09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਧਰਮਕੋਟ ’ਚ ‘ਆਪ’ ਦੇ ਫਾਉਂਡਰ ਮੈਂਬਰ ਇੰਦਰਜੀਤ ਗਿੱਲ ਦੀ ਮਜ਼ਬੂਤ ਦਾਅਵੇਦਾਰੀ ਨੇ ਵਧਾਈ ਸਿਆਸੀ ਹਲਚਲ

ਫ਼ਤਿਹਗੜ੍ਹ ਪੰਜਤੂਰ, 8 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)- ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਇੰਦਰਜੀਤ ਸਿੰਘ ਗਿੱਲ ਨੇ ਹਲਕਾ ਧਰਮਕੋਟ ਵਿਚ ਆਪਣੀ ਜੰਨ ਸੰਪਰਕ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਹਲਕਾ ਧਰਮਕੋਟ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਕਈ ਨਾਮ ਚਰਚਾ ਵਿਚ ਹਨ, ਜਿਨ੍ਹਾਂ ਵਿਚ ਬਾਹਰੋਂ ਆਏ ਕੁਝ ਆਗੂ ਵੀ ਸ਼ਾਮਲ ਹਨ।

Ad Position 21
No active advertisement
ਸ਼ੁੱਕਰਵਾਰ, 9 ਅਕਤੂਬਰ, 2026 09-10-2026
ਫ਼ਤਿਹਗੜ੍ਹ ਪੰਜਤੂਰ, 8 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)- ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਇੰਦਰਜੀਤ ਸਿੰਘ ਗਿੱਲ ਨੇ ਹਲਕਾ ਧਰਮਕੋਟ ਵਿਚ ਆਪਣੀ ਜੰਨ ਸੰਪਰਕ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਹਲਕਾ ਧਰਮਕੋਟ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਕਈ ਨਾਮ ਚਰਚਾ ਵਿਚ ਹਨ, ਜਿਨ੍ਹਾਂ ਵਿਚ ਬਾਹਰੋਂ ਆਏ ਕੁਝ ਆਗੂ ਵੀ ਸ਼ਾਮਲ ਹਨ। ਪਰ ਹਲਕੇ ਦੇ ਆਮ ਵਰਕਰ ਅਤੇ ਪੁਰਾਣੇ ਵਲੰਟੀਅਰਾਂ ਵਿਚ ਇਕੋ ਆਵਾਜ਼ ਹੈ ਕਿ ਇਸ ਵਾਰ ਟਿਕਟ ਕਿਸੇ ਬਾਹਰੀ ਜਾਂ ਪੈਰਾਸ਼ੂਟ ਉਮੀਦਵਾਰ ਨੂੰ ਨਹੀਂ, ਸਗੋਂ ਪਾਰਟੀ ਦੇ ਅਸਲੀ ਵਰਕਰ ਨੂੰ ਮਿਲਣੀ ਚਾਹੀਦੀ ਹੈ। ਅਜਿਹੀ ਸਥਿਤੀ ਵਿਚ ਇੰਦਰਜੀਤ ਸਿੰਘ ਗਿੱਲ ਦਾ ਪਲੜਾ ਸਭ ਤੋਂ ਭਾਰੀ ਨਜ਼ਰ ਆ ਰਿਹਾ ਹੈ। ਗੱਲਬਾਤ ਕਰਦਿਆ ਇੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪਿੰਡਾਂ ਵਿਚ ਜਾ ਰਹੇ ਹਨ। ਕਿਸੇ ਪਿੰਡ ਵਿਚ ਕਿਸਾਨਾਂ ਨਾਲ ਖੇਤਾਂ ਵਿਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਤਾਂ ਕਿਸੇ ਪਿੰਡ ਵਿਚ ਨੌਜਵਾਨਾਂ ਨਾਲ ਬੈਠ ਕੇ ਉਨ੍ਹਾਂ ਦੇ ਰੁਜ਼ਗਾਰ ਦੇ ਸੁਪਨਿਆਂ ਬਾਰੇ ਗੱਲ ਕਰ ਰਹੇ ਹਨ। ਇੰਦਰਜੀਤ ਸਿੰਘ ਗਿੱਲ ਦੀ ਵਧ ਰਹੀ ਸਿਆਸੀ ਸਰਗਰਮੀ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਅੰਦਰਲੇ ਸਮੀਕਰਨ ਬਦਲ ਦਿੱਤੇ ਹਨ, ਸਗੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਨੀਂਦ ਵੀ ਉਡਾ ਦਿੱਤੀ ਹੈ। ਹਲਕੇ ਦੇ ਚੌਕਾਂ-ਚੁਰਾਹਿਆਂ, ਸੱਬਾਂ ਅਤੇ ਚਾਹ ਦੀਆਂ ਦੁਕਾਨਾਂ ‘ਤੇ ਅੱਜ ਇਕੋ ਹੀ ਚਰਚਾ ਹੈ ਕਿ ਇਸ ਵਾਰ ਧਰਮਕੋਟ ਤੋਂ ਆਮ ਆਦਮੀ ਪਾਰਟੀ ਕਿਸੇ ਨਵੇਂ ਨਹੀਂ, ਸਗੋਂ ਆਪਣੇ ਉਸ ਪੁਰਾਣੇ ਸਿਪਾਹੀ ‘ਤੇ ਦਾਅ ਖੇਡ ਸਕਦੀ ਹੈ ਜਿਸ ਨੇ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇੰਦਰਜੀਤ ਸਿੰਘ ਗਿੱਲ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਵਫ਼ਾਦਾਰੀ ਹੈ। ਉਹ ਉਨ੍ਹਾਂ ਆਗੂਆਂ ਵਿਚੋਂ ਹਨ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਨਾਮ ਲੈਣ ਵਾਲਾ ਵੀ ਕੋਈ ਨਹੀਂ ਸੀ, ਜਦੋਂ ਵੱਡੇ-ਵੱਡੇ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਸਨ, ਉਸ ਔਖੇ ਸਮੇਂ ਵਿਚ ਵੀ ਉਨ੍ਹਾਂ ਨੇ ਪਾਰਟੀ ਦਾ ਝੰਡਾ ਉੱਚਾ ਰੱਖਿਆ। ਉਨ੍ਹਾਂ ਦਾ ਸਿਆਸੀ ਸਫ਼ਰ ਬੇਦਾਗ਼ ਅਤੇ ਸਾਫ਼-ਸੁਥਰਾ ਰਿਹਾ ਹੈ। ਉਨ੍ਹਾਂ ‘ਤੇ ਕਦੇ ਵੀ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਜਾਂ ਨਿੱਜੀ ਲਾਹੇ-ਖਾਤਰ ਸਿਆਸਤ ਕਰਨ ਦਾ ਦਾਗ ਨਹੀਂ ਲੱਗਾ। 08 ਮੋਗਾ21 ਇੰਦਰਜੀਤ ਸਿੰਘ ਗਿੱਲ
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਵਲੋਂ ਦਾਣਾ ਮੰਡੀ ਕਿਸ਼ਨਪੁਰਾ ਕਲਾਂ ਦਾ ਦੌਰਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਡਰੋਲੀ ਭਾਈ ਸਕੂਲ ਵਿਖੇ ਖੇਡਿਆ ਨਾਟਕ ‘ਸੁਲਗਦੀ ਧਰਤੀ’
Ad Position 24