ਜੈ ਮਾਂ ਚਿੰਤਪੁਰਨੀ ਜਾਗਰਣ ਕਲੱਬ ਵਲੋਂ 20ਵਾਂ ਸਾਲਾਨਾ ਜਾਗਰਨ 17 ਨੂੰ
ਕਿਸ਼ਨਪੁਰਾ ਕਲਾਂ, 10 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ ਵਲੋਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਜਾਗਰਨ 17 ਅਕਤੂਬਰ ਦਿਨ ਸਨਿਚਰਵਾਰ ਨੂੰ ਮੇਨ ਬਾਜ਼ਾਰ ਦੇ ਥੜ੍ਹੇ ਉੱਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਮਨਦੀਪ ਚਾਵਲਾ, ਪ੍ਰਧਾਨ ਅਮਰਜੀਤ ਅੰਬਾ ਨੇ ਦੱਸਿਆ ਕਿ ਜਾਗਰਨ ਦੌਰਾਨ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਕਿਸ਼ਨਪੁਰਾ ਕਲਾਂ, 10 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ ਵਲੋਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਜਾਗਰਨ 17 ਅਕਤੂਬਰ ਦਿਨ ਸਨਿਚਰਵਾਰ ਨੂੰ ਮੇਨ ਬਾਜ਼ਾਰ ਦੇ ਥੜ੍ਹੇ ਉੱਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਮਨਦੀਪ ਚਾਵਲਾ, ਪ੍ਰਧਾਨ ਅਮਰਜੀਤ ਅੰਬਾ ਨੇ ਦੱਸਿਆ ਕਿ ਜਾਗਰਨ ਦੌਰਾਨ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਸਾਗਰ ਗਿੱਲ ਸਮੇਤ ਹੋਰ ਗਾਇਕ ਮਹਾਂ ਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਰਿੰਕੂ ਰਾਜੂ ਹਲਵਾਈ, ਗੋਲਡੀ ਗੂੰਬਰ, ਮਿੱਠੂ ਚੱਕੀ ਵਾਲਾ, ਮਦਨ ਲਾਲ, ਹੰਸ ਕੁਮਾਰ ਪੱਬੀ, ਗੋਗੀ ਲੋਹੜੀਆਂ ਆਦਿ ਹਾਜ਼ਰ ਸਨ|