23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲਾਲ ਦੁਆਰਾ ਮੰਦਰ ’ਚ ਪਰਿਵਰਤਨੀ ਇਕਾਦਸ਼ੀ ਮੌਕੇ ਸਤਿਸੰਗ ਅਤੇ ਆਰਤੀ ਦਾ ਆਯੋਜਨ-ਰਾਜਿੰਦਰ ਵਧਵਾ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਪਰਿਵਰਤਨੀ ਇਕਾਦਸ਼ੀ ਦੇ ਪਾਵਨ ਮੌਕੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸ਼੍ਰਵਣ ਕੁਮਾਰ ਦੀ ਅਗਵਾਈ ਹੇਠ ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਦਿਆਲ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।

Ad Position 21
No active advertisement
ਅਜੀਤ ਡੈਸਕ 24-09-2026
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਪਰਿਵਰਤਨੀ ਇਕਾਦਸ਼ੀ ਦੇ ਪਾਵਨ ਮੌਕੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸ਼੍ਰਵਣ ਕੁਮਾਰ ਦੀ ਅਗਵਾਈ ਹੇਠ ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਦਿਆਲ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਾਜਿੰਦਰ ਵਧਵਾ ਅਤੇ ਵੀਨਾ ਵਧਵਾ ਵਲੋਂ ਬਾਬਾ ਲਾਲ ਦਿਆਲ ਦੇ ਦਰਬਾਰ ਵਿਚ ਜੋਤ ਪ੍ਰਜਵਲਿਤ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਮਹਿਲਾ ਸਤਿਸੰਗ ਮੰਡਲੀ ਦੀਆਂ ਮੈਂਬਰਾਂ ਨੇ ‘ਜੈ ਰਾਧੇ ਜੈ ਰਾਧੇ, ਜੈ ਕ੍ਰਿਸ਼ਨਾ ਬੋਲੋ ਜੈ ਸ਼੍ਰੀ ਰਾਧੇ’ ਆਦਿ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸਮੂਹ ਸੰਗਤ ਨੂੰ ਮੰਦਰ ਵਿਖੇ ਹੋਣ ਵਾਲੇ ਸੰਕੀਰਤਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮੰਦਰ ਦੇ ਵੱਡੇ ਹਾਲ ਵਿਚ ਜਲਦ ਹੀ ਮੂਰਤੀ ਸਥਾਪਨਾ ਕੀਤੀ ਜਾਵੇਗੀ। ਇਸ ਉਪਰੰਤ ਆਰਤੀ ਕੀਤੀ ਗਈ ਅਤੇ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ ਜੱਸੀ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਕਪਿਲ ਕਪੂਰ, ਰਾਜੀਵ ਉੱਪਲ, ਵਿਜੈ ਕੁਮਾਰ, ਰੌਬਿਨ ਕੁਮਾਰ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡ ਗਰਾਊਂਡਾਂ ਦੇ ਸੇਵਾਦਾਰ ਦੁੱਕੀ ਭਿੰਡਰ ਨੂੰ ਨਿਰਮਲ ਸਿੰਘ ਢੇਰੀ ਨੇ ਦਿੱਤੀ ਆਰਥਿਕ ਸਹਾਇਤਾ ਅਗਲੀ ਖ਼ਬਰ ਪੁਰਾਣੀ ਪੈਨਸ਼ਨ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਇਕ ਮਹੀਨੇ ਦਾ ਸਮਾਂ
Ad Position 24