09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਣਪਛਾਤੀ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ 2 ਜ਼ਖ਼ਮੀ

ਕਪੂਰਥਲਾ, 8 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ ’ਤੇ ਵਡਾਲਾ ਫਲਾਈਓਵਰ ’ਤੇ ਇਕ ਅਣਪਛਾਤੀ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਔਰਤ ਸਮੇਤ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜਿਨ੍ਹਾਂ ਦੀ ਪਹਿਚਾਣ ਰਾਜਵਿੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਅਜੀਤ ਨਗਰ ਅਤੇ ਹਰਸਿਮਰਨਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਅੰਮਿ੍ਤਸਰ ਚੁੰਗੀ ਨੇੜੇ ਡੋਗਰਾਂਵਾਲ ਵਜੋਂ ਹੋਈ | ਜ਼ੇਰੇ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਧਾਰਮਿਕ ਸਥਾਨ ਤੋਂ ਵਾਪਸ ਕਪੂਰਥਲਾ ਆ ਰਹੀ ਸੀ ਤਾਂ ਕਥਿਤ ਤੌਰ ‘ਤੇ ਰਾਸਤੇ ਵਿਚ ਉਸਨੇ ਕਿਸੇ ਮੋਟਰਸਾਈਕਲ ਚਾਲਕ ਕੋਲੋਂ ਲਿਫ਼ਟ ਲੈ ਲਈ ਜਿਨ੍ਹਾਂ ਦੀ ਵਡਾਲਾ ਫਲਾਈਓਵਰ ‘ਤੇ ਐਕਸੀਡੈਂਟ ਹੋ ਗਿਆ | ਹਰਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੰਗ ਦਾ ਕੰਮ ਕਰਦਾ ਹੈ ਤੇ ਅੱਜ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਵਡਾਲਾ ਫਲਾਈਓਵਰ ਤੇ ਕਿਸੇ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਉਕਤ ਦੋਵੇਂ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ ਡਾ. ਨਵਜੋਤ ਸਿੰਘ ਅਤੇ ਡਾ.

Ad Position 21
No active advertisement
ਅਜੀਤ ਡੈਸਕ 09-10-2026
ਕਪੂਰਥਲਾ, 8 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ ’ਤੇ ਵਡਾਲਾ ਫਲਾਈਓਵਰ ’ਤੇ ਇਕ ਅਣਪਛਾਤੀ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਔਰਤ ਸਮੇਤ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜਿਨ੍ਹਾਂ ਦੀ ਪਹਿਚਾਣ ਰਾਜਵਿੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਅਜੀਤ ਨਗਰ ਅਤੇ ਹਰਸਿਮਰਨਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਅੰਮਿ੍ਤਸਰ ਚੁੰਗੀ ਨੇੜੇ ਡੋਗਰਾਂਵਾਲ ਵਜੋਂ ਹੋਈ | ਜ਼ੇਰੇ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਧਾਰਮਿਕ ਸਥਾਨ ਤੋਂ ਵਾਪਸ ਕਪੂਰਥਲਾ ਆ ਰਹੀ ਸੀ ਤਾਂ ਕਥਿਤ ਤੌਰ ‘ਤੇ ਰਾਸਤੇ ਵਿਚ ਉਸਨੇ ਕਿਸੇ ਮੋਟਰਸਾਈਕਲ ਚਾਲਕ ਕੋਲੋਂ ਲਿਫ਼ਟ ਲੈ ਲਈ ਜਿਨ੍ਹਾਂ ਦੀ ਵਡਾਲਾ ਫਲਾਈਓਵਰ ‘ਤੇ ਐਕਸੀਡੈਂਟ ਹੋ ਗਿਆ | ਹਰਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੰਗ ਦਾ ਕੰਮ ਕਰਦਾ ਹੈ ਤੇ ਅੱਜ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਵਡਾਲਾ ਫਲਾਈਓਵਰ ਤੇ ਕਿਸੇ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਉਕਤ ਦੋਵੇਂ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ ਡਾ. ਨਵਜੋਤ ਸਿੰਘ ਅਤੇ ਡਾ. ਸ਼ੈਲਜਾ ਵਲੋਂ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਅੰਮਿ੍ਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਡਰੋਲੀ ਭਾਈ ਸਕੂਲ ਵਿਖੇ ਖੇਡਿਆ ਨਾਟਕ ‘ਸੁਲਗਦੀ ਧਰਤੀ’ ਅਗਲੀ ਖ਼ਬਰ ਟੀ.ਬੀ. ਮੁਕਤ ਭਾਰਤ ਮੁਹਿੰਮ ’ਚ ਕਪੂਰਥਲਾ ਦੀ ਵੱਡੀ ਪ੍ਰਾਪਤੀ, ਜ਼ਿਲ੍ਹੇ ਦੇ 11 ਪਿੰਡ ਟੀ.ਬੀ. ਮੁਕਤ ਐਲਾਨੇ
Ad Position 24