ਗਰੈਜੂਏਟ ਚੋਣਾਂ ਸੈਨੇਟ ਵਿਚ ਡਾ. ਸੁਖਦੇਵ ਸਿੰਘ ਸਿਰਸਾ ਨੂੰ ਜਿਤਾਉਣ ਲਈ ਵੋਟਰ ਪੱਬਾਂ-ਭਾਰ-ਦਿਗਵਿਜੇਪਾਲ ਸ਼ਰਮਾ
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਰੈਜੂਏਟ ਸੈਨੇਟ ਚੋਣਾਂ 20 ਸਤੰਬਰ ਨੂੰ ਡਾ. ਸੁਖਦੇਵ ਸਿੰਘ ਸਿਰਸਾ ਸੀਰੀਅਲ ਨੰਬਰ 47 ਨੂੰ ਪਹਿਲੀ ਤਰਜੀਹ ਦੇਣ ਲਈ ਵੋਟਰ ਪੱਬਾਂ-ਭਾਰ ਹਨ।
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਰੈਜੂਏਟ ਸੈਨੇਟ ਚੋਣਾਂ 20 ਸਤੰਬਰ ਨੂੰ ਡਾ. ਸੁਖਦੇਵ ਸਿੰਘ ਸਿਰਸਾ ਸੀਰੀਅਲ ਨੰਬਰ 47 ਨੂੰ ਪਹਿਲੀ ਤਰਜੀਹ ਦੇਣ ਲਈ ਵੋਟਰ ਪੱਬਾਂ-ਭਾਰ ਹਨ। ਇਹ ਪ੍ਰਗਟਾਵਾ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਅਧਿਆਪਕ ਦਿਗਵਿਜੇਪਾਲ ਸ਼ਰਮਾ, ਸਾਬਕਾ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਡਾ. ਇੰਦਰਵੀਰ ਗਿੱਲ, ਡਾ. ਕਿਰਨਪਾਲ ਸਿੰਘ, ਇੰਜੀਨੀਅਰ ਸਵਰਨ ਸਿੰਘ ਖੋਸਾ, ਸਾਬਕਾ ਪ੍ਰਿੰਸੀਪਲ ਚੇਤ ਰਾਮ, ਸਾਬਕਾ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਵੋਟ ਪ੍ਰਾਪਤੀ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਦੇ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ, ਡੀ.ਐਮ. ਕਾਲਜ ਮੋਗਾ, ਚੜਿੱਕ, ਮੱਲੀਆਂ ਵਾਲਾ, ਝੰਡੇਆਣਾ, ਕੈਲਾ, ਧਰਮਕੋਟ, ਬੁੱਟਰ, ਗੋਧੇਵਾਲਾ, ਕੋਟ ਈਸੇ ਖਾਂ, ਮਹਿਰੋ, ਬੁੱਘੀਪੁਰਾ, ਡਾਲਾ, ਤਖਾਣਵੱਧ, ਬੱਧਨੀ, ਬਿਲਾਸਪੁਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਵੋਟਰਾਂ ਨੂੰ ਡਾ. ਸੁਖਦੇਵ ਸਿੰਘ ਸਿਰਸਾ ਜੋ ਪਿੰਡ ਦੌਧਰ ਦੇ ਜੰਮਪਲ ਹਨ ਤੇ ਸਾਬਕਾ ਮੁਖੀ ਤੇ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਵਿਚ ਆਪਣੀ ਵਿਭਾਗੀ ਸੇਵਾਵਾਂ ਦਿੰਦਿਆਂ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਰਹੇ। ਇਸ ਮੌਕੇ ਦਿਗਵਿਜੇਪਾਲ ਸ਼ਰਮਾ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੀ ਵਿੱਦਿਅਕ, ਗਿਆਨਮਈ ਵਿਰਾਸਤ ਨੂੰ ਕਾਇਮ ਰੱਖੇ ਤਾਂ ਬੁਲੰਦ ਇਰਾਦੇ ਵਾਲੇ ਸੁਖਦੇਵ ਸਿੰਘ ਸਿਰਸਾ ਨੂੰ 20 ਸਤੰਬਰ ਐਤਵਾਰ ਸੀਰੀਅਲ ਨੰਬਰ 47 ‘ਤੇ ਪਹਿਲੀ ਤਰਜੀਹ ਦੇਣੀ ਬਹੁਤ ਜ਼ਰੂਰੀ ਹੈ। ਵਿੱਦਿਅਕ ਅਦਾਰੇ ਸਮਾਜ ਦੀ ਬੁਨਿਆਦ ਹੁੰਦੇ ਹਨ। ਇਨ੍ਹਾਂ ਦੇ ਜਮਹੂਰੀ ਸੁਭਾਅ ਨੂੰ ਕਾਇਮ ਰੱਖਣਾ ਤੇ ਹੋ ਰਹੇ ਹਮਲਿਆਂ ਨੂੰ ਬਚਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਇਹ ਚੋਣ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਸਾਡੀ ਅਕਾਦਮਿਕ ਸੋਚ ਤੇ ਭਵਿੱਖ ਦੀ ਚੋਣ ਹੈ।