14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹੈੱਡ ਮਾਸਟਰ ਜਗਰੂਪ ਸਿੰਘ ਸਿੱਧੂ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਠੱਠੀ ਭਾਈ, 13 ਸਤੰਬਰ (ਜਗਰੂਪ ਸਿੰਘ ਮਠਾੜੂ)—ਜਸਪ੍ਰੀਤ ਸਿੰਘ ਸਿੱਧੂ ਕੈਨੇਡਾ ਅਤੇ ਸਵਰਗੀ ਗਗਨਜੋਤ ਸਿੰਘ ਸਿੱਧੂ ਦੇ ਸਤਿਕਾਰਯੋਗ ਪਿਤਾ ਸਿੱਖਿਆ ਦੇ ਖੇਤਰ ਵਿਚ ਲੰਬੀਆਂ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਬਹੁਪੱਖੀ ਸ਼ਖ਼ਸੀਅਤ ਹੈੱਡ ਮਾਸਟਰ ਜਗਰੂਪ ਸਿੰਘ ਸਿੱਧੂ ਬੰਬੀਹਾ ਭਾਈ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਬੰਬੀਹਾ ਭਾਈ ਵਿਖੇ ਹੋਇਆ। ਕਥਾ ਵਾਚਕ ਵੱਲੋਂ ਕਥਾ ਵਿਚਾਰਾਂ ਅਤੇ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਠੱਠੀ ਭਾਈ, 13 ਸਤੰਬਰ (ਜਗਰੂਪ ਸਿੰਘ ਮਠਾੜੂ)—ਜਸਪ੍ਰੀਤ ਸਿੰਘ ਸਿੱਧੂ ਕੈਨੇਡਾ ਅਤੇ ਸਵਰਗੀ ਗਗਨਜੋਤ ਸਿੰਘ ਸਿੱਧੂ ਦੇ ਸਤਿਕਾਰਯੋਗ ਪਿਤਾ ਸਿੱਖਿਆ ਦੇ ਖੇਤਰ ਵਿਚ ਲੰਬੀਆਂ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਬਹੁਪੱਖੀ ਸ਼ਖ਼ਸੀਅਤ ਹੈੱਡ ਮਾਸਟਰ ਜਗਰੂਪ ਸਿੰਘ ਸਿੱਧੂ ਬੰਬੀਹਾ ਭਾਈ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਬੰਬੀਹਾ ਭਾਈ ਵਿਖੇ ਹੋਇਆ। ਕਥਾ ਵਾਚਕ ਵੱਲੋਂ ਕਥਾ ਵਿਚਾਰਾਂ ਅਤੇ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਸਕੱਤਰ ਮੁਖ਼ਤਿਆਰ ਸਿੰਘ ਸਿੱਧੂ ਵਲੋਂ ਮਾਸਟਰ ਜਗਰੂਪ ਸਿੰਘ ਸਿੱਧੂ ਦੇ ਜੀਵਨ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਗਿਆ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਮਾ. ਸੁਖਵਿੰਦਰ ਸਿੰਘ ਘੋਲੀਆ ਪ੍ਰਧਾਨ ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਬਲਾਕ ਪ੍ਰਧਾਨ ਬਾਘਾ ਪੁਰਾਣਾ, ਮਾ. ਸੁਰਿੰਦਰ ਰਾਮ ਕੁੱਸਾ ਪੈਨਸ਼ਨਰਜ਼ ਐਸੋਸੀਏਸ਼ਨ, ਰਮਨਦੀਪ ਕੌਰ ਸਿੱਧੂ ਕੈਨੇਡਾ, ਮਨਪ੍ਰੀਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਸਪੁੱਤਰ ਜਸਪ੍ਰੀਤ ਸਿੰਘ ਸਿੱਧੂ ਕੈਨੇਡਾ ਨੇ ਹੈੱਡ ਮਾਸਟਰ ਜਗਰੂਪ ਸਿੰਘ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹੈੱਡ ਮਾਸਟਰ ਜਗਰੂਪ ਸਿੰਘ ਸਿੱਧੂ ਨੇ ਸਿੱਖਿਆ ਦੇ ਖੇਤਰ ਵਿਚ ਲੰਬਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਵਿਦਿਆਰਥੀਆਂ ਦੀ ਭਲਾਈ, ਅਧਿਆਪਕ ਵਰਗ ਦੇ ਹੱਕਾਂ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜੇ ਮੁੱਦਿਆਂ ਲਈ ਹਮੇਸ਼ਾ ਸਰਗਰਮ ਰਹੇ। ਇਸ ਮੌਕੇ ਇਲਾਕੇ ਭਰ ਤੋਂ ਰਾਜਨੀਤਕ, ਧਾਰਮਿਕ ਅਤੇ ਅਧਿਆਪਕ ਵਰਗ ਨਾਲ ਜੁੜੀਆਂ ਸੰਸਥਾਵਾਂ ਦੇ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਏ ਜਿਨ੍ਹਾਂ ਵਿਚ ਕਰ ਨਜੀਤ ਸਿੰਘ ਸੇਖੋਂ ਸਰਪੰਚ ਸਨੇਰ, ਹਰਦੇਵ ਸਿੰਘ ਸਿੱਧੂ ਸਾਬਕਾ ਸਰਪੰਚ ਵਕੀਲਾਂ ਵਾਲਾ, ਸਵਰਨ ਕੌਰ ਸਿੱਧੂ, ਹਰਬੰਸ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਪਰਮਜੀਤ ਕੁਮਾਰ ਇੰਸਪੈਕਟਰ ਪੰਜਾਬ ਪੁਲਿਸ ਵਿਜੀਲੈਂਸ ਪਟਿਆਲਾ, ਭੁਪਿੰਦਰ ਸਿੰਘ ਸੰਧੂ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ ਪੰਜਾਬ ਪੁਲਿਸ ਬੰਬੀਹਾ ਭਾਈ, ਜਗਰੂਪ ਸਿੰਘ ਸੈਦੋਕੇ ਐਕਸੀਅਨ, ਜਥੇਦਾਰ ਤੀਰਥ ਸਿੰਘ ਮਾਹਲਾ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਜਗਸੀਰ ਸਿੰਘ ਬਾਬਾ ਕਾਲੇਕੇ, ਹੈੱਡ ਮਾ. ਸ਼ਿੰਗਾਰਾ ਸਿੰਘ ਸੈਦੋਕੇ, ਜਗਰੂਪ ਸਿੰਘ ਸੈਦੋਕੇ ਕੈਨੇਡਾ, ਮਾ. ਮਨਮੋਹਨ ਸਿੰਘ ਸਮਾਲਸਰ, ਮਾ. ਗੁਰਦੁਆਰਾ ਸਿੰਘ ਸੇਖਾ ਕਲਾਂ, ਮਾ. ਗੁਰਪ੍ਰੀਤ ਸਿੰਘ ਬੰਬੀਹਾ ਭਾਈ, ਮਾ. ਸਰਬਜੀਤ ਸਿੰਘ, ਲੈਕਚਰਾਰ ਸੁਖਮੰਦਰ ਸਿੰਘ, ਹੈੱਡ ਮਾਸਟਰ ਸੁਰਿੰਦਰ ਸਿੰਘ, ਮਾ. ਹਰਦੀਪ ਸਿੰਘ, ਮਾ. ਸੱਜਣ ਸਿੰਘ, ਮਾ. ਗੁਰਦੀਪ ਸਿੰਘ, ਲੈਕਚਰਾਰ ਜਗਰੂਪ ਸਿੰਘ, ਬਰਿੰਦਰ ਕੁਮਾਰ ਮਧੇਕੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਮਾ. ਕਪੂਰ ਸਿੰਘ, ਮੁੱਖ ਅਧਿਆਪਕ ਸੁਖਜਿੰਦਰ ਸਿੰਘ ਠੱਠੀ ਭਾਈ, ਜਸਵਿੰਦਰ ਸਿੰਘ ਸੰਧੂ ਆਰ.