20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੋਗਾ ਸ਼ਹਿਰ ਅੰਦਰ ਫਿਰ ਰਹੇ ਅਵਾਰਾ ਕੁੱਤਿਆਂ ਦੇ ਝੁੰਡ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਨਗਰ ਨਿਗਮ ਮੋਗਾ ਦੀ ਨਸਬੰਦੀ ਕਰਵਾਉਣ ਦੀ ਮੁਹਿੰਮ ਵੀ ਹੋਈ ਠੁੱਸ - ਅਵਾਰਾ ਕੁੱਤਿਆਂ ਕਾਰਨ ਲੋਕਾਂ ‘ ਚ ਸਹਿਮ ਤੇ ਡਰ ਦਾ ਮਹੌਲ

ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ ਮੋਗਾ, 18 ਸਤੰਬਰ-ਮੋਗਾ ਸ਼ਹਿਰ ਅੰਦਰ ਹਰ ਗਲੀ ਮੁਹੱਲੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਕੁੱਤੇ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਮੋਗਾ ਇਸ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ ਅਤੇ ਇਨ੍ਹਾਂ ਦਾ ਕਦੇ ਵੀ ਕੋਈ ਸਥਾਈ ਹੱਲ ਨਹੀਂ ਕੱਢ ਸਕਿਆ। ਆਲਮ ਇਹ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢ ਲੈਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਅਤੇ ਲੋਕ ਮਹਿੰਗੇ ਭਾਅ ਦੇ ਟੀਕੇ ਲਗਵਾ ਆਰਥਿਕ ਲੁੱਟ ਦਾ ਵੀ ਸ਼ਿਕਾਰ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 20-09-2026
ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ ਮੋਗਾ, 18 ਸਤੰਬਰ-ਮੋਗਾ ਸ਼ਹਿਰ ਅੰਦਰ ਹਰ ਗਲੀ ਮੁਹੱਲੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਕੁੱਤੇ ਸ਼ਹਿਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਮੋਗਾ ਇਸ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ ਅਤੇ ਇਨ੍ਹਾਂ ਦਾ ਕਦੇ ਵੀ ਕੋਈ ਸਥਾਈ ਹੱਲ ਨਹੀਂ ਕੱਢ ਸਕਿਆ। ਆਲਮ ਇਹ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢ ਲੈਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਅਤੇ ਲੋਕ ਮਹਿੰਗੇ ਭਾਅ ਦੇ ਟੀਕੇ ਲਗਵਾ ਆਰਥਿਕ ਲੁੱਟ ਦਾ ਵੀ ਸ਼ਿਕਾਰ ਹੋ ਰਹੇ ਹਨ। ਇਕ ਪਾਸੇ ਆਵਾਰਾ ਪਸੂ ਅਤੇ ਦੂਸਰੇ ਪਾਸੇ ਆਵਾਰਾ ਕੁੱਤਿਆਂ ਨਾਲ ਸਾਰਾ ਸ਼ਹਿਰ ਘਿਰਿਆ ਹੋਇਆ ਹੈ ਅਤੇ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਪਿਛਲੇ ਮਹੀਨਿਆਂ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਤੇ ਨਗਰ ਨਿਗਮ ਮੋਗਾ ਨੇ ਆਵਾਰਾ ਕੁੱਤਿਆਂ ਨੂੰ ਵਧਣ ਤੋਂ ਰੋਕਣ ਲਈ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਉਹ ਮੁਹਿੰਮ ਵੀ ਠੁੱਸ ਹੋਕੇ ਰਹਿ ਗਈ ਅਤੇ ਹੋਰ ਤਾਂ ਹੋਰ ਨਗਰ ਨਿਗਮ ਮੋਗਾ ਕੋਲ ਆਵਾਰਾ ਕੁੱਤਿਆਂ ਦਾ ਕੋਈ ਵੀ ਡਾਟਾ ਮੌਜੂਦ ਨਹੀਂ ਹੈ। ਜੇਕਰ ਇਨ੍ਹਾਂ ਆਵਾਰਾ ਕੁੱਤਿਆਂ ਦੀ ਨਸਬੰਦੀ ਅਮਲੀ ਤੌਰ ਤੇ ਕਰਵਾਈ ਜਾਂਦੀ ਹੈ ਤਾਂ ਕਿਸੇ ਹੱਦ ਤੱਕ ਆਵਾਰਾ ਕੁੱਤਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜਿੱਥੇ ਆਵਾਰਾ ਕੁੱਤੇ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਪਰ ਇਨ੍ਹਾਂ ਦੀ ਵਧ ਰਹੀ ਨਫ਼ਰੀ ‘ਤੇ ਤੁਰੰਤ ਕਾਬੂ ਕਰਨ ਦੀ ਬੇਹੱਦ ਲੋੜ ਹੈ। ਭਾਵੇਂ ਕਿ ਮੋਗਾ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਅਤੇ ਬਿਮਾਰ ਹੋ ਜਾਣ ਤੇ ਉਨ੍ਹਾਂ ਦੇ ਇਲਾਜ ਲਈ ਡੌਗ ਸਿਲਟਰ ਵੀ ਬਣਿਆ ਹੋਇਆ ਹੈ, ਪਰ ਉਹ ਵੀ ਨਾਕਾਫ਼ੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਡੀ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਭ ਤੋ ਵੱਡੀ ਚਿੰਤਾ ਉਨ੍ਹਾਂ ਘਟਨਾਵਾਂ ਨੂੰ ਲੈ ਕੇ ਜਿੱਥੇ ਹਮਲਾਵਰ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਜਾਂ ਨੋਚਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਜਦ ਛੋਟੇ ਬੱਚੇ ਜਦ ਘਰੋ ਖੇਡਣ ਲਈ ਬਾਹਰ ਜਾਂਦੇ ਹਨ ਤਾਂ ਮਾਪਿਆਂ ਦੀ ਚਿੰਤਾ ਹੋਰ ਵਧ ਜਾਂਦੀ ਹੈ। ਗਲੀਆਂ ਵਿਚ ਕੁੱਤਿਆਂ ਦੇ ਝੁੰਡ ਸਾਹਮਣੇ ਆਉਣ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣੇ ਆਪ ਨੂੰ ਬਚਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬੱਚਿਆ ਤੇ ਬਜ਼ੁਰਗਾਂ ਦਾ ਘਰੋ ਨਿਕਲਣਾ ਹੋਇਆ ਦੁੱਭਰ-ਐਡ. ਰਾਜਪਾਲ ਸ਼ਰਮਾ ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਹੁਣ ਸਿਰਫ਼ ਗਲੀਆਂ ਤੱਕ ਸੀਮਤ ਨਹੀ ਰਹੀ ਰਾਤ ਸਮੇਂ ਸੜਕਾਂ ‘ਤੇ ਘੁੰਮਦੇ ਕੁੱਤਿਆਂ ਝੁੰਡ ਅਤੇ ਦਿਨ ਵੇਲੇ ਰਾਹਗੀਰ ਦੇ ਪਿੱਛੇ ਦੌੜਨ ਦੀਆਂ ਘਟਨਾਵਾਂ ਲੋਕਾਂ ਦੀਆਂ ਚਿੰਤਾ ਦਾ ਕਾਰਨ ਬਣਦੀਆਂ ਹਨ। ਖ਼ਾਸ ਕਰਕੇ ਬਜ਼ੁਰਗਾਂ, ਸਕੂਲ ਜਾਣ ਵਾਲੇ ਬੱਚਿਆਂ ਅਤੇ ਦੋ ਪਹੀਆਂ ਵਾਹਨਾਂ ਤੇ ਆਉਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਪੈਂਦੀ ਹੈ। ਕਈ ਵਾਰ ਕੁੱਤਿਆਂ ਦੇ ਪਿੱਛੇ ਪੈਣ ਕਾਰਨ ਹਾਦਸੇ ਵਾਪਰਨ ਦਾ ਵੀ ਖ਼ਤਰਾ ਬਣਿਆਂ ਰਹਿੰਦਾ ਹੈ। ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਗੁਰੂ ਨਾਨਕ ਮੋਦੀਖ਼ਾਨਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ, ਬਲਜੀਤ ਸਿੰਘ ਚਾਨੀ ਸਾਬਕਾ ਮੇਅਰ ਨੇ ਆਵਾਰਾ ਕੁੱਤਿਆਂ ਦੇ ਮਾਮਲੇ ਸਬੰਧੀ ਆਪਣੀ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਿਹਾ ਕਿ ਇਹ ਸਥਿਤੀ ਪ੍ਰਸ਼ਾਸਨ ਤੇ ਸਬੰਧਿਤ ਵਿਭਾਗਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਮੇਂ ਸਿਰ ਆਵਾਰਾ ਕੁੱ ਤਿਆਂ ਦੀ ਗਿਣਤੀ ਨੂੰ ਕਾਬੂ ਕਰਨ ਤੇ ਨਸਬੰਦੀ ਤੇ ਹੋਰ ਲੋੜੀਦੇ ਉਪਾਅ ਕਰਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਮੋਗਾ ਸ਼ਹਿਰ ਦੇ ਕਿਸੇ ਇਕ ਵਿਅਕਤੀ ਦੀ ਲਈ ਸਗੋਂ ਪੂਰੇ ਸ਼ਹਿਰ ਨਾਲ ਜੁੜਿਆ ਇਕ ਲੋਕ ਮਸਲਾ ਬਣ ਚੁੱਕਿਆ ਹੈ । ਉਨ੍ਹਾਂ ਨਗਰ ਨਿਗਮ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਜ਼ਮੀਨੀ ਪੱਧਰ ‘ਤੇ ਠੋਸ ਕਾਰਵਾਈ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਘਰ ਬੱਚਾ ਜਾਂ ਬਜ਼ੁਰਗ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਨਾ ਬਣ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਵਾਰਾ ਕੁੱਤਿਆਂ ਨੇ ਮੋਗਾ ਦੇ ਪਿੰਡ ਕਪੂਰੇ ਅਤੇ ਸ਼ਹਿਰ ਦੇ ਰੱਬ ਨਗਰ ਅਤੇ ਪਿੰਡ ਦੁੱਨੇਕੇ ‘ਚ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲਿਆ ਜਿਸ ਕਾਰਨ ਮੋਗਾ ਜ਼ਿਲ੍ਹੇ ‘ਚ ਆਵਾਰਾ ਕੁੱਤਿਆਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ-ਭੋਲਾ ਸਿੰਘ ਬਰਾੜ ਅਗਲੀ ਖ਼ਬਰ ਇਲੈਕਟਰੋਹੋਮਿਓਪੈਥਿਕ ਡਾਕਟਰਾਂ ਦੀ ਮਹੀਨੇਵਾਰ ਮੀਟਿੰਗ ਹੋਈ
Ad Position 24