‘ਪੰਜਾਬ ਬਚਾਓ-ਮਾਂਵਾਂ ਧੀਆਂ ਨੂੰ ਇਨਸਾਫ ਦਿਵਾਓ’ ਮੁਹਿੰਮ ਤਹਿਤ ਬਾਘਾ ਪੁਰਾਣਾ ਪੁੱਜੇ ਹਰਸਿਮਰਤ ਕੌਰ ਬਾਦਲ
ਬੀਬੀ ਬਾਦਲ ਨੇ ਪੰਜਾਬ ਸਰਕਾਰ ਨੂੰ ਔਰਤ ਵਿਰੋਧੀ ਸਰਕਾਰ ਕਿਹਾ
ਬਾਘਾ ਪੁਰਾਣਾ, 24 ਸਤੰਬਰ (ਗੁਰਮੀਤ ਸਿੰਘ ਮਾਣੂੰਕੇ/ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚਲਾਈ ਜਾ ਰਹੀ ‘ਪੰਜਾਬ ਬਚਾਓ-ਮਾਂਵਾਂ ਧੀਆਂ ਨੂੰ ਇਨਸਾਫ ਦਿਵਾਓ’ ਮੁਹਿੰਮ ਤਹਿਤ ਹਰੇਕ ਹਲਕੇ ’ਚ ਕਰਵਾਏ ਜਾਂਦੇ ਸਮਾਗਮਾਂ ਦੀ ਲੜੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਮੁੱਦਕੀ ਰੋਡ ਗੁਰੂ ਨਾਨਕ ਮਿਸ਼ਨ ਕਾਲਜ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ| ਜਿਨ੍ਹਾਂ ਦਾ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸਮੁੱਚੀ ਹਲਕੇ ਦੀ ਲੀਡਰਸ਼ਿਪ ਵਲੋਂ ਜੀ ਆਇਆਂ ਕਹਿੰਦੇ ਹੋਏ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ| ਇਸ ਵਿਸ਼ੇਸ਼ ਸਮਾਗਮ ’ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਪਾਰਟੀ ਵਰਕਰਾਂ ਅਤੇ ਵੱਡੇ ਇਕੱਠ ’ਚ ਇਕੱਤਰ ਹੋਈਆਂ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੀ ਸਰਕਾਰ ਮਾਂਵਾਂ ਅਤੇ ਧੀਆਂ ਦਾ ਸਤਿਕਾਰ ਨਹੀਂ ਕਰ ਸਕਦੀ, ਉਹ ਸਰਕਾਰ ਝੂਠ ਦਾ ਪਲੰਦਾ ਹੈ ਅਤੇ ਇਹ ਸਰਕਾਰ ਜਬਰ ਜਨਾਹੀਆਂ ਨੂੰ ਬਚਾਉਣ ਲਈ ਅੰਦਰਖਾਤੇ ਪੈਸਿਆਂ ਦਾ ਲੈਣ ਦੇਣ ਕਰਨ ਵਾਲੀ ਸਰਕਾਰ ਹੈ| ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਗਰੰਟੀ ਨਾਲ ਕਹਿੰਦਾ ਸੀ ਕਿ ਚਿੱਟਾ ਨਸ਼ਾ ਹਫਤਿਆਂ ’ਚ ਬੰਦ ਹੋ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਸਾਢੇ ਚਾਰ ਬੀਤਣ ਦੇ ਬਾਵਜੂਦ ਚਿੱਟਾ ਨਸ਼ਾ ਦਿਨ ਦਿਹਾੜੇ ਵਿਕ ਰਿਹਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਯੁੱਧ ਨਸ਼ਿਆਂ ਵਿਰੁੱਧ ਦੇ ਨਾਂਅ ਹੇਠ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ| ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ 2027 ਦੀਆਂ ਵੋਟਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੋਟਾਂ ਪਾਓ ਤਾਂ ਜੋ ਔਰਤਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ ਦਾ ਅੰਤ ਕੀਤਾ ਜਾ ਸਕੇ| ਇਸ ਸਮਾਗਮ ’ਚ ਜਥੇਦਾਰ ਤੀਰਥ ਸਿੰਘ ਮਾਹਲਾ, ਬੀਬੀ ਕੰਚਨਪ੍ਰੀਤ ਕੌਰ ਹਲਕਾ ਇੰਚਾਰਜ ਤਰਨਤਾਰਨ, ਸੁਖਹਰਪ੍ਰੀਤ ਸਿੰਘ ਰੋਡੇ ਐਸ. ਜੀ.
ਬਾਘਾ ਪੁਰਾਣਾ, 24 ਸਤੰਬਰ (ਗੁਰਮੀਤ ਸਿੰਘ ਮਾਣੂੰਕੇ/ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚਲਾਈ ਜਾ ਰਹੀ ‘ਪੰਜਾਬ ਬਚਾਓ-ਮਾਂਵਾਂ ਧੀਆਂ ਨੂੰ ਇਨਸਾਫ ਦਿਵਾਓ’ ਮੁਹਿੰਮ ਤਹਿਤ ਹਰੇਕ ਹਲਕੇ ’ਚ ਕਰਵਾਏ ਜਾਂਦੇ ਸਮਾਗਮਾਂ ਦੀ ਲੜੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਮੁੱਦਕੀ ਰੋਡ ਗੁਰੂ ਨਾਨਕ ਮਿਸ਼ਨ ਕਾਲਜ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ| ਜਿਨ੍ਹਾਂ ਦਾ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸਮੁੱਚੀ ਹਲਕੇ ਦੀ ਲੀਡਰਸ਼ਿਪ ਵਲੋਂ ਜੀ ਆਇਆਂ ਕਹਿੰਦੇ ਹੋਏ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ| ਇਸ ਵਿਸ਼ੇਸ਼ ਸਮਾਗਮ ’ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਪਾਰਟੀ ਵਰਕਰਾਂ ਅਤੇ ਵੱਡੇ ਇਕੱਠ ’ਚ ਇਕੱਤਰ ਹੋਈਆਂ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੀ ਸਰਕਾਰ ਮਾਂਵਾਂ ਅਤੇ ਧੀਆਂ ਦਾ ਸਤਿਕਾਰ ਨਹੀਂ ਕਰ ਸਕਦੀ, ਉਹ ਸਰਕਾਰ ਝੂਠ ਦਾ ਪਲੰਦਾ ਹੈ ਅਤੇ ਇਹ ਸਰਕਾਰ ਜਬਰ ਜਨਾਹੀਆਂ ਨੂੰ ਬਚਾਉਣ ਲਈ ਅੰਦਰਖਾਤੇ ਪੈਸਿਆਂ ਦਾ ਲੈਣ ਦੇਣ ਕਰਨ ਵਾਲੀ ਸਰਕਾਰ ਹੈ| ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਗਰੰਟੀ ਨਾਲ ਕਹਿੰਦਾ ਸੀ ਕਿ ਚਿੱਟਾ ਨਸ਼ਾ ਹਫਤਿਆਂ ’ਚ ਬੰਦ ਹੋ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਸਾਢੇ ਚਾਰ ਬੀਤਣ ਦੇ ਬਾਵਜੂਦ ਚਿੱਟਾ ਨਸ਼ਾ ਦਿਨ ਦਿਹਾੜੇ ਵਿਕ ਰਿਹਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਯੁੱਧ ਨਸ਼ਿਆਂ ਵਿਰੁੱਧ ਦੇ ਨਾਂਅ ਹੇਠ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ| ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ 2027 ਦੀਆਂ ਵੋਟਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੋਟਾਂ ਪਾਓ ਤਾਂ ਜੋ ਔਰਤਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ ਦਾ ਅੰਤ ਕੀਤਾ ਜਾ ਸਕੇ| ਇਸ ਸਮਾਗਮ ’ਚ ਜਥੇਦਾਰ ਤੀਰਥ ਸਿੰਘ ਮਾਹਲਾ, ਬੀਬੀ ਕੰਚਨਪ੍ਰੀਤ ਕੌਰ ਹਲਕਾ ਇੰਚਾਰਜ ਤਰਨਤਾਰਨ, ਸੁਖਹਰਪ੍ਰੀਤ ਸਿੰਘ ਰੋਡੇ ਐਸ.ਜੀ.ਪੀ.ਸੀ. ਮੈਂਬਰ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਝੂਠੇ ਮੁੱਖ ਮੰਤਰੀ ਤੋਂ ਖਹਿੜਾ ਛੁੱਟ ਸਕੇ| ਇਸ ਸਮੇਂ ਸਟੇਜ ਦਾ ਸੰਚਾਲਨ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਵਲੋਂ ਕੀਤਾ ਗਿਆ| ਇਸ ਮੌਕੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਚੇਅਰਮੈਨ ਸੁਖਚਰਨ ਸਿੰਘ ਛਿੰਦਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਸੀਨੀਅਰ ਅਕਾਲੀ ਆਗੂ ਪ੍ਰਧਾਨ ਸੁਖਜੀਤ ਸਿੰਘ ਮਾਹਲਾ, ਸੰਜੀਵ ਬਿੱਟੂ ਰੋਡੇ, ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਪ੍ਰਧਾਨ ਬਚਿੱਤਰ ਸਿੰਘ ਕਾਲੇਕੇ, ਇਕੱਤਰ ਸਿੰਘ ਥਰਾਜ, ਪ੍ਰਧਾਨ ਸਤਨਾਮ ਸਿੰਘ ਐਮ.ਸੀ., ਪ੍ਰਧਾਨ ਹਰਜੋਤ ਸਿੰਘ ਡੇਮਰੂ, ਜਿੰਮੀ ਸਰਪੰਚ ਗੱਜਣ ਵਾਲਾ, ਬੀਬੀ ਸੁਨੀਤਾ ਰਾਣੀ ਵਾਂਦਰ, ਪ੍ਰਧਾਨ ਖੁਸ਼ਵਿੰਦਰ ਕੌਰ ਬੰਬੀਹਾ, ਮਾਤਾ ਪ੍ਰੀਤਮ ਕੌਰ ਮਾਹਲਾ, ਬਲਜੀਤ ਕੌਰ ਲੰਗੇਆਣਾ, ਕੁਲਦੀਪ ਕੌਰ ਕਾਲੇਕੇ, ਕਮਲਜੀਤ ਕੌਰ ਆਲਮਵਾਲਾ, ਮਨਜੀਤ ਕੌਰ ਗੁਲਾਬ ਸਿੰਘ ਵਾਲਾ, ਰਾਖੀ ਕੌਰ ਬਾਘਾ ਪੁਰਾਣਾ, ਛਿੰਦਰ ਕੌਰ ਪੰਜਗਰਾਈਂ, ਹਰਪ੍ਰੀਤ ਕੌਰ ਰੋਡੇ, ਚਰਨਜੀਤ ਕੌਰ ਮਾੜੀ, ਕੁਲਵੰਤ ਕੌਰ ਸਮਾਲਸਰ, ਸੁਨੀਤਾ ਰਾਣੀ ਸੇਖਾ, ਸੁਮਨਦੀਪ ਕੌਰ ਨੱਥੂਵਾਲਾ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਜਗਰੂਪ ਸਿੰਘ ਲੰਗੇਆਣਾ, ਪ੍ਰੀਤਮ ਸਿੰਘ ਕਾਲਾ ਸੁਖਾਨੰਦ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਮੈਂਬਰ ਹਰਜਿੰਦਰ ਸਿੰਘ ਕਾਲੇਕੇ, ਪ੍ਰਧਾਨ ਬੂਟਾ ਸਿੰਘ ਮਾਣੂੰਕੇ, ਪ੍ਰਧਾਨ ਪਵਨ ਢੰਡ, ਜਸਪ੍ਰੀਤ ਸਿੰਘ ਮਾਹਲਾ, ਪ੍ਰਧਾਨ ਗੋਪੀ ਕੋਟਲਾ, ਪ੍ਰਧਾਨ ਸੁਖਵੀਰ ਸਿੰਘ ਬਾਘਾ ਪੁਰਾਣਾ, ਹਰਮਨ ਸਿੰਘ ਬੁੱਧ ਸਿੰਘ ਵਾਲਾ, ਜਗਰਾਜ ਸਿੰਘ ਚੰਦ ਪੁਰਾਣਾ, ਰਣਧੀਰ ਸਿੰਘ ਸਮਾਲਸਰ, ਦਰਸ਼ਨ ਸਿੰਘ ਸਮਾਲਸਰ, ਹਰਮੇਸ਼ ਸਮਾਲਸਰ, ਹਰਮੇਲ ਸਿੰਘ ਮੌੜ, ਰਣਧੀਰ ਸਿੰਘ ਥਰਾਜ, ਰਾਜ ਸਿੰਘ ਵਾਂਦਰ, ਸਰਪੰਚ ਹਰਜਿੰਦਰ ਸਿੰਘ ਰੋਡੇ, ਸੁਖਮੰਦਰ ਸਿੰਘ ਭਲੂਰ, ਇੰਦਰਜੀਤ ਸਿੰਘ ਲੰਡੇ, ਤਾਰਾ ਸਿੰਘ ਰੋਡੇ, ਸੁਖਮੰਦਰ ਸਿੰਘ ਲੰਡੇ, ਹਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਗੰਜੀ ਗੁਲਾਬ ਸਿੰਘ ਵਾਲਾ, ਮੁਕੰਦ ਸਿੰਘ ਐਮ.ਸੀ., ਪ੍ਰਦੀਪ ਸਿੰਘ ਠੱਠੀ ਭਾਈ, ਗੁਰਪ੍ਰੀਤ ਸਿੰਘ ਹਰੀਏ ਵਾਲਾ, ਹੈਪੀ ਵਾਂਦਰ, ਸੁਰਿੰਦਰ ਬਾਂਸਲ ਡੀ.ਐਮ. ਵਾਲੇ, ਪ੍ਰਧਾਨ ਪਵਨ ਗੋਇਲ, ਚੈਰੀ ਭਾਟੀਆ, ਹੈਪੀ ਲੰਗੇਆਣਾ, ਪ੍ਰਿਤਪਾਲ ਸਿੰਘ ਰਾਜੇਆਣਾ, ਐਡਵੋਕੇਟ ਰਾਮ ਬਾਂਸਲ, ਸੁਖਪ੍ਰੀਤ ਸਿੰਘ ਸਮਾਧ ਭਾਈ, ਗੁਰਪ੍ਰੀਤ ਸਿੰਘ ਦੱਲੂਵਾਲਾ, ਭਵਨ ਆਲਮ ਵਾਲਾ, ਬੱਬੀ ਵੈਰੋਕੇ, ਜੋਬਨ ਹਰੀਏ ਵਾਲਾ, ਸਾਹਿਲ ਬਾਂਸਲ, ਸੰਤ ਰਾਮ ਭੰਡਾਰੀ, ਦਵਿੰਦਰ ਸਿੰਗਲਾ, ਧਰਮ ਸਿੰਘ ਜੈਮਲ ਵਾਲਾ, ਲਖਵੀਰ ਸਿੰਘ ਬਰਾੜ ਬਾਘਾ ਪੁਰਾਣਾ, ਵਿਕੀ ਫੂਲੇਵਾਲਾ, ਬਲਤੇਜ ਸਿੰਘ ਠੱਠੀ ਭਾਈ, ਜਗਸੀਰ ਸਿੰਘ ਸਮਾਲਸਰ, ਹਰਮਨ ਸਿੰਘ ਬੁੱਧ ਸਿੰਘ ਵਾਲਾ, ਬੇਅੰਤ ਸਿੰਘ ਲੰਗੇਆਣਾ, ਸਰਕਲ ਪ੍ਰਧਾਨ ਜਸਕਰਨ ਸਿੰਘ ਸੁਖਾਨੰਦ, ਕਾਲਾ ਰਾਜੇਆਣਾ, ਰਾਜਾ ਬਰਾੜ ਸਮਾਧ ਭਾਈ, ਕੈਪਟਨ ਜਸਵੀਰ ਸਿੰਘ ਨੱਥੂਵਾਲਾ, ਚਮਕੌਰ ਸਿੰਘ ਘੋਲੀਆ , ਹਰਮੇਲ ਸਿੰਘ ਸਾਹੋਕੇ, ਦਾਰਾ ਸਿੰਘ ਲੰਗੇਆਣਾ, ਰਿੰਕੂ ਲੰਗੇਆਣਾ, ਕਰਮ ਸਿੰਘ ਮਾਹਲਾ, ਬਿੱਲੂ ਚੀਮਾ, ਗੁਰਵਿੰਦਰ ਸਿੰਘ ਬਾਘਾ ਪੁਰਾਣਾ, ਧੱਤੂ ਚੀਮਾ, ਪ੍ਰਧਾਨ ਸਰਬਜੀਤ ਸਿੰਘ, ਨਿਰਭੈ ਸਿੰਘ ਘੋਲੀਆ ਆਦਿ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ|