਸਾਇਟੀ ਵਿਖੇ ਹੋਏ ਕਾਰਜਾਂ ਦੀ ਖ਼ੁਸ਼ੀ ਵਿਚ ਕਰਵਾਏ ਧਾਰਮਿਕ ਸਮਾਗਮ ਦੀ ਵਧਾਈ ਦਿੱਤੀ, ਉੱਥੇ ਹੀ ਸੁਸਾਇਟੀ ਦੀ ਉਸਾਰੀ ਨਵੀਂ ਇਮਾਰਤ, ਇੰਟਰਲਾਕ ਟਾਈਲਾਂ ਤੇ ਨਵੇਂ ਆਏ ਖੇਤੀਬਾੜੀ ਦੇ ਸੰਦ, ਜਿਸ ਵਿਚ ਸੁਪਰ ਸੀਡਰ ਮਲਚਰ ਤੇ ਪੁਲਾਉ ਸ਼ਾਮਲ ਹਨ, ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਮਨਾਵਾਂ ਵਲੋਂ ਕਿਸਾਨਾਂ ਦੀ ਸਹੂਲਤ ਵਾਸਤੇ ਵਧੀਆ ਕਾਰਜ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਸੁਸਾਇਟੀ ਦੀ ਬਿਲਡਿੰਗ ਤੇ ਵਿਹੜੇ ਨੂੰ ਵੀ ਵਧੀਆ ਬਣਾਇਆ ਗਿਆ ਹੈ, ਜਿਸ ਲਈ ਪ੍ਰਧਾਨ ਤੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਸਹਿਕਾਰੀ ਸਭਾਵਾਂ ਦੇ ਆਗੂ ਗੁਰਮੀਤ ਸਿੰਘ ਦਾਤੇਵਾਲ, ਸੁਸਾਇਟੀ ਪ੍ਰਧਾਨ ਜਗਰਾਜ ਸਿੰਘ ਮਨਾਵਾਂ, ਸਰਪੰਚ ਪਰਮਿੰਦਰ ਸਿੰਘ ਨੇ ਅੱਜ ਦੇ ਇਸ ਸਮਾਗਮ ਦੀ ਸਫਲਤਾ ਲਈ ਵਿਧਾਇਕ ਲਾਡੀ ਢੋਸ ਤੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਏ.ਆਰ ਰਸ਼ਪਾਲ ਸਿੰਘ, ਯਾਦਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ ਮਨਾਵਾਂ, ਸਵਰਨ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਪੁਆਰ ਸਕੱਤਰ, ਸੇਵਕ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ, ਭਗਵਾਨ ਸਿੰਘ ਸੰਧੂ, ਰਣਜੀਤ ਸਿੰਘ, ਜਗਮੋਹਣ ਸਿੰਘ ਸਹੋਤਾ, ਇਕਬਾਲ ਸਿੰਘ, ਰਜਿੰਦਰ ਸਿੰਘ ਖੋਸਾ, ਨਿਰਮਲ ਸਿੰਘ ਸੰਧੂ, ਰੇਸ਼ਮ ਸਿੰਘ, ਜਸਵੀਰ ਕੌਰ ਸੰਧੂ, ਪਰਮਜੀਤ ਕੌਰ ਗਿੱਲ, ਅਮਨਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਕਰੀਟ ਦਿਵਸ ਮੌਕੇ ਆਰਕੀਟੈਕਟ ਹਰਜਿੰਦਰ ਸਿੰਘ ਸੋਨੂੰ ਸਨਮਾਨਿਤ ਅਗਲੀ ਖ਼ਬਰ ਮੇਰਾ ਘਰ ਮੇਰੇ ਨਾਮ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਸੌਂਪੇ ਮਾਲਕੀ ਹੱਕ ਦੇ ਦਸਤਾਵੇਜ਼ -ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ
Ad Position 24