23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਕੋ-ਐਜੂਕੇਸ਼ਨ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

ਬਾਘਾ ਪੁਰਾਣਾ, 23 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਸਵ. ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ।

Ad Position 21
No active advertisement
ਵਿਸ਼ਵ ਪੰਜਾਬੀ ਦਿਵਸ ਸਮਾਗਮ ਦੌਰਾਨ ਡਾਇਰੈਕਟਰ ਤੇ ਪ੍ਰਿੰਸੀਪਲ ਸੰਦੀਪ ਮਹਿਤਾ, ਮੁਕੇਸ਼ ਅਰੋੜਾ, ਸਟਾਫ ਅਤੇ ਵਿਦਿਆਰਥੀ| ਤਸਵੀਰ : ਕਾਠਪਾਲ 24-09-2026
ਬਾਘਾ ਪੁਰਾਣਾ, 23 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਸਵ. ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਆਪਣਾ ਪੰਜਾਬ ਫਾਊਂਡੇਸ਼ਨ (ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਸਮਾਗਮ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਕੀਤਾ ਗਿਆ| ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਵਿਚ ਸੁੰਦਰ ਚਾਰਟ ਅਤੇ ਸਲੋਗਨ ਤਿਆਰ ਕੀਤੇ। ਪ੍ਰਿੰਸੀਪਲ ਸੰਦੀਪ ਮਹਿਤਾ ਨੇ ਵਿਸ਼ਵ ਪੰਜਾਬੀ ਦਿਵਸ ਅਤੇ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਨੂੰ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡ ਜ਼ੀ ਮੈਡਮ ਸੁਧਾ ਮਹਿਤਾ, ਕੋਆਰਡੀਨੇਟਰ ਮੁਕੇਸ਼ ਅਰੋੜਾ, ਐਡਵੋਕੇਟ ਰਾਜਾ ਸਿੰਘ, ਖੁਸ਼ਪ੍ਰੀਤ ਕੌਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 63 ਸਕੋਰ ਅਗਲੀ ਖ਼ਬਰ ਪਿੰਡ ਮੰਗੇਵਾਲਾ ’ਚ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਡੋਰ-ਟੂ-ਡੋਰ ਮੁਹਿੰਮ ਦਾ ਕੀਤਾ ਆਗਾਜ਼
Ad Position 24