ਸਰਕਾਰ ਦੀ 10 ਲੱਖ ਬੀਮਾ ਯੋਜਨਾ ਦਾ ਪ੍ਰਮੁੱਖ ਹਸਪਤਾਲਾਂ ’ਚ ਨਹੀਂ ਮਿਲਦਾ ਲਾਭ- ਬਾਪੂ ਸ਼ਿਵਚਰਨ ਸਿੰਘ
ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)- ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ 15 ਰੋਜ਼ਾ ਸਾਲਾਨਾ ਬਰਸੀ ਸਮਾਗਮ ਅਤੇ ਯੱਗ ਸਮਾਗਮ ਸਬੰਧੀ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਲੱਖਾਂ ਦੀ ਗਿਣਤੀ ‘ਚ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ, ਸੇਵਾਦਾਰਾਂ ਵਲੋਂ ਨਿਸ਼ਕਾਮ ਸੇਵਾਵਾਂ ਅਤੇ ਲਗਾਤਾਰ ਡਿਊਟੀਆਂ ਬਾਖ਼ੂਬੀ ਨਿਭਾਈਆਂ ਜਾ ਰਹੀਆਂ ਹਨ। ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ ਤੇ ਗੁਰ ਸੰਗਤਾਂ ਵਲੋਂ ਪਾਠ ਅਤੇ ਜਾਪੁ ਕੀਤੇ ਜਾ ਰਹੇ ਹਨ।
ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)- ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ 15 ਰੋਜ਼ਾ ਸਾਲਾਨਾ ਬਰਸੀ ਸਮਾਗਮ ਅਤੇ ਯੱਗ ਸਮਾਗਮ ਸਬੰਧੀ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਲੱਖਾਂ ਦੀ ਗਿਣਤੀ ‘ਚ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ, ਸੇਵਾਦਾਰਾਂ ਵਲੋਂ ਨਿਸ਼ਕਾਮ ਸੇਵਾਵਾਂ ਅਤੇ ਲਗਾਤਾਰ ਡਿਊਟੀਆਂ ਬਾਖ਼ੂਬੀ ਨਿਭਾਈਆਂ ਜਾ ਰਹੀਆਂ ਹਨ। ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ ਤੇ ਗੁਰ ਸੰਗਤਾਂ ਵਲੋਂ ਪਾਠ ਅਤੇ ਜਾਪੁ ਕੀਤੇ ਜਾ ਰਹੇ ਹਨ। ਮਨਪ੍ਰੀਤ ਸਿੰਘ ਮਾਨ ਦੌਧਰ ਵਾਲਿਆਂ ਤੋਂ ਇਲਾਵਾ ਹੋਰਨਾਂ ਕਵੀਸ਼ਰੀ, ਰਾਗੀ ਤੇ ਢਾਡੀ ਜਥਿਆਂ ਵਲੋਂ ਗੁਰੂ ਜਸ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਸੇਵਾਦਾਰਾਂ ਵਲੋਂ ਵੱਖ-ਵੱਖ ਪਦਾਰਥਾਂ ਦਾ ਲੰਗਰ ਲਗਾਤਾਰ ਅਤੁੱਟ ਵਰਤਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਦੂਰ ਦੁਰਾਡੇ ਤੋਂ ਵੱਡੀ ਗਿਣਤੀ ‘ਚ ਸੰਤਾਂ-ਮਹਾਪੁਰਸ਼ਾਂ ਦੀਆਂ ਮੰਡਲੀਆਂ ਸੰਤ ਆਸ਼ਰਮ ਵਿਖੇ ਪਹੁੰਚ ਚੁੱਕੀਆਂ ਹਨ ਅਤੇ ਹੋਰ ਵੀ ਅਨੇਕਾਂ ਮੰਡਲੀਆਂ ਲਗਾਤਾਰ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ ਦਾ ਪੂਰਾ ਪ੍ਰਬੰਧ ਆਸ਼ਰਮ ਵਲੋਂ ਕੀਤਾ ਗਿਆ ਹੈ। ਇਸ ਸਬੰਧ ‘ਚ ਬੀਤੇ 20 ਸਤੰਬਰ ਤੋਂ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਨੂੰ ਪਾਉਣ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ, ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ, ਕੀਰਤਨੀ ਜਥੇ ਜਿੱਥੇ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ, ਉੱਥੇ ਹੀ ਪਹੁੰਚੇ ਹੋਏ ਵਿਦਵਾਨ ਤੇ ਸੰਤ ਮਹਾਂਪੁਰਸ਼ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਗਤ ਨੂੰ ਗੁਰੂ ਘਰ ਨਾਲ ਜੋੜਨਗੇ। ਇਨ੍ਹਾਂ ਸਮਾਗਮਾਂ ਉਪਰੰਤ ਦੋਨਾਂ ਮਹਾਂਪੁਰਸ਼ਾਂ ਦੀ ਯਾਦ ਵਿਚ ਹਰੇ ਰਾਮ ਆਸ਼ਰਮ ਕਨਖਲ ਹਰਿਦੁਆਰ ਵਿਖੇ 6 ਅਕਤੂਬਰ ਦਿਨ ਮੰਗਲਵਾਰ ਤੋਂ 12 ਅਕਤੂਬਰ ਤੱਕ ਸੰਤ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ, ਇਸ ਸਬੰਧ ‘ਚ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ 12 ਅਕਤੂਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ।