24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਰਬਜੀਤ ਕੌਰ ਲੋਪੋ ਦੀ ਕਿਤਾਬ ‘ਪੁਰਾਣੇ ਸਮਿਆਂ ’ਚ ਪੇਂਡੂ ਔਰਤਾਂ ਦੇ ਕੰਮ ਧੰਦੇ’ ਲੋਕ ਅਰਪਣ

ਨਿਹਾਲ ਸਿੰਘ ਵਾਲਾ, 23 ਸਤੰਬਰ (ਸੁਖਦੇਵ ਸਿੰਘ ਖਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਵਿਖੇ ਸਰਬਜੀਤ ਕੌਰ ਲੋਪੋ ਦੁਆਰਾ ਲਿਖੀ ਗਈ ਕਿਤਾਬ ‘ਪੁਰਾਣੇ ਸਮਿਆਂ ’ਚ ਪੇਂਡੂ ਔਰਤਾਂ ਦੇ ਕੰਮ ਧੰਦੇ’ ਲੋਕ ਅਰਪਣ ਕੀਤੀ ਗਈ| ਇਸ ਕਿਤਾਬ ਨੂੰ ਜਾਰੀ ਕਰਦਿਆਂ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸਰਬਜੀਤ ਕੌਰ ਲੋਪੋ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਕਿਤਾਬ ’ਚ ਪੁਰਾਤਨ ਸਮੇਂ ’ਚ ਔਰਤਾਂ ਵਲੋਂ ਜਿੱਥੇ ਇਕ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਜਾਂਦਾ ਸੀ ਉੱਥੇ ਆਪਣੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਬਣਾ ਕੇ ਰੱਖਣਾ ਇਕ ਔਰਤ ਦੇ ਚੰਗੇ ਸੰਸਕਾਰਾਂ ਦਾ ਮਹੱਤਵ ਵਿਸ਼ੇਸ਼ ਮਹਾਨਤਾ ਰੱਖਦਾ ਸੀ| ਉਨ੍ਹਾਂ ਕਿਹਾ ਕਿ ਇਹ ਕਿਤਾਬ ਪੁਰਾਣੇ ਸਮੇਂ ਦੇ ਮੁੱਖ ਸੱਭਿਆਚਾਰਕ ਪਹਿਲੂਆਂ ਨੂੰ ਬਾਖੂਬੀ ਪੇਸ਼ ਕਰਦੀ ਹੈ| ਇਸ ਕਿਤਾਬ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਪੁਰਾਣੇ ਕੰਮ ਧੰਦਿਆਂ ਤੋਂ ਜਾਣੂ ਕਰਵਾਉਣਾ ਹੈ| ਸਰਬਜੀਤ ਕੌਰ ਲੋਪੋ ਵਲੋਂ ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ| ਇਸ ਮੌਕੇ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਗੋਬਿੰਦ ਸਿੰਘ, ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 24-09-2026
ਨਿਹਾਲ ਸਿੰਘ ਵਾਲਾ, 23 ਸਤੰਬਰ (ਸੁਖਦੇਵ ਸਿੰਘ ਖਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਵਿਖੇ ਸਰਬਜੀਤ ਕੌਰ ਲੋਪੋ ਦੁਆਰਾ ਲਿਖੀ ਗਈ ਕਿਤਾਬ ‘ਪੁਰਾਣੇ ਸਮਿਆਂ ’ਚ ਪੇਂਡੂ ਔਰਤਾਂ ਦੇ ਕੰਮ ਧੰਦੇ’ ਲੋਕ ਅਰਪਣ ਕੀਤੀ ਗਈ| ਇਸ ਕਿਤਾਬ ਨੂੰ ਜਾਰੀ ਕਰਦਿਆਂ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸਰਬਜੀਤ ਕੌਰ ਲੋਪੋ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਕਿਤਾਬ ’ਚ ਪੁਰਾਤਨ ਸਮੇਂ ’ਚ ਔਰਤਾਂ ਵਲੋਂ ਜਿੱਥੇ ਇਕ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਜਾਂਦਾ ਸੀ ਉੱਥੇ ਆਪਣੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਬਣਾ ਕੇ ਰੱਖਣਾ ਇਕ ਔਰਤ ਦੇ ਚੰਗੇ ਸੰਸਕਾਰਾਂ ਦਾ ਮਹੱਤਵ ਵਿਸ਼ੇਸ਼ ਮਹਾਨਤਾ ਰੱਖਦਾ ਸੀ| ਉਨ੍ਹਾਂ ਕਿਹਾ ਕਿ ਇਹ ਕਿਤਾਬ ਪੁਰਾਣੇ ਸਮੇਂ ਦੇ ਮੁੱਖ ਸੱਭਿਆਚਾਰਕ ਪਹਿਲੂਆਂ ਨੂੰ ਬਾਖੂਬੀ ਪੇਸ਼ ਕਰਦੀ ਹੈ| ਇਸ ਕਿਤਾਬ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਪੁਰਾਣੇ ਕੰਮ ਧੰਦਿਆਂ ਤੋਂ ਜਾਣੂ ਕਰਵਾਉਣਾ ਹੈ| ਸਰਬਜੀਤ ਕੌਰ ਲੋਪੋ ਵਲੋਂ ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ| ਇਸ ਮੌਕੇ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਗੋਬਿੰਦ ਸਿੰਘ, ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਤ੍ਰਿਪਤਾ ਪਰਮਾਰ, ਡਾ. ਬਲਵਿੰਦਰ ਕੌਰ, ਡਾ. ਗੁਰਜੀਤ ਕੌਰ, ਪ੍ਰਿੰਸੀਪਲ ਡਾ. ਕਰਮਜੀਤ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਮੈਡਮ ਕਮਲ ਵਰਮਾ ਵਲੋਂ ਵੀ ਸਰਬਜੀਤ ਕੌਰ ਲੋਪੋ ਨੂੰ ਮੁਬਾਰਕਬਾਦ ਦਿੱਤੀ ਗਈ|
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਤੀਰਥ ਯਾਤਰਾ ਵਾਲੀ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਡਾ. ਸੀਮਾਂਤ ਗਰਗ, ਮੇਅਰ ਵਿਨੈਪਾਲ ਕੌਰ, ਰਾਕੇਸ਼ ਕਾਲਾ ਬਜਾਜ ਸਮੇਤ ਹੋਰ ਸ਼ਖ਼ਸੀਅਤਾਂ ਨੂੰ ‘ਮੇਲੇ ਮਈਆ ਦੇ’ ਦਾ ਸੱਦਾ ਪੱਤਰ ਭ...
Ad Position 24