ਏ. ਬਿਜਲੀ ਬੋਰਡ, ਗੁਰਬਚਨ ਸਿੰਘ ਸਿੱਧੂ ਪ੍ਰਧਾਨ ਯਾਦਗਾਰੀ ਕਮੇਟੀ ਬੰਬੀਹਾ ਭਾਈ, ਬਲਵਿੰਦਰ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ, ਬੇਅੰਤ ਸਿੰਘ ਸਿੱਧੂ, ਗੁਰਚਰਨ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਨਰਿੰਦਰਪਾਲ ਸਿੰਘ ਸਿੱਧੂ, ਜਗਮੋਹਨ ਸਿੰਘ ਸਰਪੰਚ ਬੰਬੀਹਾ ਭਾਈ, ਲੈਕਚਰਾਰ ਸੁਖਮੰਦਰ ਸਿੰਘ ਬਾਘਾ ਪੁਰਾਣਾ, ਗੁਰਜੀਤ ਸਿੰਘ ਮੈਂਬ ਰ ਸੁਸਾਇਟੀ, ਗੁਰਤੇਜ ਸਿੰਘ ਹੇਰ ਪ੍ਰਧਾਨ ਸੁਸਾਇਟੀ ਬੰਬੀਹਾ ਭਾਈ, ਗੁਰਤੇਜ ਸਿੰਘ ਸਾਬਕਾ ਸਕੱਤਰ ਬੰਬੀਹਾ ਭਾਈ, ਅਕਾਲੀ ਆਗੂ ਸਰਬਜੀਤ ਸਿੰਘ ਸਿੱਧੂ ਬੰਬੀਹਾ ਭਾਈ, ਅੰਮ੍ਰਿਤਪਾਲ ਸਿੰਘ ਸੰਧੂ ਯੂਥ ਆਗੂ ਬੰ ਬੀਹਾ ਭਾਈ, ਮਾ. ਸਰਬਜੀਤ ਸਿੰਘ ਸੋਨੀ, ਮਾ. ਗੁਰਦੀਪ ਸਿੰਘ ਸੁਖਾਨੰਦ, ਡਾ. ਕੰਵਰਜੋਤ ਸਿੰਘ ਸਿੱਧੂ ਸੇਖਾ ਕਲਾਂ, ਮਾ. ਮੱਖਣ ਸਿੰਘ ਸੁਖਾਨੰਦ, ਰਾਮ ਸਿੰਘ, ਬਿੱਕਰ ਸਿੰਘ ਹੇਰ, ਬਾਬਾ ਹੇਰ, ਗੁਰਮੀਤ ਸਿੰਘ ਕਾਢੀ, ਕੁਲਦੀਪ ਸਿੰਘ ਪੰਚ, ਪਿੰਡ ਵਾਂਦਰ, ਬੰਬੀਹਾ ਭਾਈ, ਸੇਖਾ ਕਲਾਂ ਦੇ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦਾ ਸਮੁੱਚ ਾ ਸਟਾਫ਼ ਨੇ ਸ਼ਰਧਾਂਜਲੀ ਸਮਾਗਮ ’ਚ ਹਾਜ਼ਰੀ ਭਰੀ। ਅੰਤ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਅਤੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਲੋਂ ਆਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 16 ਦੀ ਰੈਲੀ ਸਬੰਧੀ ਯੂਥ ਪ੍ਰਧਾਨ ਵਲੋਂ ਮੀਟਿੰਗਾਂ ਰੈਲੀ ਵਿਚ ਨੌਜਵਾਨ ਵਰਗ ਵੱਡੀ ਗਿਣਤੀ ਸ਼ਮੂਲੀਅ... ਅਗਲੀ ਖ਼ਬਰ ਏਂਜਲੀਅਨ ਵੈੱਲਫੇਅਰ ਸੁਸਾਇਟੀ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24