ਗੁਰੂ ਨਾਨਕ ਕਾਲਜ ਮੋਗਾ ਵਲੋਂ ਅਰੋੜਾ ਮਹਾਂ ਸਭਾ ਦੇ ਸਹਿਯੋਗ ਨਾਲ ਸਿਲਾਈ ਮਸ਼ੀਨਾਂ ਦਿੱਤੀਆਂ
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਅਰੋੜਾ ਮਹਾਂ ਸਭਾ ਮੋਗਾ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਮੋਗਾ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਨੂੰ ਚਾਰ ਸਿਲਾਈ ਮਸ਼ੀਨਾਂ ਦਿੱਤੀਆਂ| ਇਹ ਸਿਲਾਈ ਮਸ਼ੀਨਾਂ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਵਲੋਂ ਮਾਤਾ ਸਾਹਿਬ ਕੌਰ ਦੇ ਪ੍ਰੋ.
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਅਰੋੜਾ ਮਹਾਂ ਸਭਾ ਮੋਗਾ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਮੋਗਾ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਨੂੰ ਚਾਰ ਸਿਲਾਈ ਮਸ਼ੀਨਾਂ ਦਿੱਤੀਆਂ| ਇਹ ਸਿਲਾਈ ਮਸ਼ੀਨਾਂ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਵਲੋਂ ਮਾਤਾ ਸਾਹਿਬ ਕੌਰ ਦੇ ਪ੍ਰੋ. ਡਾ. ਹਰਮੀਤ ਸਿੱਧੂ ਅਤੇ ਪ੍ਰੋ. ਪਵਨਪ੍ਰੀਤ ਕੌਰ ਨੂੰ ਭੇਟ ਕੀਤੀਆਂ ਗਈਆਂ| ਇਸ ਮੌਕੇ ਪ੍ਰਿੰਸੀਪਲ ਡਾ. ਭੁੱਲਰ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਉਦੇਸ਼ ਕੇਵਲ ਵਿੱਦਿਆ ਪ੍ਰਦਾਨ ਕਰਨਾ ਹੀ ਨਹੀਂ ਸਗੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਵੀ ਹੈ| ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਹੁਨਰਮੰਦ ਅਤੇ ਸਵੈ-ਨਿਰਭਰ ਬਣਾਉਣ ਲਈ ਅਜਿਹੇ ਉਪਰਾਲੇ ਬੇਹੱਦ ਮਹੱਤਵਪੂਰਨ ਹਨ| ਇਸ ਮੌਕੇ ਅਰੋੜਾ ਮਹਾਂ ਸਭਾ ਅਤੇ ਗੁਰੂ ਨਾਨਕ ਕਾਲਜ ਮੋਗਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ| ਇਸ ਮੌਕੇ ਅਰੋੜਾ ਮਹਾਂ ਸਭਾ ਦੇ ਜਨਰਲ ਸਕੱਤਰ ਦਿਨੇਸ਼ ਕਟਾਰੀਆ, ਸੰਜੀਵ ਗਰੋਵਰ, ਪੁਨੀਤ ਗੁਲਾਟੀ, ਰਾਜ ਕੁਮਾਰ ਧੀਂਗੜਾ, ਰਾਜੇਸ਼ ਕੁਮਾਰ ਅਰੋੜਾ ਅਤੇ ਗੁਰੂ ਨਾਨਕ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਬਾਲਾ ਖੰਨਾ, ਰਮਨਦੀਪ ਸਿੰਘ ਮੱਕੜ ਹਾਜ਼ਰ ਸਨ|